ਕੰਘੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘੀ ( ਨਾਂ , ਇ ) 1 ਇੱਕ ਪਾਸੇ ਜਾਂ ਦੁਵੱਲੀ ਦੰਦੇ ਚੀਰ ਕੇ ਵਾਲ ਸੁਆਰਨ ਲਈ ਵਰਤੀਂਦੀ ਦੰਦੇਦਾਰ ਸਿੱਪੀ 2 ਤਾਣੀ ਵਿਚਲੇ ਪੇਟੇ ਦੇ ਧਾਗੇ ਲੰਘਾਉਣ ਲਈ ਵਰਤੀਂਦਾ ਜੁਲਾਹਿਆਂ ਦਾ ਸੰਦ 3 ਕੁਸ਼ਤੀ ਦਾ ਇੱਕ ਦਾਅ 4 ਆਪਸ ਵਿੱਚ ਦੋਹਾਂ ਹੱਥਾਂ ਦੀਆਂ ਉਂਗਲਾਂ ਫਸੀਆਂ ਹੋਣ ਦੀ ਹਾਲਤ 5 ਹਲਟ ਦੇ ਬੈੜ ਦੀ ਕਿੱਲੀ ਉੱਤੇ ਲੱਗੀ ਟਿੰਡ ਨੂੰ ਥੰਮ੍ਹਣ ਵਾਲੀ ਪੱਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਘੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਘੀ . ਸੰ. कङ्कतिका — ਕੰਕਤਿਕਾ. ਛੋਟਾ ਕੰਘਾ । ੨ ਦੋਹਾਂ ਹੱਥਾਂ ਦੀਆਂ ਅੰਗੁਲੀਆਂ ਘੁੱਟਕੇ ਮਿਲਾਈਆਂ ਹੋਈਆਂ । ੩ ਜੁਲਾਹੇ ਦੇ ਰੱਛ ਦੀ ਕੰਘੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਘੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੰਘੀ : ਇਹ ਸ਼ਿੰਗਾਰ ਸਮੱਗਰੀ ਦਾ ਇਕ ਦੰਦਾਂ ਵਾਲਾ ਸਾਧਨ ਹੈ ਜੋ ਵਾਲਾਂ ਨੂੰ ਸਾਫ਼ ਕਰਨ ਅਤੇ ਤਰਤੀਬ ਦੇਣ ਲਈ ਵਰਤਿਆ ਜਾਂਦਾ ਹੈ । ਵਾਲਾਂ ਨੂੰ ਤਰਤੀਬ ਦੇਣ ਪਿੱਛੋਂ ਇਨ੍ਹਾਂ ਨੂੰ ਇਕ ਥਾਂ ਟਿਕਾਈ ਰੱਖਣ ਲਈ ਇਸ ਦੀ ਵਰਤੋਂ ਕੀਤਾ ਜਾਂਦੀ ਹੈ । ਇਹ ਸ਼ਬਦ ਕਈ ਹੋਰ ਸੰਦਾਂ ਲਈ ਵੀ ਵਰਤਿਆ ਜਾਂਦਾ ਹੈ । ਬੈੜ ਦੇ ਡੰਡੇ ਨੂੰ ਲੱਗਾ ਹੋਇਆ ਚੱਪਾ ਕੁ ਲੋਹਾ ਜਿਸ ਦੇ ਸਹਾਰੇ ਮਾਲ੍ਹ ਬੈੜ ਤੇ ਚਲਦੀ ਹੈ , ਨੂੰ ਵੀ ਕੰਘੀ ਕਿਹਾ ਜਾਂਦਾ ਹੈ । ਉੱਨ ਅਤੇ ਕਈ ਹੋਰ ਰੇਸ਼ੇਦਾਰ ਵਸਤਾਂ ਨੂੰ ਸੁਧਾਉਣ , ਕੁਕੜਾਂ ਦੀ ਕਲਗੀ ਅਤੇ ਮੱਖੀਆਂ ਦੇ ਛੱਤੇ ਵਿਚ ਮੋਮ ਭਰੇ ਹੋਏ ਸੈੱਲਾ ਦੇ ਉਭਾਰਾ ਲਈ ਵਰਤੇ ਜਾਂਦੇ ਸੰਦਾਂ ਨੂੰ ਕੰਘੀ ਕਹਿੰਦੇ ਹਨ ।

                  ਵਾਲਾਂ ਵਾਲੀਆਂ ਕੰਘੀਆਂ ਬਹੁਤ ਪੁਰਾਤਨ ਸਮੇਂ ਨਾਲ ਸਬੰਧ ਰਖਦੀਆਂ ਹਨ । ਸਵਿਟਜ਼ਰਲੈਂਡ ਦੀਆਂ ਝੀਲਾਂ ਦੇ ਵਸੇਬਿਆਂ ਤੋਂ ਮਿਲੇ ਕਈ ਨਮੂਨੇ ਲੱਕੜ , ਹੱਡੀਆਂ ਅਤੇ ਸਿੰਗਾਂ ਦੇ ਬਣੇ ਹੋਏ ਹਨ । ਯੂਨਾਨ ਅਤੇ ਰੋਮ ਦੇ ਨਮੂਨਿਆਂ ਵਿਚ ਇਕ ਸ਼ਾਨਦਾਰ ਲੱਕੜ , ( ਬਾਕਸ ਵੁੱਡ ਤੋਂ ਅਤੇ ਮਿਸਰ ਵਿਚ ਇਹ ਹਾਥੀ ਦੰਦ ਦੇ ਬਣੇ ਹੋਏ ਹਨ । ਅਜੋਕੀਆਂ ਕੰਘੀਆਂ ਵਿਚ ਵੀ ਇਹ ਪਦਾਰਥ ਵਰਤੇ ਜਾਂਦੇ ਹਨ ਜਿਨ੍ਹਾਂ ਦੇ ਨਾਲ ਕੱਛੂ ਦਾ ਖੋਲ , ਧਾਤ , ਇੰਡੀਆ ਰਬੜ , ਸੈਲੂਲਾੱਇਡ ਅਤੇ ਕਈ ਹੋਰ ਬਣਾਵਟੀ ਪਲਾਸਟਿਕ ਪਦਾਰਥ ਵੀ ਸ਼ਾਮਲ ਹਨ ।

                  ਕਿਸੇ ਚੰਗੇ ਜਿਹੇ ਪਦਾਰਥ ਤੋਂ ਲੋੜੀਂਦੀ ਮੋਟਾਈ ਅਤੇ ਆਕਾਰ ਦੀ ਇਕ ਸਲੇਟ ਕੱਟ ਲਈ ਜਾਂਦੀ ਹੈ । ਇਸ ਦੇ ਇਕ ਪਾਸੇ ਅਤੇ ਬਹੁਤੀ ਵਾਰ ਦੋਵੇਂ ਪਾਸੇ ਇਕ ਗੋਲ ਆਰੇ ਨਾਲ ਬਾਰੀਕ ਚੀਰ ਪਾ ਦਿਤੇ ਜਾਂਦੇ ਹਨ ।

                  ਹ. ਪੁ.– – ਐਨ. ਬ੍ਰਿ. 6 : 119 ; ਪੰ. ਕੋ. 1 : 410


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.