ਕੋਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟਾ [ਨਾਂਪੁ] ਵੰਡ ਅਨੁਸਾਰ ਹਿੱਸਾ , ਇੱਕ ਨਿਸ਼ਚਿਤ ਗਿਣਤੀ ਦੀ ਹੱਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਟਾ. ਕ੍ਰੋੜਹਾ. ਕੋਟਿ ਦਾ ਬਹੁਵਚਨ. “ਉਧਰਹਿ ਸਗਲੇ ਕੋਟਾ.” (ਸੋਰ ਮ: ੫) ੨ ਰਾਜਪੂਤਾਨੇ ਵਿੱਚ ਇੱਕ ਰਿਆਸਤ ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ (Kotah), ਜੋ ਹੁਣ ਬੀ. ਬੀ. ਅਤੇ ਜੀ. ਆਈ. ਰੇਲਵੇ ਦਾ ਜਕਸ਼ਨ ਹੈ। ੩ ਖ਼ਰਬੂਜ਼ਾ ਖੱਖੜੀ (ਕਕੜੀ) ਆਦਿਕ ਦੇ ਮਗ਼ਜ਼ ਭੁੰਨਕੇ ਸੁਪਾਰੀ ਦੇ ਚੂਰਣ ਨਾਲ ਮਿਲਾਇਆ ਇੱਕ ਨਮਕੀਨ ਪਦਾਰਥ, ਜੋ ਅਮੀਰ ਭੋਜਨ ਪਿੱਛੋਂ ਖਾਂਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਟਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਟਾ (ਸੰਖ. ਵਾ.। ਸੰਸਕ੍ਰਿਤ ਕੋਟਿ) ਕੋਟ ਦਾ ਬਹੁਬਚਨ ਕ੍ਰੋੜਾਂ। ਯਥਾ-‘ਉਧਰਹਿ ਸਗਲੇ ਕੋਟਾ’ ਇਥੇ ਸਗਲੇ ਕੋਟਾਂ ਤੋਂ ਮੁਰਾਦ ਬ੍ਰਹਮੰਡ ਹੈ, ਨਾਮ ਦੇ ਪ੍ਰਤਾਪ ਬ੍ਰਹਮੰਡ ਉਧਰ ਜਾਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਟਾ : ਇਹ ਦੱਖਣੀ ਭਾਰਤ ਵਿਚ ਨੀਲਗਿਰੀ ਪਹਾੜੀਆਂ ਵਿਚ ਆਬਾਦ ਦਰਾਵਿੜ ਬੋਲੀ ਬੋਲਣ ਵਾਲੇ ਲੋਕਾਂ ਨਾਲ ਸਬੰਧਤ ਲੋਕ ਹਨ। ਵੀਹਵੀਂ ਸਦੀ ਦੇ ਮੱਧ ਤੱਕ ਇਹ ਸੱਤ ਪਿੰਡਾਂ ਵਿਚ ਰਹਿੰਦੇ ਸਨ ਅਤੇ ਇਨ੍ਹਾਂ ਦੀ ਕੁੱਲ ਗਿਣਤੀ 1100 ਦੇ ਲਗਭਗ ਸੀ ਅਤੇ ਬਾਅਦ ਵਿਚ ਇਹ ਦੂਜੇ ਨੀਲਗਿਰੀ ਲੋਕਾਂ, ਬਡਾਗਾ ਤੇ ਟੇਡਾ ਦੀਆਂ ਬਸਤੀਆਂ ਵਿਚ ਵਸ ਗਏ। ਹਰ ਇਕ ਪਿੰਡ ਵਿਚ ਦੋ ਜਾਂ ਤਿੰਨ ਗਲੀਆਂ ਹੁੰਦੀਆਂ ਹਨ ਅਤੇ ਹਰ ਗਲੀ ਵਿਚ ਇਕ ਬੰਸ ਦੇ ਮੈਂਬਰ ਰਹਿੰਦੇ ਹਨ। ਬਹੁਤ ਸਾਰੇ ਬਾਲਗ਼ ਕੋਟਾ ਤਾਮਿਲ ਭਾਸ਼ਾ ਵੀ ਬੋਲਦੇ ਹਨ ਅਤੇ ਬਾਕੀ ਦਰਾਵਿੜ।
