ਕੋਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਈ [ਪੜ] ਕਈਆਂ ਵਿੱਚੋਂ ਇੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਈ. ਸਰਵ—ਕੋਪਿ. ਕੋਈਇੱਕ. “ਕੋਈ ਬੋਲੈ ਰਾਮ ਰਾਮ ਕੋਈ ਖੁਦਾਇ.” (ਰਾਮ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੋਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Any_ਕੋਈ: ਕੁਝ ਪ੍ਰਸੰਗ ਵਿਚ ਕੋਈ ਦਾ ਅਰਥ ‘ਸਭਨਾ’ ਤੋਂ ਹੁੰਦਾ ਹੈ। ਉਦੋਂ ਪ੍ਰਸੰਗ ਸੀਮਾ ਜਾਂ ਸ਼ਰਤ ਨੂੰ ਖ਼ਾਰਜ ਕਰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕੋਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੋਈ (ਸ. ਨਾ.। ਸੰਸਕ੍ਰਿਤ ਕੋ s ਪਿ। ਪੰਜਾਬੀ ਕੋਈ) ਕੋਈ। ਯਥਾ-‘ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ’ ਕਿਸੇ ਦਾ ਕੋਈ ਆਸਰਾ ਹੈ, ਮੈਂ ਨਿਮਾਣੀ ਦਾ ਤੂੰ ਇਕ (ਆਸਰਾ ਹੈਂ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੋਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਈ, (ਪ੍ਰਾਕ੍ਰਿਤ : कोवि<ਸੰਸਕ੍ਰਿਤ :कोऽपि) \ ਪੜਨਾਂਵ : ੧. ਬਹੁਤਿਆਂ ਵਿਚੋਂ ਇੱਕ, ਭਾਵੇਂ ਕਿਹੜਾ; ੨. ਇੱਕ ਸ਼ਖਸ ਵੀ, ਇੱਕ ਚੀਜ਼ ਵੀ, ਨਾਮਾਲੂਮ ਸ਼ਖਸ; ੩. ਵਿਰਲਾ, ਇੱਕ ਅੱਧਾ (ਕਿਰਿਆ ਵਿਸ਼ੇਸ਼ਣ); ੧. ਲਗਭਗ, ਕਰੀਬ ਕਰੀਬ, ਅੰਦਾਜ਼ਨ, ਤਖ਼ਮੀਨਣ; ਵਿਸ਼ੇਸ਼ਣ : ਕੁਝ, ਕੁਝ; ੨. ਛੋਟਾ; ੩. ਸ਼ਰਾਰਤੀ, ਬਦਮਾਸ਼, ਚਲਾਕ

–ਕੋਈ ਅੱਖਾਂ ਦਾ ਅੰਨ੍ਹਾ ਕੋਈ ਅਕਲ ਦਾ ਅੰਨ੍ਹਾ, ਮੁਹਾਵਰਾ : ਜਦ ਕੋਈ ਅਗਿਆਨਤਾ ਕਾਰਣ ਮੂਰਖਤਾਈ ਕਰੇ ਜਾਂ ਪੜ੍ਹ-ਲਿਖ ਕੇ ਬੇਕੂਫ਼ੀ ਕਰੇ ਤਾਂ ਕਹਿੰਦੇ ਹਨ

–ਕੋਈ ਅਵੇਰ ਕੋਈ ਸਵੇਰ, ਮੁਹਾਵਰਾ : ਕੋਈ ਪਹਿਲਾਂ ਕੋਈ ਪਿਛੋਂ

–ਕੋਈ ਆਇਆ ਨਾ ਗਿਆ, ਅਖੌਤ : ਜਦੋਂ ਮਾਲ ਚੋਰੀ ਹੋ ਜਾਏ ਤੇ ਚੋਰ ਦਾ ਪਤਾ ਨਾ ਲੱਗੇ ਤਦ ਇਹ ਫਿਕਰਾ ਬੋਲਦੇ ਹਨ

–ਕੋਈ ਇੱਕ ਕੋਈ ਸਾ, ਵਿਸ਼ੇਸ਼ਣ : ਬਹੁਤੀਆਂ ਚੀਜ਼ਾਂ ਵਿਚੋਂ ਕੋਈ ਇੱਕ

–ਕੋਈ ਹੈ, ਅਵਯ : ਕੋਈ ਮੌਜੂਦ ਹੈ, ਕੋਈ ਹਾਜ਼ਰ ਹੈ

–ਕੋਈ ਹੋਵੇ, ਅਵਯ : ਕੋਈ ਜਣਾ, ਕੋਈ ਵੀ ਹੋਵੇ, ਕੋਈ ਆਦਮੀ

–ਕੋਈ ਕਿਸੇ ਦੀ ਅੱਗ ਵਿੱਚ ਨਹੀਂ ਪੈਂਦਾ, ਅਖੌਤ : ਕੋਈ ਸ਼ਖਸ ਦੂਜੇ ਦੀ ਮੁਸੀਬਤ ਨੂੰ ਆਪਣੇ ਸਿਰ ਨਹੀਂ ਲੈਂਦਾ

