ਕੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜੀ (ਨਾਂ,ਇ) ਛੱਤ ਪਾਉਣ ਲਈ ਸ਼ਤੀਰਾਂ ਉੱਤੇ ਆਡੇ ਰੁਖ਼ ਪੈਣ ਵਾਲੀ ਲੱਕੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜੀ [ਨਾਂਇ] ਘੁੰਡੀ; ਇਸਤਰੀਆਂ ਦੇ ਪੈਰਾਂ ਵਿੱਚ ਪਾਉਣ ਵਾਲ਼ਾ ਇੱਕ ਗਹਿਣਾ; ਸੰਗਲੀ ਦਾ ਇੱਕ ਹਿੱਸਾ; ਛੱਤ ਵਿੱਚ ਪਾਇਆ ਡੰਡਾ; (ਕਹਾਣੀ ਆਦਿ) ਦਾ ਇੱਕ ਹਿੱਸਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੜੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੜੀ. ਸੰਗ੍ਯਾ—ਬਾਲਾ. ਸ਼ਹਤੀਰ ਪੁਰ ਕੜਾ (ਟੇਢਾ) ਪਾਇਆ ਹੋਇਆ ਕਾਠ । ੨ ਸੰਗੁਲ ਆਦਿਕ ਦਾ ਕੁੰਡਾ। ੩ ਤਲਵਾਰ ਦੇ ਮਿਆਨ ਨਾਲ ਲਾਇਆ ਕੁੰਡਾ. “ਕੜੀਆਂ ਅਰ ਚਪੜਾਸ ਵਿਸਾਲਾ.” (ਗੁਪ੍ਰਸੂ) ੪ ਵਿ—ਕਠੋਰ. ਕਰੜੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜੀ, (ਲਹਿੰਦੀ) \ (ਸੰਸਕ੍ਰਿਤ : कटक=ਕੰਙਣ) \ ਇਸਤਰੀ ਲਿੰਗ : ਜਾਦੂ ਦੀ ਮੁੰਦਰੀ, ਜਾਦੂ ਟੂਣੇ ਆਦਿ ਦਾ ਛੱਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-46-21, ਹਵਾਲੇ/ਟਿੱਪਣੀਆਂ:
ਕੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜੀ, (ਪ੍ਰਾਕ੍ਰਿਤ : कण्ड, ਸੰਸਕ੍ਰਿਤ : काण्ड=ਦਰੱਖ਼ਤ, ਤਣਾ) \ ਹਿਸਾਬ : ਛੱਤ ਵਿੱਚ ਪਾਉਣ ਵਾਲਾ ਲਕੜੀ ਦਾ ਟੰਬਾ ਜਿਸ ਦੇ ਜਿਸ ਦੇ ਦੋ ਸਿਰੇ ਦੋ ਸ਼ਤੀਰਾਂ ਤੇ ਹੁੰਦੇ ਹਨ
–ਕੜੀ ਵਰਗਾ ਜਵਾਨ, ਪੁਲਿੰਗ : ਉੱਚਾ ਲੰਮਾ ਗੱਭਰੂ, ਕੱਦਾਵਰ ਆਦਮੀ
–ਐਤਵਾਰ ਜਾਂ ਜੁਮੇਂਰਾਤ ਦੀ ਝੜੀ ਨਾ ਕੋਠਾ ਨਾ ਕੜੀ, ਅਖੌਤ : ਐਤਵਾਰ ਜਾਂ ਵੀਰਵਾਰ ਨੂੰ ਲੱਗੀ ਝੜੀ ਘਰ ਜਾਂ ਛੱਤ ਨੂੰ ਬਰਬਾਦ ਕਰ ਦੇਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-10-46-41, ਹਵਾਲੇ/ਟਿੱਪਣੀਆਂ:
ਕੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜੀ, (ਸੰਸਕ੍ਰਿਤ : कटक=ਕੰਙਣ) \ ਇਸਤਰੀ ਲਿੰਗ : ੧. ਕੈਦੀਆਂ ਦੇ ਹੱਥ ਦੀ ਲੋਹੇ ਦੀ ਸੰਗਲੀ; ੨. ਜ਼ੰਜੀਰ ਦਾ ਇੱਕ ਕੁੰਡਾ; ੩. ਚਾਂਦੀ ਦਾ ਇੱਕ ਜਨਾਨਾ ਗਹਿਣਾ ਜੋ ਬਾਂਕਾਂ ਵਾਂਙੂ ਪੈਰਾਂ ਵਿੱਚ ਪਹਿਨਿਆਂ ਜਾਂਦਾ ਹੈ; ੪. ਸੰਗਲੀ ਦਾ ਇੱਕ ਛੱਲਾ, ਜ਼ੰਜੀਰ ਦਾ ਇੱਕ ਕੜਾ
–ਹੱਥਕੜੀ, ਇਸਤਰੀ ਲਿੰਗ : ਦੋਸ਼ੀਆਂ ਨੂੰ ਕਾਬੂ ਰੱਖਣ ਲਈ ਹੱਕ ਵਿੱਚ ਪਾਈ ਲੋਹੇ ਦੀ ਕੜੀ ਜਿਸ ਨੂੰ ਤਾਲਾ ਲੱਗ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-47-27, ਹਵਾਲੇ/ਟਿੱਪਣੀਆਂ:
ਕੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੜੀ, (ਸੰਸਕ੍ਰਿਤ : कड्ड=ਸਖਤ) \ ਵਿਸ਼ੇਸ਼ਣ : ਸਖ਼ਤ, ਕਰੜੀ, ਪੱਕੀ
–ਕੜੀ ਕਮਾਈ, ਇਸਤਰੀ ਲਿੰਗ : ਮਿਹਨਤ ਮਜ਼ਦੂਰੀ ਨਾਲ ਕੀਤੀ ਕਮਾਈ, ਗਾੜ੍ਹੇ ਪਸੀਨੇ ਦੀ ਕਮਾਈ, ਦਸਾਂ ਨਹੁੰਆਂ ਦੀ ਕਮਾਈ
–ਕੜੀ ਕੈਦ, ਇਸਤਰੀ ਲਿੰਗ : ਸਖ਼ਤ ਕੈਦ, ਕੈਦ ਬਾ-ਮੁਸ਼ੱਕਤ
–ਕੜੀ ਨਜ਼ਰ, ਇਸਤਰੀ ਲਿੰਗ : ਸਖ਼ਤ ਨਜ਼ਰ, ਗੁੱਸੇ ਦੀ ਨਿਗਾਹ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-20-12-47-49, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
I was searching the ਕੌੜੀ world. Is it real word in punjabi dictionary ?
Balwinder singh,
( 2019/06/14 06:1715)
Please Login First