ਕੋਠੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ (ਨਾਂ,ਇ) ਤੂੜੀ ਰਲਾ ਕੇ ਗੋਈ ਮਿੱਟੀ ਨਾਲ ਕੋਠੇ ਦੇ ਅੰਦਰ ਅਨਾਜ ਰੱਖਣ ਲਈ ਬਣਾਈ ਭੜੋਲੇ ਵਰਗੀ ਬੁਖ਼ਾਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ [ਨਾਂਇ] ਬੰਗਲਾ , ਹਵੇਲੀ , ਵੱਡਾ ਮਕਾਨ; ਇੱਕ ਤਰ੍ਹਾਂ ਦਾ ਭੜੋਲਾ ਜਿਸ ਵਿੱਚ ਅਨਾਜ ਰੱਖਿਆ ਜਾਂਦਾ ਹੈ, ਖੇਤਾਂ ਵਿੱਚ ਟਿਊਬਵੈੱਲ ਆਦਿ’ਤੇ ਬਣਾਇਆ ਨਿੱਕਾ ਜਿਹਾ ਮਕਾਨ; ਜੇਲ੍ਹ
ਵਿਚਲੀ ਕਾਲ-ਕੋਠੜੀ, ਫਾਂਸੀ ਦੀ ਸਜ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਠੀ. ਛੋਟਾ ਕੋ. ਕੋਠੜੀ। ੨ ਅੰਗ੍ਰੇਜ਼ੀ ਢੰਗ ਦਾ ਬੰਗਲਾ । ੩ ਵ੍ਯਾਪਾਰ ਦੀ ਦੁਕਾਨ , ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। ੪ ਪਲੀਤੇ ਪਾਸ ਦਾ ਬੰਦੂਕ ਦਾ ਉਹ ਭਾਗ ਜਿਸ ਵਿੱਚ ਬਾਰੂਦ ਭਰੀਦਾ ਹੈ. ਇਹ ਪੁਰਾਣੇ ਜ਼ਮਾਨੇ ਦੀ ਬੰਦੂਕਾਂ, ਜੋ ਮੂੰਹ ਤੋਂ ਭਰੀਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ. “ਗਜ ਨਿਕਾਲ ਡਾਲਤ ਬਿਚ ਕਬੈਂ। ਕੋਠੀ ਕਿਤਕ ਬਨੀ ਲਖ ਤਬੈਂ.” (ਗੁਪ੍ਰਸੂ) ੫ ਭਾਵ—ਦੇਹ. “ਅੰਧੀ ਕੋਠੀ ਤੇਰਾ ਨਾਮੁ ਨਾਹੀ.” (ਆਸਾ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6368, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੋਠੀ (ਸੰ.। ਸੰਸਕ੍ਰਿਤ ਕੋਖ਼ਠੑ। ਪ੍ਰਾਕ੍ਰਿਤ ਕੋਟਠੑਅ। ਪੰਜਾਬੀ ਕੋਠਾ , ਕੋਠੀ) ੧. ਕੋਠੜੀ।
੨. ਭਾਵ ਵਿਚ ਹਿਰਦਾ। ਯਥਾ-‘ਮਨਮੁਖ ਕੋਠੀ ਅਗਿਆਨੁ ਅੰਧੇਰਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੋਠੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਠੀ, (ਕੋਠਾ<ਸੰਸਕ੍ਰਿਤ : कोष्ठ; ਪ੍ਰਾਕ੍ਰਿਤ : कीट्ठ+ਈ) \ ਇਸਤਰੀ ਲਿੰਗ : ੧. ਹਵੇਲੀ, ਵੱਡਾ ਮਕਾਨ, ਬੰਗਲਾ; ੨. ਮਿੱਟੀ ਦੀ ਬੁਖਾਰੀ ਜਿਸ ਵਿੱਚ ਅਨਾਜ ਰੱਖਿਆ ਜਾਂਦਾ ਹੈ; ੩. ਖੂਹ ਦਾ ਮਹਿਲ ਜੋ ਚੱਕ ਤੇ ਉਸਾਰਿਆ ਜਾਂਦਾ ਹੈ; ੪. ਚਕਲਾ, ਵੇਸਵਾ ਦਾ ਮਕਾਨ, ਛੱਲਾ ਘਰ; ੫. ਵੱਡੇ ਸੁਦਾਗਰ ਦੀ ਦੁਕਾਨ; ੬. ਖਾਤਾ, ਖਜ਼ਾਨਾ, ਬੰਕ ਘਰ; ੭. ਹਿਰਦਾ, ਦਿਲ, ਛਾਤੀ; ੮. ਕਾਰਖਾਨਾ; ੯. ਅਲਮਾਰੀ; ੧0. ਖੇਡ ਵਿੱਚ ਇੱਕ ਪਾਸਾ; ੧੧. ਪਲੀਤੇ ਪਾਸ ਦਾ ਬੰਦੂਕ ਦਾ ਉਹ ਹਿਸਾ ਜਿਸ ਵਿੱਚ ਬਾਰੂਦ ਭਰੀ ਦਾ ਹੈ। ਇਹ ਪੁਰਾਣੇ ਜ਼ਮਾਨੇ ਦੀਆਂ ਬੰਦੂਕਾਂ ਜੋ ਮੂੰਹ ਤੋਂ ਭਰੀ ਦੀਆਂ ਸਨ, ਉਨ੍ਹਾਂ ਵਿੱਚ ਹੁੰਦੀ ਸੀ
–ਕੋਠੀ ਉਤਾਰਨਾ, ਮੁਹਾਵਰਾ : ਕੋਠੀ ਗਾਲਣਾ
–ਕੋਠੀ ਖਾਨਾ, ਪੁਲਿੰਗ : ਛੱਲਾ ਕੋਠੀ, ਚਕਲਾ, ਬਦਮਾਸ਼ੀ ਦਾ ਅੱਡਾ
–ਕੋਠੀ ਗਾਲਣਾ, ਮੁਹਾਵਰਾ: ਖੂਹ ਜਾਂ ਪੁਲ ਦੇ ਥੰਮ੍ਹ ਨੂੰ ਡੂੰਘੀ ਤਹਿ ਤੇ ਬਿਠਾਉਣਾ
–ਕੋਠੀ ’ਚ ਮੂੰਹ, (ਪੁਆਧੀ) : –ਸ਼ਰਮਿੰਦਾ ਹੋਣ ਦਾ ਭਾਵ, ਸ਼ਰਮਿੰਦਗੀ, ਸ਼ਰਮਿੰਦਾਪਣ
–ਕੋਠੀਦਾਰ, ਪੁਲਿੰਗ : ੧. ਵੱਡਾ ਦੁਕਾਨਦਾਰ, ਵੱਡਾ ਸੁਦਾਗਰ; ੨. ਕੋਠੀ ਵਿੱਚ ਰਹਿਣ ਵਾਲਾ ਕਿਸੇ ਕੋਠੀ ਦਾ ਮਾਲਕ
–ਕੋਠੀ ਬਿਠਾਉਣਾ, ਮੁਹਾਵਰਾ : ਕੋਠੀ ਗਾਲਣਾ
–ਕੋਠੀ ਲੱਗਣਾ, ਮੁਹਾਵਰਾ : ਤਣਹਾਈ ਕੈਦ ਦੀ ਸਜ਼ਾ ਹੋਣ ਜੋ ਜੇਹਲ ਵਿੱਚ ਕਿਸੇ ਖੁਨਾਮੀਂ ਦੇ ਕਾਰਣ ਕੈਦੀਆਂ ਨੂੰ ਦਿੱਤੀ ਜਾਂਦੀ ਹੈ, ਫਾਂਸੀ ਦੀ ਸਜ਼ਾ ਸੁਣਾ ਦੇਣ ਮਗਰੋਂ ਮੁਜ਼ਰਮ ਦਾ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ ਜਾਣਾ
–ਕੋਠੀ ਲਾਉਣਾ, ਮੁਹਾਵਰਾ: ਫਾਂਸੀ ਦੇਣਾ
–ਕੋਠੀ ਵਾਲ, ਪੁਲਿੰਗ : ੧. ਕੋਠੀਦਾਰ; ੨. ਮਹਾਜਨੀ ਅੱਖਰ ਜੋ ਕਈ ਤਰ੍ਹਾਂ ਦੇ ਹੁੰਦੇ ਹਨ, ਇਨ੍ਹਾਂ ਵਿੱਚ ਮਾਤਰਾਂ ਤੇ ਅੱਖਰਾਂ ਦੀ ਉਪਰਲੀ ਰੇਖਾ ਨਹੀਂ ਹੁੰਦੀ
–ਕੋਠੀ ਵਾਲਾ, ਪੁਲਿੰਗ : ਕੋਠੀਦਾਰ
–ਛੱਲਾ ਕੋਠੀ, –ਛੱਲੇ ਕੋਠੀ, ਇਸਤਰੀ ਲਿੰਗ : ਬਦਮਾਸ਼ੀ ਦਾ ਅੱਡਾ
–ਜਿਨ੍ਹਾਂ ਦੀ ਕੋਠੀ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ, ਅਖੌਤ : ਪੈਸਾ ਕੋਲ ਹੋਵੇ ਤਾਂ ਆਦਮੀ ਬਹੁਤ ਹੁਸ਼ਿਆਰ ਹੁੰਦਾ ਹੈ ਪੈਸੇ ਵਾਲੇ ਦੇ ਸਾਰੇ ਐਬ ਕੱਜੇ ਜਾਂਦੇ ਹਨ
–ਲਾਲ ਕੋਠੀ, ਇਸਤਰੀ ਲਿੰਗ : ਛੱਲਾ ਕੋਠੀ, ਚਕਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-11-49-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First