ਕੰਪਿਊਟਰ ਦੀ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Memory

ਮੈਮਰੀ ਕੰਪਿਊਟਰ ਦਾ ਇਕ ਅਜਿਹਾ ਭਾਗ ਹੈ ਜਿੱਥੇ ਅੰਕੜਿਆਂ ਨੂੰ ਸਟੋਰ ਕੀਤਾ ਜਾਂਦਾ ਹੈ । ਮੈਮਰੀ ਕੰਪਿਊਟਰ ਨੂੰ ਕੰਮ ਕਰਨ ਵਿੱਚ ਵੀ ਮਦਦ ਪ੍ਰਦਾਨ ਕਰਦੀ ਹੈ । ਕੰਪਿਊਟਰ ਦੀ ਮੈਮਰੀ ਜਾਂ ਯਾਦਦਾਸ਼ਤ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਪਹਿਲੀ ਮੈਮਰੀ ਉਹ ਹੈ ਜੋ ਕੰਮ ਜਾਂ ਪ੍ਰਕਿਰਿਆ ( Processing ) ਦੌਰਾਨ ਕੰਪਿਊਟਰ ਦੀ ਮਦਦ ਕਰਦੀ ਹੈ । ਅਜਿਹੀ ਮੈਮਰੀ ਨੂੰ ਮੇਨ ਮੈਮਰੀ ਜਾਂ ਮੁੱਖ ਯਾਦਦਾਸ਼ਤ ਕਿਹਾ ਜਾਂਦਾ ਹੈ । ਇਹ ਸੀਪੀਯੂ ਦੇ ਅੰਦਰ ਲੱਗੀ ਹੁੰਦੀ ਹੈ ਜਿਸ ਕਾਰਨ ਇਸ ਨੂੰ ਅੰਦਰੂਨੀ ਮੈਮਰੀ ਵੀ ਕਿਹਾ ਜਾਂਦਾ ਹੈ ।

ਵਿਸ਼ੇਸ਼ਤਾਵਾਂ

ਪ੍ਰਾਇਮਰੀ ਮੈਮਰੀ

ਸੈਕੰਡਰੀ ਮੈਮਰੀ

ਸਥਾਨ

ਸੀਪੀਯੂ ਦੇ ਵਿੱਚ

ਸੀਪੀਯੂ ਦੇ ਬਾਹਰ

ਸਮਰੱਥਾ

ਬਹੁਤ ਘੱਟ

ਜ਼ਿਆਦਾ

ਕੀਮਤ

ਜ਼ਿਆਦਾ

ਘੱਟ

ਪਹੁੰਚ ( ਅਕਸੈਸ ) ਸਮਾਂ

ਘੱਟ ( ਨੈਨੋ ਸੈਕਿੰਡ )

ਵੱਧ ( ਮਾਈਕਰੋ ਸੈਕਿੰਡ )

ਉਦਾਹਰਣ

ਰੈਮ , ਰੋਮ , ਕੈਸ਼

ਹਾਰਡ ਡਿਸਕ , ਸੀਡੀ ਆਦਿ

 

ਦੂਸਰੀ ਕਿਸਮ ਦੀ ਮੈਮਰੀ ਬਾਹਰੀ ਮੈਮਰੀ ਹੈ । ਅੰਕੜਿਆਂ ਨੂੰ ਸਥਾਈ ਰੂਪ ਵਿੱਚ ਲੰਬੇ ਸਮੇਂ ਤੱਕ ਸਾਂਭ ਕੇ ਰੱਖਣ ਲਈ ਅਜਿਹੀ ਮੈਮਰੀ ਦੀ ਜਰੂਰਤ ਪੈਂਦੀ ਹੈ । ਇਸ ਮੈਮਰੀ ਦੇ ਕਈ ਨਾਮ ਹਨ , ਜਿਵੇਂ ਕਿ- ਬਾਹਰੀ ਮੈਮਰੀ , ਸਹਾਇਕ ਮੈਮਰੀ ਜਾਂ ਸਟੋਰੇਜ ਯੰਤਰ ਆਦਿ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.