ਰਵਾਇਤੀ ਤੌਰ ਤੇ ਇਹ ਲੋਕ ਕਾਰੀਗਰ ਅਤੇ ਸੰਗੀਤਕਾਰ ਹਨ। ਹਰ ਇਕ ਕੋਟਾ ਪਰਿਵਾਰ ਦਾ ਅਨੇਕਾਂ ਬਡਾਗਾ ਅਤੇ ਕੋਟਾ ਪਰਿਵਾਰਾਂ ਨਾਲ ਸੰਪਰਕ ਸੀ ਜਿਨ੍ਹਾਂ ਵਾਸਤੇ ਇਹ ਧਾਤ ਦੇ ਸੰਦ, ਲੱਕੜ ਦਾ ਸਾਮਾਨ ਅਤੇ ਬਰਤਨ ਵਗੈਰਾ ਮੁਹੱਈਆ ਕਰਦੇ ਸਨ। ਇਨ੍ਹਾਂ ਪਾਸ ਸੰਗੀਤ ਦਾ ਸਮਾਨ ਵੀ ਹੁੰਦਾ ਸੀ ਜੋ ਗੁਆਂਢੀਆਂ ਦੇ ਵਿਆਹ ਸ਼ਾਦੀਆਂ ਲਈ ਵਰਤਦੇ ਹੁੰਦੇ ਸਨ। ਜਿਨ੍ਹਾਂ ਪਰਿਵਾਰਾਂ ਦਾ ਇਹ ਕੰਮ ਕਰਦੇ ਸਨ ਉਨ੍ਹਾਂ ਪਾਸੋਂ ਫ਼ਸਲ ਪੱਕਣ ਤੇ ਦਾਣਿਆਂ ਆਦਿ ਦੀ ਸ਼ਕਲ ਵਿਚ ਉਜਰਤ ਲੈਂਦੇ ਸਨ। ਇਨ੍ਹਾਂ ਦਾ ਸਬੰਧ ਜੰਗਲੀ ਲੋਕਾਂ ਨਾਲ ਵੀ ਰੱਖਿਆ ਹੁੰਦਾ ਸੀ ਜੋ ਇਨ੍ਹਾਂ ਦੀ ਜੰਗਲੀ ਵਸਤਾਂ ਅਤੇ ਜਾਦੂ ਟੂਣਿਆਂ ਰਾਹੀਂ ਰੱਖਿਆ ਕਰਦੇ ਸਨ।
ਮਰੇ ਹੋਏ ਡੰਗਰ ਚੁੱਕਣ ਅਤੇ ਹੋਰ ਕੰਮੀ-ਕਮੀਣਾਂ ਦੇ ਕੰਮ ਕਰਕੇ ਦੂਜੇ ਲੋਕ ਇਨ੍ਹਾਂ ਨੂੰ ਘਟੀਆ ਦਰਜੇ ਦੇ ਸਮਝਦੇ ਹਨ ਪਰ ਇਸ ਖ਼ਿਆਲ ਨਾਲ ਇਨ੍ਹਾਂ ਨੂੰ ਦਬਾਇਆ ਨਹੀਂ ਸੀ ਜਾਂਦਾ। ਜੇਕਰ ਇਹ ਦੂਜਿਆਂ ਨਾਂਲ ਆਪਣੇ ਸਬੰਧਾਂ ਵਿਚ ਦੁੱਖ ਮਹਿਸੂਸ ਕਰਦੇ ਤਾਂ ਇਹ ਇਨ੍ਹਾਂ ਨਾਲ ਮੇਲ-ਜੋਲ ਬੰਦ ਕਰ ਦਿੰਦੇ। ਕੋਟਾ ਲੋਕ ਬਡਾਗਾ ਦੇ ਦਿੱਤੇ ਅਨਾਜ ਤੇ ਹੀ ਨਿਰਭਰ ਨਹੀਂ ਸਨ ਕਿਉਂਕਿ ਇਨ੍ਹਾਂ ਪਾਸ ਆਪਣੀਆਂ ਪੈਲੀਆਂ ਵੀ ਹੁੰਦੀਆਂ ਸਨ।
ਆਦਿ ਕੋਟਾ ਧਰਮ ਵਿਚ ਇਕ ਪਰਿਵਾਰ ਦੇ ਦੋ ਭਰਾਵਾਂ ਨੂੰ ਦੇਵਤੇ ਅਤੇ ਉਨ੍ਹਾਂ ਵਿਚੋਂ ਵੱਡੇ ਦੀ ਪਤਨੀ ਨੂੰ ਦੇਵੀ ਕਰਕੇ ਪੂਜਿਆ ਜਾਂਦਾ ਸੀ। ਪਿੰਡ ਵਿਚ ਹਰ ਇਕ ਦੇਵਤੇ ਦਾ ਇਕ ਪੁਜਾਰੀ ਅਤੇ ਜੋਤਸ਼ੀ ਹੁੰਦਾ ਸੀ।
ਸੰਨ 1930 ਤੋਂ ਪਿੱਛੋਂ ਨੀਲਗਿਰੀ ਗਰੁੱਪਾਂ ਵਿਚ ਆਪਸੀ ਰਵਾਇਤੀ ਸਾਂਝ ਖਤਮ ਹੋ ਗਈ। ਸਿਰਫ਼ ਥੋੜ੍ਹੇ ਜਿਹੇ ਕੋਟਾ ਪਰਿਵਾਰ ਹੀ ਰਹਿ ਗਏ ਜੋ ਸੰਦ ਅਤੇ ਸੰਗੀਤ ਦੇ ਸਾਜ਼ ਸਪਲਾਈ ਕਰਦੇ ਰਹੇ। ਕੋਟਾ ਲੋਕਾਂ ਦੀ ਜੀਵਨ ਨਿਰਭਰਤਾ ਮੁੱਖ ਤੌਰ ਤੇ ਅਨਾਜ ਅਤੇ ਆਲੂਆਂ ਦੀ ਕਾਸ਼ਤ ਉੱਤੇ ਨਿਰਭਰ ਸੀ। ਇਨ੍ਹਾਂ ਦੇ ਰਵਾਇਤੀ ਧਰਮ, ਰਸਮੋਂ-ਰਿਵਾਜ ਅਤੇ ਸਮਾਜਕ ਸੰਗਠਨ ਚਲਦੇ ਰਹੇ ਪਰ ਲਾਗਲੇ ਮੈਦਾਨਾਂ ਵਿਚ ਤਾਮਿਲ ਅਤੇ ਕੰਨੜ ਭਾਸ਼ਾ ਬੋਲਣ ਵਾਲੇ ਲੋਕਾਂ ਵਿਚ ਬਹੁਤ ਤਬਦੀਲੀ ਆ ਗਈ।
ਹ. ਪੁ.– ਐਨ. ਬ੍ਰਿ. 13 : 496