–ਕੋਈ ਕਿਸੇ ਦੀ ਕਬਰ ਵਿੱਚ ਨਹੀਂ ਪੈਂਦਾ, ਅਖੌਤ : ਕੋਈ ਕਿਸੇ ਦੀ ਬਲਾ ਆਪਣੇ ਜ਼ੁਮੇ ਨਹੀਂ

–ਕੋਈ ਕਿਥੋਂ ਲਿਆਵੇ,ਅਖੌਤ :ਮਜਬੂਰੀ ਹੈ, ਅਸਮਰਥਤਾ ਵਜੋਂ ਬੋਲਦੇ ਹਨ

–ਕੋਈ ਕੁਝ ਕਹਿੰਦੇ ਹੈ ਕੋਈ ਕੁਝ,ਅਖੌਤ :ਜਿੰਨੇ ਮੂੰਹ ਉਤਨੀਆਂ ਗੱਲਾਂ, ਜਿੰਨੇ ਮੂੰਹ ਉਤਨੀਆਂ ਭਾਖਿਆਂ

–ਕੋਈ ਕੋਈ, ਕੋਇ ਕੋਇ, ਪੜਨਾਂਵ :ਇੱਕ ਦੁੱਕਾ, ਇਕੱਲਾ, ਦੁਕੱਲਾ, ਟਾਵਾਂ ਟਾਂਵਾਂ, ਵਿਰਲਾ ਵਾਂਝਾ, ਘੱਟ ਵੱਧ

–ਕੋਈ ਖਿੱਚੇ ਲਾਗ ਲੰਗੋਟੀ ਕੋਈ ਖਿੱਚੇ ਮੂਛਰੀਆਂ, ਕੋਠੇ ਚੜ੍ਹ ਕੇ ਦੇਵੇ ਦੁਹਾਈ ਕੋਈ ਮਤ ਕਰਨਾ ਦੋ ਜਣੀਆ, ਅਖੌਤ : ਦੋ ਵਹੁਟੀਆਂ ਵਾਲੇ ਬੰਦੇ ਦੀ ਮਿੱਟੀ ਖਰਾਬ ਹੁੰਦੀ ਹੈ

–ਕੋਈ ਗੱਲ ਨਾ ਹੋਣਾ, ਮੁਹਾਵਰਾ : ਕੁਝ ਨਾ ਹੋਣਾ, ਵਿਚੋਂ ਕੁਝ ਨਾ ਨਿਕਲਣਾ, ਮਾਮੂਲੀ ਗੱਲ ਹੋਣੀ

–ਕੋਈ ਗੱਲ ਨਾ ਬਾਤ, ਇਸਤਰੀ ਲਿੰਗ : ਚੁੱਪ ਚਾਪ, ਖਮੋਸ਼ੀ

–ਕੋਈ ਘੜੀ ਦਾ ਗੁਜ਼ਾਰਾ, ਪੁਲਿੰਗ : ਥੋੜਾ ਚਿਰ ਰਹਿਣਾ

–ਕੋਈ ਘੜੀ ਦਾ ਪਰਾਹੁਣਾ, ਵਿਸ਼ੇਸ਼ਣ : ਜੋ ਮਰਨ ਕਿਨਾਰੇ ਹੋਵੇ, ਜਿਸ ਦੀ ਆਣ ਲੱਗੀ ਹੋਵੇ

–ਕੋਈ ਚੀਜ਼ ਏ, ਇਸਤਰੀ ਲਿੰਗ :  ਬੇਕਾਰ ਚੀਜ਼ ਹੈ, ਬੇਮਤਲਬ ਚੀਜ਼ ਹੈ

–ਕੋਈ ਤਕਦੀਰ ਦੇ ਲਿਖੇ ਨੂੰ ਮੇਟ ਨਹੀਂ ਸਕਦਾ,  ਅਖੌਤ : ਕਰਮਾਂ ਜਾਂ ਧੁਰ ਦਾ ਲਿਖਿਆ ਅਮਿਟ ਹੈ

–ਕੋਈ ਤਾਂ ਪੁੱਛੂ (ਸੁਟੂੰ),  ਮੁਹਾਵਰਾ :੧. ਕੋਈ ਤਾਂ ਮਾਲੂਮ ਕਰੇਗਾ; ੨. ਕਿਸੇ ਨੂੰ ਤਾਂ ਦਯਾ ਆਵੇਗੀ ਹੀ

