ਕੌਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਲ (ਨਾਂ,ਪੁ) ਵਚਨ; ਵਾਇਦਾ; ਇਕਰਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੌਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਲ (ਨਾਂ,ਪੁ) ਧਾਤ ਦਾ ਕਟੋਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੌਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਲ. ਦੇਖੋ, ਕਉਲ। ੨ ਪ੍ਰਿਥੀਚੰਦ ਜੀ ਦੀ ਵੰਸ਼ ਵਿੱਚ ਹੋਣ ਵਾਲੇ ਸੋਢੀ ਕੌਲ ਸਾਹਿਬ, ਜੋ ਢਿਲਵਾਂ ਗ੍ਰਾਮ ਦੇ ਵਸਨੀਕ ਸਨ. ਜਦ ਦਸ਼ਮੇਸ਼ ਮਾਛੀਵਾੜੇ ਵਾਲੇ ਨੀਲੇ ਬਾਣੇ ਨਾਲ ਉਨ੍ਹਾਂ ਪਾਸ ਪਹੁੰਚੇ, ਤਦ ਇਨ੍ਹਾਂ ਦੋ ਘੋੜੇ ਅਤੇ ਸਫ਼ੇਦ ਪੋਸ਼ਾਕ ਨਜਰ ਕੀਤੀ. ਕਲਗੀਧਰ ਨੇ ਚਿੱਟੇ ਵਸਤ੍ਰ ਪਹਿਨਕੇ ਨੀਲੇ ਵਸਤ੍ਰ ਪਾੜਕੇ ਏਹ ਤੁਕ ਪੜ੍ਹਦੇ ਹੋਏ—“ਨੀਲ ਬਸਤ੍ਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ.” ਅਗਨੀ ਵਿੱਚ ਭਸਮ ਕਰ ਦਿੱਤੇ. ਫਿਰੋਜ਼ਪੁਰ ਜ਼ਿਲੇ ਦੇ ਬੁੱਟਰ ਦੇ ਸੋਢੀ ਭੀ ਕੌਲਵੰਸ਼ੀ ਹਨ। ੩ ਸੰ. ਵਿ—ਚੰਗੀਕੁਲ ਵਿੱਚ ਹੋਣ ਵਾਲਾ. ਕੁਲੀਨ । ੪ ਸੰਗ੍ਯਾ—ਤੰਤ੍ਰਸ਼ਾਸਤ੍ਰ ਅਨੁਸਾਰ ਵਾਮਮਾਰਗੀ। ੫ ਸ਼ੈਵ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੌਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌਲ, (ਪ੍ਰਾਕ੍ਰਿਤ : कवल; ਸੰਸਕ੍ਰਿਤ : कमल) \ ਪੁਲਿੰਗ : ਨੀਲੋਫਰ, ਕੰਵਲ ਫੁੱਲ; ੨. ਧਾਤ ਦਾ ਫੁੱਲ ਕਟੋਰਾ, ਛੋਟਾ ਛੰਨਾ, ਜਾਮ, ਪਿਆਲਾ; ੩. ਹਿਰਦਾ, ਦਿਲ, ਕਲਬ

–ਕੌਲ ਉੱਛਲਣਾ, ਮੁਹਾਵਰਾ : ੧. ਉੱਪਰ ਵਲ ਆ ਜਾਣਾ; ੨. ਉਲਟੀ ਆਉਣੀ, ਕੈ ਆਉਣੀ

–ਕੌਲ ਸਿੱਧਾ ਹੋਣਾ, ਮੁਹਾਵਰਾ : ਗਿਆਨ ਮਿਲਣਾ

–ਕੌਲ ਹਿੱਲਣਾ, ਮੁਹਾਵਰਾ : ਘਬਰਾ ਪੈਣਾ, ਡੋਬ ਪੈਣਾ, ਚਿੰਤਾ ਜਾਂ ਫਿਕਰ ਦੀ ਗੱਲ ਨਾਲ ਦਿਲ ਧੜਕਣ ਲਗਣਾ, ਧੀਰਜ ਕਾਇਮ ਨਾ ਰਹਿਣਾ

–ਕੌਲ ਖਿੜਨਾ, ਮੁਹਾਵਰਾ : ਹਿਰਦਾ ਪਰਕਾਸ਼ਮਾਨ ਹੋਣਾ, ਅਨੰਦ ਅਵਸਥਾ ਹੋਣਾ

–ਕੌਲ ਚਪਣੀ, ਇਸਤਰੀ ਲਿੰਗ : ਕੰਵਲ ਦਾ ਫੁੱਲ ਜਿਸ ਵਿਚੋਂ ਕੌਲ ਡੌਡੇ ਨਿਕਲਦੇ ਹਨ

–ਕੌਲ ਡੋਡੇ, ਕੌਲ ਡੋਡਾ, ਲਹਿੰਦੀ : ੧. ਕੌਲ ਚਪਟੀ ਵਿਚੋਂ ਨਿਕਲਿਆ ਬੀਜ; ੨. ਕੰਵਲ ਦਾ ਫੁਲ ਜਿਸ ਦੀ ਸ਼ਕਲ ਗੋਲ ਗੋਲ ਕੌਲੀ ਜਾਂ ਚੱਪਣੀ ਵਰਗੀ ਹੁੰਦੀ ਹੈ

