ਕੈਸ਼ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cache Memory

ਅਜੋਕੇ ਕੰਪਿਊਟਰਾਂ ਵਿੱਚ ਇਕ ਨਿਵੇਕਲੀ ਕਿਸਮ ਦੀ ਮੈਮਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ । ਇਸ ਮੈਮਰੀ ਨੂੰ ਕੈਸ਼ ਮੈਮਰੀ ( Cache Memory ) ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਉੱਚ ਰਫ਼ਤਾਰ ਵਾਲੀ ਮੈਮਰੀ ਹੁੰਦੀ ਹੈ । ਇਹ ਪ੍ਰੋਸੈਸਰ ਦੁਆਰਾ ਵਰਤੇ ਜਾ ਰਹੇ ਮੁੱਖ ਮੈਮਰੀ ( ਯਾਦਦਾਸ਼ਤ ) ਦੇ ਕੁੱਝ ਭਾਗਾਂ ਨੂੰ ਸਟੋਰ ਕਰਦੀ ਹੈ । ਰੈਮ ਦੇ ਮੁਕਾਬਲੇ ਇਹ ਸੀਪੀਯੂ ਦੇ ਵਧੇਰੇ ਨਜ਼ਦੀਕ ਹੋਣ ਕਾਰਨ ਪ੍ਰੋਸੈਸਰ ਦੀ ਰਫ਼ਤਾਰ ਵਧਾਉਣ ਵਿੱਚ ਮਦਦ ਕਰਦੀ ਹੈ । ਕੈਸ਼ ਪ੍ਰੋਸੈਸਰ ਦੁਆਰਾ ਵਰਤੀਆਂ ਜਾਣ ਵਾਲੀਆਂ ਸੰਭਾਵਿਤ ਹਦਾਇਤਾਂ ਨੂੰ ਸਟੋਰ ਕਰਦੀ ਹੈ । ਅਜਿਹਾ ਕਰਨ ਨਾਲ ਪ੍ਰੋਸੈਸਰ ਨੂੰ ਹਦਾਇਤਾਂ ਆਸਾਨੀ ਨਾਲ ਅਤੇ ਜਲਦੀ ਮਿਲ ਜਾਂਦੀਆਂ ਹਨ ਤੇ ਉਸ ਨੂੰ ਵਾਰ-ਵਾਰ ਰੈਮ ਤਕ ਪਹੁੰਚ ਨਹੀਂ ਕਰਨੀ ਪੈਂਦੀ । ਭਾਵੇਂ ਕੈਸ਼ ਯਾਦਦਾਸ਼ਤ ਦੀ ਧਾਰਨ ਸਮਰੱਥਾ ਬਹੁਤ ਘੱਟ ਹੁੰਦੀ ਹੈ ਪਰ ਇਹ ਪ੍ਰੋਸੈਸਰ ਦੀ ਕਾਰਜ ਕੁਸ਼ਲਤਾ ਸੁਧਾਰਨ ਵਿੱਚ ਕਾਫ਼ੀ ਮਦਦ ਕਰਦੀ ਹੈ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੈਸ਼ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cache Memory

ਇਹ ਮੈਮਰੀ ਬਹੁਤ ਛੋਟੀ ਅਤੇ ਤੇਜ਼ ਹੁੰਦੀ ਹੈ ਜੋ ਸੀਪੀਯੂ ਅਤੇ ਮੁੱਖ ਯਾਦਦਾਸ਼ਤ ਦਰਮਿਆਨ ਸਥਾਪਿਤ ਕੀਤੀ ਜਾਂਦੀ ਹੈ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.