–ਕੋਈ ਤੋਲੋਂ ਭਾਰੀ ਕੋਈ ਮੋਲੋਂ ਭਾਰੀ, ਕੋਈ ਤੋਲੋਂ ਕਮ, ਕੋਈ ਮੋਲੋਂ ਕਮ, ਅਖੌਤ :ਕੋਈ ਕਿਸੇ ਕਾਰਣ ਵੱਡਾ ਹੈ ਅਤੇ ਕੋਈ ਕਿਵੇਂ, ਹਰ ਆਦਮੀ ਆਪਣੀ ਹੈਸੀਅਤ ਵੱਜੋਂ ਇਜ਼ਤ ਰੱਖਦਾ ਹੈ

–ਕੋਈ ਦਮ ਦਾ ਢਮਢਮਾ, ਪੁਲਿੰਗ : ਕੋਈ ਚਿਰ ਦੀ ਜ਼ਿੰਦਗੀ, ਨਾਸ਼ਵਾਨ ਚੀਜ਼

–ਕੋਈ ਦਮ ਦਾ ਪਰਾਹੁਣਾ, ਪੁਲਿੰਗ :ਛੇਤੀ ਮਰਨ ਵਾਲਾ, ਜਿਸ ਦੀ ਮੌਤ ਨੇੜੇ ਆ ਗਈ ਹੈ, ਦਰਿਆ ਕੰਢੇ ਰੁਖੜਾ

–ਕੋਈ ਦਿਨ, ਪੁਲਿੰਗ : ਚੰਦ ਰੋਜ਼; ਥੋੜੇ ਦਿਨ

–ਕੋਈ ਦਿਨ ਜਾਂਦਾ, ਕਿਰਿਆ ਵਿਸ਼ੇਸ਼ਣ :ਜਲਦੀ, ਛੇਤੀ

–ਕੋਈ ਇਨ ਦਾ, ਵਿਸ਼ੇਸ਼ਣ :ਥੋੜੇ ਦਿਨਾਂ ਦਾ, ਚੰਦ ਦਿਨਾਂ ਦਾ

–ਕੋਈ ਦਿਨ ਦਾ ਪਰਾਹੁਣਾ, ਵਿਸ਼ੇਸ਼ਣ :ਚੰਦ ਰੋਜ਼ ਜ਼ਿੰਦਗੀ, ਥੋੜੇ ਦਿਨ ਜੀਊਣ ਵਾਲਾ, ਜਿਸ ਨੇ ਛੇਤੀ ਹੀ ਮਰ ਜਾਣਾ ਹੋਵੇ

–ਕੋਈ ਦਿਨ ਪਾ ਕੇ, ਕਿਰਿਆ ਵਿਸ਼ੇਸ਼ਣ: ਕੁਝ ਦਿਨ ਬੀਤ ਜਾਣ ਤੇ, ਕੁਝ ਸਮਾਂ ਲੰਘ ਜਾਣ ਤੇ, ਕੁਝ ਸਮੇਂ ਮਗਰੋਂ

–ਕੋਈ ਨਹੀਂ, ਅਵਯ : ਕੋਈ ਗੱਲ ਨਹੀਂ, ਚਿੰਤਾ ਨਾ ਕਰ, ਮਾਮੂਲੀ ਗੱਲ ਹੈ

–ਕੋਈ ਨਹੀਂ ਪੁਛਦਾ ਤੇਰੇ ਮੂੰਹ ਵਿੱਚ ਕਿੰਨੇ ਦੰਦ ਨੇ, ਅਖੌਤ : ਕਿਸੇ ਨੂੰ ਕਿਸੇ ਨਾਲ ਗ਼ਰਜ਼ ਨਹੀਂ, ਉਸ ਮੌਕੇ ਤੇ ਕਹਿੰਦੇ ਹਨ ਜਦੋਂ ਕਿਸੇ ਦੀ ਕੋਈ ਪੁੱਛ ਗਿੱਛ ਨਾ ਹੋਵੇ

–ਕੋਈ ਨਾ ਕੋਈ, ਵਿਸ਼ੇਸ਼ਣ : ਇੱਕ ਜਣਾ ਜ਼ਰੂਰ

–ਕੋਈ ਨਾ ਚੱਲਣਾ, ਮੁਹਾਵਰਾ : ਨਾਕਾਮਯਾਬ ਹੋਣਾ, ਫੇਲ੍ਹ ਹੋ ਜਾਣਾ, ਅਸਫ਼ਲ ਹੋਣਾ, ਕੋਈ ਪੇਸ਼ ਨਾ ਜਾਣਾ

