ਕੰਡਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡਾ ( ਨਾਂ , ਪੁ ) 1 ਝਾੜ ਜਾਂ ਕੰਡਿਆਲੇ ਰੁੱਖ ਦੀ ਸ਼ਾਖ਼ ਵਿੱਚੋਂ ਉਭਰਿਆ ਬਾਰੀਕ ਤਿੱਖਾ ਨੁਕੀਲਾ ਸੂਆ 2 ਵੱਡੀ ਤੱਕੜੀ ਜਿਸਦੀ ਡੰਡੀ ਦੇ ਵਿਚਕਾਰ ਲੱਗੀ ਸੂਈ ਪੱਲਿਆਂ ਦੇ ਸਾਵੇਂ ਹੋਣ ਦੀ ਸੂਚਨਾ ਦੇਵੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡਾ 1 [ ਨਾਂਪੁ ] ਸੂਲ 2 [ ਨਾਂਪੁ ] ਵਸਤਾਂ ਤੋਲਣ ਵਾਲ਼ੀ ਮਸ਼ੀਨ 3 [ ਨਾਂਇ ] ਮੱਛੀ ਦੀ ਹੱਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਡਾ . ਸੰਗ੍ਯਾ— ਕੰਟਕ. ਕਾਂਟਾ. “ ਤਿਨ ਅੰਤਰਿ ਹਉਮੈ ਕੰਡਾ ਹੇ.” ( ਸੋਹਿਲਾ ) “ ਕੰਡਾ ਪਾਇ ਨ ਗਡਹੀ ਮੂਲੇ.” ( ਮਾਰੂ ਸੋਲਹੇ ਮ : ੧ ) ੨ ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ । ੩ ਤਰਾਜ਼ੂ ਦਾ ਕੰਟਕ , ਜੋ ਡੰਡੀ ਦੇ ਮੱਧ ਹੁੰਦਾ ਹੈ , ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. “ ਆਪੇ ਕੰਡਾ ਤੋਲ ਤਰਾਜੀ.” ( ਸੂਹੀ ਮ : ੧ ) ੪ ਛੋਟਾ ਤਰਾਜ਼ੂ. “ ਜਿਉਂ ਕੰਡੈ ਤੋਲੈ ਸੁਨਿਆਰਾ.” ( ਮ : ੧ ਵਾਰ ਸਾਰ ) ੫ ਮੱਛੀ ਫੜਨ ਦੀ ਕਾਂਟੇਦਾਰ ਹੁੱਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਡਾ ( ਸੰ. । ਸੰਸਕ੍ਰਿਤ ਕੰਟਕ । ਪੰਜਾਬੀ ਕੰਡਾ ) ੧. ਸੂਲ । ਕਈ ਬ੍ਰਿੱਛਾਂ ਬੂਟਿਆਂ ਨਾਲ ਲਗੀ ਤ੍ਰਿੱਖੀ ਨੋਕ ਵਾਲੀ ਸ਼ੈ , ਜੋ ਚੁਭ ਜਾਇਆ ਕਰਦੀ ਹੈ । ਯਥਾ-‘ ਕੰਡਾ ਪਾਇ ਨ ਗਡਈ ਮੂਲੇ ’ ।

੨. ( ਪੰਜਾਬੀ ) ਚਾਂਦੀ , ਸੋਨਾ , ਜ੍ਵਾਹਰ ਤੋਲਣ ਦੀ ਛੋਟੀ ਤਕੜੀ । ਯਥਾ-‘ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ’ ਕੰਡਾ ਪ੍ਰੇਮ ਤਕੜੀ ਬੁਧਿ ਰੂਪੀ ਤੇ ਵੱਟਾ ਵੀਚਾਰ ਲੀਤਾ ਜਾਂਦਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.