ਕੰਨਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨਿਆ ਦੇਖੋ, ਕਨ੍ਯਕਾ, ਕਨ੍ਯਾ. ਨਵਕੁਮਾਰੀ. ਨਵ ਦੁਰਗਾ ਅਤੇ ਨੌ ਕੰਨ੍ਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਨਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਨਿਆ ਲੜਕੀ- ਬੰਧਨ ਸੁਤ ਕੰਨਿਆ ਅਰੁ ਨਾਰਿ। ਵੇਖੋ ਕੰਞਕਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੰਨਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਨਿਆ, (ਸੰਸਕ੍ਰਿਤ : कन्या) \ ਇਸਤਰੀ ਲਿੰਗ : ੧. ਦਸ ਸਾਲ ਤੋਂ ਘੱਟ ਉਮਰ ਦੀ ਲੜਕੀ, ਕੁਆਰੀ ਲੜਕੀ, ਅਣਵਿਆਹੀ ਲੜਕੀ, ਕੁੜੀ, ਕਾਕੀ ਬਾਲੜੀ; ੨. ਛੇਵੀਂ ਰਾਸ਼ੀ

–ਕੰਨਿਆ ਕੰਵਾਰੀ, ਕੰਨਿਆ ਕੁਆਰੀ,  ਇਸਤਰੀ ਲਿੰਗ : ਅਣਵਿਆਹੀ ਲੜਕੀ, ਛੋਟੀ ਛੋਹਿਰ, ਬਾਲਕਾ
 
–ਕੰਨਿਆ ਕੁਮਾਰੀ,  ਇਸਤਰੀ ਲਿੰਗ : ਰਾਸ ਕੁਮਾਰੀ

–ਕੰਨਿਆ ਗਤ,  ਇਸਤਰੀ ਲਿੰਗ : ਕਨਾਗਤ

–ਕੰਨਿਆ ਦਾਨ,  ਪੁਲਿੰਗ :  ੧. ਵਿਆਹ ਵਿੱਚ ਵਰ ਨੂੰ ਕੰਨਿਆ ਦੇਣ ਦੀ ਰੀਤੀ, ਵਿਆਹ ਸਮੇਂ ਲੜਕੀ ਨੂੰ ਕੁਛ ਨਕਦ ਦੇਣ ਦੀ ਰੀਤੀ, ਦਾਜ, ਜਹੇਜ਼; ਵਿਆਹ, (ਲਾਗੂ ਕਿਰਿਆ : ਕਰਨਾ, ਦੇਣਾ, ਲੈਣਾ)

–ਕੰਨਿਆ ਧਨ, ਪੁਲਿੰਗ : ੧. ਇਸਤਰੀ ਧਨ; ੨. ਉਹ ਨਿੱਜੀ ਧਨ ਜੋ ਕਿਸੇ ਇਸਤਰੀ ਨੂੰ ਵਿਆਹ ਜਾਂ ਵਿਆਹ ਤੋਂ ਪਹਿਲਾਂ ਮਿਲਿਆ ਹੋਵੇ

–ਕੰਨਿਆ ਪਤ, ਕੰਨਿਆ ਪਤੀ,  ਪੁਲਿੰਗ : ੧. ਵਿਆਂਹਦੜ, ਲਾੜਾ, ਵਰ, ਨੀਂਗਰ, ਨੀਂਗਰ ਚੰਦ; ੨. ਜਵਾਈ, ਜਵਾਤਰਾ, ਪਰੌਹਣਾ

–ਕੰਨਿਆ ਭਾਵ,  ਪੁਲਿੰਗ : ਕਵਾਰਪਣ

–ਕੰਨਿਆ ਰਾਸ, ਕੰਨਿਆ ਰਾਸ਼ੀਆਂ, ਭੂਗੋਲਿਕ / ਇਸਤਰੀ ਲਿੰਗ : ੧. ਬਾਰਾਂ ਰਾਸ਼ੀਆਂ ਵਿਚੋਂ ਛੇਵੀਂ ਰਾਸ਼ੀ; ੨. ਜਿਸ ਦੇ ਜਨਮ ਸਮੇਂ ਚੰਦਰਮਾ ਰਾਸ਼ੀ ਵਿੱਚ ਹੋਵੇ

–ਨੌਂ ਕੰਨਿਆ, ਇਸਤਰੀ ਲਿੰਗ :    ਤੰਤਰ ਅਨੁਸਾਰ ਨੌਂ (੯) ਜਾਤੀਆਂ ਦੀਆਂ ਉਹ ਇਸਤਰੀਆਂ ਜੋ ਚੱਕਰ (ਘੁਮਾਰ ਦਾ ਚੱਕ) ਪੂਜਾ ਲਈ ਪਵਿੱਤਰ ਮੰਨੀਆਂ ਗਈਆਂ ਹਨ:– ਨਟਣੀ, ਕਾਪਾਲਕੀ, ਵੇਸ਼ਿਆ, ਧੋਬਣ, ਨੈਣ, ਬਾਹਮਣੀ, ਸ਼ੂਦਰਨੀ, ਗਵਾਲਣ, ਮਾਲਣ

–ਪੰਚ ਕੰਨਿਆ,   ਇਸਤਰੀ ਲਿੰਗ :  ਉਹ ਪੰਜ ਇਸਤਰੀਆਂ ਜੋ ਪੁਰਾਣਾਂ ਅਨੁਸਾਰ ਪਵਿੱਤਰ ਮੰਨੀਆਂ ਗਈਆਂ ਹਨ:- ਅਹੱਲਿਆ, ਦਰੋਪਤੀ, ਕੁੰਤੀ, ਤਾਰਾ, ਮੰਦੋਦਰੀ

–ਵਰ ਕੰਨਿਆ,  ਇਸਤਰੀ ਲਿੰਗ :  ਲਾੜਾ ਤੇ ਲਾੜੀ, ਵਹੁਟੀ ਤੇ ਗੱਭਰੂ, ਮੁੰਡਾ ਕੁੜੀ ਵਿਆਹੁਣ ਯੋਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-42-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.