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਟਾ : ਜ਼ਿਲ੍ਹਾ – ਇਹ ਰਾਜਸਥਾਨ ਰਾਜ (ਭਾਰਤ) ਦਾ ਇਕ ਜ਼ਿਲ੍ਹਾ (ਸਾਬਕਾ ਸ਼ਾਹੀ ਰਿਆਸਤ) ਹੈ ਜਿਸ ਦੇ ਉੱਤਰ-ਪੱਛਮ ਵੱਲ ਬੂੰਦੀ ਜ਼ਿਲ੍ਹਾ (ਰਾਜਸਥਾਨ) ਪੱਛਮ-ਦੱਖਣ ਅਤੇ ਪੂਰਬ ਵੱਲ ਮੱਧ ਪ੍ਰਦੇਸ਼ ਦੀ ਹੱਦ ਲਗਦੀ ਹੈ। ਜ਼ਿਲ੍ਹੇ ਦਾ ਕੁੱਲ ਰਕਬਾ 12,437 ਵ. ਕਿ. ਮੀ. ਅਤੇ ਆਬਾਦੀ 20,30,831 (1991) ਹੈ। ਚੰਬਲ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਇਸ ਜ਼ਿਲ੍ਹੇ ਦੀ ਸਿੰਜਾਈ ਦਾ ਸਾਧਨ ਹਨ। ਚੰਬਲ ਦਰਿਆ ਉੱਤੇ ਬਣਿਆ ‘ਕੋਟਾ ਬੰਨ੍ਹ‘ ਇਸ ਜ਼ਿਲ੍ਹੇ ਵਿਚ ਹੀ ਹੈ। ਦੱਖਣ-ਪੂਰਬ ਤੋਂ ਉੱਤਰ-ਪੱਛਮ ਦੀ ਦਿਸ਼ਾ ਵਿਚ ਮੁਕੰਦਰਾ ਨਾਂ ਦੀਆਂ ਪਹਾੜੀਆਂ ਹਨ। ਜਵਾਰ, ਕਣਕ, ਛੋਲੇ, ਮੱਕੀ, ਕਪਾਹ ਅਤੇ ਚੌਲ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਜ਼ਿਲ੍ਹੇ ਵਿਚ ਸ਼ਿਕਾਰ ਲਈ ਕਾਫ਼ੀ ਸੁਰੱਖਿਅਤ ਥਾਵਾਂ ਹਨ। ਇਸ ਤੋਂ ਇਲਾਵਾ ਇਥੇ ਕਈ ਖੰਡਰ ਮਿਲਦੇ ਹਨ ਜਿਨ੍ਹਾਂ ਵਿਚ ਅੱਠਵੀਂ ਸਦੀ ਦੇ ਸ਼ਿਲਾਲੇਖ ਮਿਲਦੇ ਹਨ।
ਹ. ਪੁ.– ਐਨ. ਬ੍ਰਿ. ਮਾ. 5 : 901
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਟਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟਾ, (ਅੰਗਰੇਜ਼ੀ : Quota, ਲਾਤੀਨੀ : Quota, Quot=ਕਿੰਨੇ) \ ਪੁਲਿੰਗ : ਗੁਣਾ, ਵੰਡ, ਹਿੱਸਾ, ਵੰਡ ਅਨੁਸਾਰ ਹਿੱਸਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-40-49, ਹਵਾਲੇ/ਟਿੱਪਣੀਆਂ:
ਕੋਟਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਟਾ, ਪੁਲਿੰਗ : ਪਾਣੀ ਵਿੱਚ ਉਬਾਲੀ ਹੋਈ ਜੌਆਂ ਦੀ ਗਿਰੀ ਜੋ ਮੁਸਲਮਾਨ ਮੁਹੱਰਮ ਦੇ ਮਹੀਨੇ ਵਿੱਚ ਵਰਤਦੇ ਹਨ, ਇੱਕ ਖਾਣ ਵਾਲੀ ਵਸਤੂ
(ਲੁਧਿਆਨਾ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-02-41-01, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First