–ਕੌਲੀ, ਇਸਤਰੀ ਲਿੰਗ : ਛੋਟਾ ਕੌਲ, ਕਟੋਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-21-08, ਹਵਾਲੇ/ਟਿੱਪਣੀਆਂ:

ਕੌਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌਲ, (ਅਰਬੀ√ਕੌਲ=ਕਹਿਣਾ) \ ਪੁਲਿੰਗ : ੧. ਬਚਨ, ਵਾਅਦਾ, ਕਰਾਰ (ਲਾਗੂ ਕਿਰਿਆ : ਕਰਨਾ, ਦੇਣਾ); ੨. ਇੱਕ ਰਾਗ ਜੋ ਅਮੀਰ ਖੁਸਰੋ ਦੀ ਈਜਾਦ ਹੈ

–ਕੌਲ ਹਾਰਨਾ, ਮੁਹਾਵਰਾ : ਬਚਨ ਹਾਰਨਾ; ਵਾਅਦੇ ਤੋਂ ਫਿਰਨਾ, ਨਗੱਲਾ ਹੋਣਾ

–ਕੌਲ ਕਰਾਰ, ਪੁਲਿੰਗ : ਵਾਅਦਾ, ਬਚਨ, ਕਰਾਰ

–ਕੌਲ ਕਰਾਰ ਨਿਭਾਉਣਾ, ਮੁਹਾਵਰਾ : ਪਰਤਿੱਗਿਆ ਦਾ ਪਾਲਨ ਕਰਨਾ ਵਾਅਦਾ ਪੂਰਾ ਕਰਨਾ

–ਕੌਲ ਤੇ ਪਹਿਰਾ ਦੇਣਾ, ਮੁਹਾਵਰਾ : ਬਚਨ ਤੇ ਕਾਇਮ ਰਹਿਣਾ

–ਕੌਲ ਤੋਂ ਫਿਰਨਾ, ਮੁਹਾਵਰਾ : ਬਚਨ ਹਾਰਨਾ, ਵਾਅਦੇ ਤੋਂ ਫਿਰਨਾ, ਬਚਨ ਤੋੜਨਾ, ਇਕਰਾਰ ਨਾ ਨਿਭਾਉਣਾ, ਵਾਅਦਾ-ਖਿਲਾਫ਼ੀ ਕਰਨਾ

–ਕੌਲ ਤੋਂ ਰਹਿ ਜਾਣਾ, ਮੁਹਾਵਰਾ : ਕੌਲ ਤੋਂ ਫਿਰਨਾ

–ਕੌਲ ਤੋੜਨਾ,  ਮੁਹਾਵਰਾ : ਬਚਨ ਜਾਂ ਇਕਰਾਰ ਤੋੜਨਾ, ਵਾਅਦਾ ਪੂਰਾ ਨਾ ਕਰਨਾ

–ਕੌਲ ਦਾ ਸੱਚਾ, ਵਿਸ਼ੇਸ਼ਣ : ਜੋ ਕਹੇ ਸੋ ਕਰਨ ਵਾਲਾ, ਜੋ ਬਚਨ ਕਰਕੇ ਉਸ ਤੋਂ ਫਿਰੇ ਨਾ

–ਕੌਲ ਦਾ ਪੱਕਾ, ਵਿਸ਼ੇਸ਼ਣ : ਬਾਤ ਦਾ ਸੱਚਾ, ਜੋ ਕਹੇ ਸੋ ਕਰਨ ਵਾਲਾ, ਜ਼ੁਬਾਨ ਦਾ ਪੱਕਾ, ਬਚਨ ਦਾ ਧਨੀ, ਕੌਲ ਦਾ ਪੂਰਾ

–ਕੌਲ ਦਾ ਪੂਰਾ, ਵਿਸ਼ੇਸ਼ਣ : ਗੱਲ ਦਾ ਪੱਕਾ, ਜੋ ਕਹੇ ਸੋ ਪੂਰਾ ਕਰਨ ਵਾਲਾ, ਜ਼ੁਬਾਨ ਦਾ ਪੱਕਾ, ਬਚਨ ਦਾ ਧਨੀ, ਕੌਲ ਦਾ ਪੱਕਾ

–ਕੌਲ ਦੇਣਾ, ਮੁਹਾਵਰਾ : ਵਾਅਦਾ ਕਰਨਾ, ਬਚਨ ਦੇਣਾ, ਇਕਰਾਰ ਕਰਨਾ

–ਕੌਲਨਾਮਾ, ਪੁਲਿੰਗ : ਇਕਰਾਰ ਨਾਮਾ

–ਕੌਲ ਪਾਲਣਾ, ਮੁਹਾਵਰਾ : ਇਕਰਾਰ ਪੂਰਾ ਕਰਨਾ, ਵਾਅਦਾ ਪੂਰਾ ਕਰਨਾ, ਬਚਨ ਨਿਭਾਉਣਾ

–ਕੌਲ ਲੈਣਾ, ਮੁਹਾਵਰਾ : ਇਕਰਾਰ ਲੈਣਾ, ਵਾਅਦਾ ਲੈਣਾ, ਬਚਨ ਲੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-12-11-21-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.