–ਕੋਈ ਪਲ, ਪੁਲਿੰਗ : ਬਹੁਤ ਥੋੜੀ ਦੇਰ

–ਕੋਈ ਪਲ ਦਾ ਪਰਾਹੁਣਾ, ਵਿਸ਼ੇਸ਼ਣ : ਛੇਤੀ ਮਰਨ ਵਾਲਾ, ਮਰਨ ਕਿਨਾਰੇ

–ਕੋਈ ਪੁੱਛੇ ਨਾ ਪੁੱਛੇ ਮੇਰਾ ਧੰਨ ਸੁਹਾਗਣ ਨਾਂ, ਅਖੌਤ : ਜਦ ਕੋਈ ਆਪਣੀ ਵਿਸ਼ੇਸ਼ਤਾ ਆਪ ਪਰਗਟ ਕਰਦਾ ਹੋਵੇ ਜਾਂ ਪਰਗਟ ਕਰਨੀ ਹੋਵੇਂ ਤਦੋਂ ਵਰਤਦੇ ਹਨ

–ਕੋਈ ਬੂਟੀ ਟੱਪਣੀ, (ਪੋਠੋਹਾਰੀ) / ਮੁਹਾਵਰਾ : ਆਮ ਵਿਸ਼ਵਾਸ ਅਨੁਸਾਰ ਕੋਈ ਬੂਟੀ ਹੈ ਜਿਸ ਨੂੰ ਉਲੰਘਣ ਵਾਲਾ ਹਰ ਕਿਸੇ ਨਾਲ ਅਕਾਰਣ ਹੀ ਲੜਾਈ ਛੱੜ ਲੈਂਦਾ ਹੈ ਸੋ ਜਦੋਂ ਕੋਈ ਕਿਸੇ ਨਾਲ ਅਕਾਰਣ ਲੜਾਈ ਛੇੜ ਬਹੇ ਤਾਂ ਇਹ ਮੁਹਾਵਰਾ ਵਰਤਦੇ ਹਨ

–ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਅਖੌਤ :ਖੁਦਗਰਜ਼ ਆਦਮੀ ਦੂਜੇ ਦੀ ਤਕਲੀਫ਼ ਦੀ ਪਰਵਾਹ ਨਹੀਂ ਕਰਦਾ

–ਕੋਈ ਮਾਲ ਮਸਤ ਕਈ ਹਾਲ ਮਸਤ, ਅਖੌਤ : ਕੋਈ ਕਿਸੇ ਗੱਲ ਵਿੱਚ ਲੁਫ਼ਤ ਲੈਂਦਾ ਹੈ ਕੋਈ ਕਿਸੇ ਗੱਲ ਵਿੱਚ ਜਦ ਕੋਈ ਆਪਣੇ ਹਾਲ ਵਿੱਚ ਮਸਤ ਹੋਵੇ ਤੇ ਉਸ ਨੂੰ ਦੂਜਿਆਂ ਨਾਲ ਵਾਸਤਾ ਨਾ ਹੋਵੇ ਤਦੋਂ ਕਹਿੰਦੇ ਹਨ

–ਕੋਈ ਮੋਲ ਵਿੱਚ ਕੋਈ ਤੋਲ ਵਿੱਚ, ਅਖੌਤ :ਕੋਈ ਕਿਸੇ ਸਬੱਬ ਵੱਡਾ ਹੈ ਕੋਈ ਕਿਸੇ, ਹਰ ਸ਼ਖਸ ਆਪਣੀ ਹੈਸੀਅਤ ਦੇ ਮੁਤਾਬਕ ਇਜ਼ਤ ਰੱਖਦਾ ਹੈ

–ਕੋਈ ਲੈਣ ਦੇਣ ਨਾ ਹੋਣਾ, ਮੁਹਾਵਰਾ : ਕਿਸੇ ਨਾਲ ਕੋਈ ਵਰਤ ਵਰਤਾਰਾ ਨਾ ਹੋਣਾ

–ਕੋਈ ਵਾਰ ਨਾ ਚਲਣਾ, ਮੁਹਾਵਰਾ : ਕੋਈ ਪੇਸ਼ ਨਾ ਜਾਣੀ, ਕੋਈ ਹੀਲਾ ਨਾ ਬਣਨਾ, ਕੋਈ ਤਰੀਕਾ ਕਾਮਯਾਬ ਨਾ ਹੋਣਾ

–ਕੋਈ ਵੀ, ਵਿਸ਼ੇਸ਼ਣ / ਪੜਨਾਂਵ : ਇੱਕ ਆਦਮੀ ਵੀ, ਜੋ ਵੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-01-01-38-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.