ਕੋਹਲੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਹਲੂ (ਨਾਂ,ਪੁ) ਪਸ਼ੂਆਂ ਦੇ ਬਲ ਦੁਆਰਾ ਦਾਬ ਦੀ ਵਿਧੀ ਨਾਲ ਤੇਲ-ਬੀਜਾਂ ਵਿੱਚੋਂ ਤੇਲ ਕੱਢਣ ਵਾਲਾ ਸਮੁੱਚਾ ਢਾਂਚਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਹਲੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਹਲੂ [ਨਾਂਪੁ] ਸਰੋਂ ਵੜੇਵੇਂ ਆਦਿ ਦਾ ਤੇਲ ਕੱਢਣ ਵਾਲ਼ੀ ਮਸ਼ੀਨ ਜਿਸ ਨੂੰ ਬਲ਼ਦ ਆਦਿ ਨਾਲ਼ ਚਲਾਇਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਹਲੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਹਲੂ, (ਪ੍ਰਾਕ੍ਰਿਤ : कुठलो, ਸੰਸਕ੍ਰਿਤ : कुठर) \ ਪੁਲਿੰਗ : ਤੇਲ ਕੱਢਣ ਦਾ ਇਹ ਜੰਤਰ
–ਕੋਹਲੂ ਦਾ ਬਲ੍ਹਦ, ਪੁਲਿੰਗ : ਇੱਕ ਹੀ ਥਾਂ ਤੇ ਚੱਕਰ ਖਾਣ ਵਾਲਾ, ਜੋ ਹਰ ਵੇਲੇ ਕੰਮ ਵਿੱਚ ਫਿਰੇ, ਨਿਹਾਇਤ ਮਿਹਨਤੀ
–ਕੋਹਲੂ ਦੇ ਬਲ੍ਹਦ ਨੂੰ ਘਰੇ ਪੰਜਾਹ ਕੋਹ, ਅਖੌਤ : ਬਿਪਤਾ ਦੇ ਮਾਰੇ ਨੂੰ ਘਰ ਵਿੱਚ ਚੈਨ ਨਹੀਂ ਮਿਲਦਾ, ਥੋੜੇ ਥਾਂ ਵਿੱਚ ਫਿਰਨ ਤੇ ਕੰਮ ਕਰਨ ਵਾਲੇ ਵਾਸਤੇ ਕਹਿੰਦੇ ਹਨ
–ਕੋਹਲੂ ਵਿੱਚ ਪੀੜਨਾ , ਮੁਹਾਵਰਾ : ਸਖ਼ਤ ਤਕਲੀਫ਼ ਦੇਣਾ
–ਸਣ ਬੱਚੇ ਕੋਹਲੂ ਪੀੜਨਾ, ਘਣ ਬੱਚਾ ਕੋਹਲੂ ਪੀੜਨਾ, ਜਣ ਬੱਚਾ ਕੋਹਲੂ ਪੀੜਨਾ, ਮੁਹਾਵਰਾ : ਸਾਰਾ ਖ਼ਾਨਦਾਨ ਜਾਂ ਕੁਨਬਾ ਹੀ ਮਰਵਾ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 339, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-02-10-50-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First