ਕੰਬਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਬਲੀ ਦੇਖੋ, ਕੰਬਲ. “ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ.” (ਸ. ਫਰੀਦ) “ਚਲਾ ਤ ਭਿਜੈ ਕੰਬਲੀ.” (ਸ. ਫਰੀਦ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਬਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੰਬਲੀ (ਸੰ.। ਸੰਸਕ੍ਰਿਤ ਕਮ=ਪਾਣੀ+ਬਲ=ਤਾਕਤ=ਜੋ ਪਾਣੀ ਅੱਗੇ ਠਹਿਰ ਸਕੇ। ਹਿੰਦੀ ਕਾਂਬਲੀ। ਪੰਜਾਬੀ ਕੰਬਲੀ) ਲੋਈ , ਕੰਬਲ। ਯਥਾ-‘ਭਿਜਉ ਸਿਜਉ ਕੰਬਲੀ’, ਲੋਈ ਭਾਵੇਂ ਭਿਜ ਕੇ ਸਿੱਲ੍ਹਾਂ ਹੋ ਜਾਵੇ ਪਰ ਤਦ ਬੀ ਸੱਜਣ ਨੂੰ ਮਿਲਣ ਯੋਗ ਹੀ ਹੈ। ਇਥੇ ਭਾਵ ਇਹ ਹੈ ਕਿ ਭਾਵੇਂ ਸਰੀਰਕ ਕਸ਼ਟ ਕਿਤਨੇ ਹੋਣ ਪਰ ਈਸ਼੍ਵਰ ਦੇ ਪਾਸੇ ਜ਼ਰੂਰ ਜਾਣਾ ਚਾਹੀਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੰਬਲੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਬਲੀ, ਇਸਤਰੀ ਲਿੰਗ : ਉੱਨ ਦੀ ਭੂਰੀ, ਲੋਈ, ਹੌਲਾ ਕੰਬਲ
–ਕਾਲੀ ਕੰਬਲੀ, ਇਸਤਰੀ ਲਿੰਗ : ੧. ਕਾਲੀ ਉੱਨ ਦੀ ਲੋਈ ਜੋ ਸਾਧੂ ਸੰਤ ਜਾਂ ਫਕੀਰ ਰੱਖਦੇ ਹਨ, ਭੂਰੀ; ੨. (ਸਰੀਰਕ ਵਿਗਿਆਨ) \ ਵਿਸ਼ੇਸ਼ਣ : ਉਛਾੜ, ਗਿਲਾਫ਼; ੩. ਵਿਸ਼ੇਸ਼ਣ : ਕੱਬਾ, ਮਗ਼ਰੂਰ, ਮਜਾਜੀ
–ਕਾਲੀ ਕੰਬਲੀ ਵਾਲਾ, ਪੁਲਿੰਗ : ਹਜ਼ਰਤ ਮੁਹੰਮਦ ਸਾਹਿਬ
–ਮੈਂ ਤਾਂ ਛਡਦਾ ਹਾਂ ਕੰਬਲੀ ਨਹੀਂ ਛੱਡਦੀ, ਅਖੌਤ : ਅਜੇਹੀ ਔਕੜ ਵਿੱਚ ਫਸਿਆ ਹਾਂ ਜਿਸ ਵਿਚੋਂ ਆਪ ਨਹੀਂ ਨਿਕਲ ਸਕਦਾ, ਜਦੋਂ ਕਿਸੇ ਨੇ ਕਿਸੇ ਚੀਜ਼ ਨੂੰ ਚੰਗੀ ਜਾਣ ਕੇ ਉਸ ਦਾ ਲਾਲਚ ਕੀਤਾ ਹੋਵੇ ਤੇ ਮਗਰੋਂ ਉਸ ਨੂੰ ਇੱਕ ਮੁਸੀਬਤ ਸਮਝ ਕੇ ਉਸ ਤੋਂ ਖਹਿੜਾ ਛਡਾਉਣਾ ਚਾਹੇ ਤਾਂ ਉਹਦੇ ਬਾਬਤ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-11-32-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First