ਕੰਢਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਢਾ [ਨਾਂਪੁ] ਕਿਨਾਰਾ, ਤੱਟ, ਸਾਹਿਲ; ਪਾਸਾ , ਸਿਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਢਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਕੰਢਾ. ਸੰਗ੍ਯਾ—ਕੰਠ. ਤਟ. ਕਿਨਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਢਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਢਾ, (ਪ੍ਰਾਕ੍ਰਿਤ : कण्ठ=ਹੱਦ) \ ਪੁਲਿੰਗ : ੧. ਕਿਨਾਰਾ (ਕਪੜੇ ਦਾ); ੨. ਭਾਂਡੇ ਦਾ ਉਤਲਾ ਮੂੰਹ ਵਾਲਾ ਹਿੱਸਾ, ਦੰਦ, ਦੰਦਾ; ੩. ਸਿਰਾ (ਮੇਜ਼ ਦਾ); ੪. ਸਾਹਿਲ, ਸਮੁੰਦਰ ਦਰਿਆ ਤਲਾ ਜਾਂ ਖੂਹ ਦਾ ਤੱਟ

–ਕੰਢੇ ਢਹਿਣਾ,   ਮੁਹਾਵਰਾ :  ਦਰਿਆ ਦੇ ਪਾਣੀ ਨਾਲ ਉਸ ਦੇ ਕਿਨਾਰੇ ਡਿਗ ਜਾਣਾ, ਢਾਹ ਲਗਣਾ

–ਕੰਢੇ ਢਾਹੁਣਾ,  ਮੁਹਾਵਰਾ : ਦਰਿਆ ਦਾ ਆਪਣੇ ਪਾਣੀ ਦੇ ਵੇਗ ਨਾਲ ਕਿਨਾਰੇ ਡੇਗ ਦੇਣਾ, ਢਾਹ ਲਾਉਣਾ

–ਕੰਢੇ ਦਾ,  ਵਿਸ਼ੇਸ਼ਣ :  ਕਿਨਾਰੇ ਉਤਲਾ, ਹਾਸ਼ੀਏ ਉਤਲਾ

–ਕੰਢੇ ਪਾਰ,  ਕਿਰਿਆ ਵਿਸ਼ੇਸ਼ਣ :  ਪਾਰਲੇ ਪਾਸੇ, ਪਾਰ

–ਕੰਢੇ ਲੱਗਣਾ,  ਮੁਹਾਵਰਾ :  ੧. (ਬੇੜੀ ਦਾ) ਕਿਨਾਰੇ ਤੇ ਪਹੁੰਚਣਾ, ਦਰਿਆ ਪਾਰ ਹੋਣਾ; ੨. ਸਮਾਪਤੀ ਤੇ ਪਹੁੰਚਣਾ, ਸਿਰੇ ਲੱਗਣਾ; ੩. ਕਿਸੇ ਔਕੜ ਵਿਚੋਂ ਨਿਕਲ ਆਉਣਾ, ਮੁਸੀਬਤ ਤੋਂ ਛੁਟਕਾਰਾ ਪਾਉਣਾ

–ਕੰਢੇ ਲਾਉਣਾ,  ਮੁਹਾਵਰਾ :  ਪਾਰ ਲਾਉਣਾ, ਕਿਸੇ ਨੂੰ ਔਕੜ ਵਿਚੋਂ ਕੱਢ ਦੇਣਾ, ਮੁਸੀਬਤ ਤੋਂ ਛੁਟਕਾਰਾ ਦਿਵਾਉਣਾ, ਕਿਸੇ ਦਾ ਕੰਮ ਸੁਆਰ ਦੇਣਾ

–ਸੱਜਾ ਕੰਢਾ,  (ਭੂਗੋਲ) \ ਪੁਲਿੰਗ :  ਦਰਿਆ ਦਾ ਉਹ ਕੰਢਾ ਜੋ ਦਰਿਆ ਵਿੱਚ ਵਹਿਣ ਵਲ ਮੂੰਹ ਕਰ ਕੇ ਖੜੇ ਹੋਇਆਂ ਤੋਂ ਸੱਜੇ ਪਾਸੇ ਹੋਵੇ

–ਖੱਬਾ ਕੰਢਾ,  (ਭੂਗੋਲ) : ਦਰਿਆ ਦਾ ਉਹ ਕੰਢਾ ਜੋ ਦਰਿਆ ਵਿੱਚ ਵਹਿਣ ਵਲ ਮੂੰਹ ਕਰ ਕੇ ਖੜੇ ਹੋਣ ਤੇ ਖੱਬੇ ਪਾਸੇ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-22-12-39-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.