ਕੱਚਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਚਾ (ਵਿ,ਪੁ) 1 ਪੱਕਣ ਤੋਂ ਰਹਿਤ 2 ਅਣਕੜ੍ਹਿਆ ਦੁੱਧ ਆਦਿ 3 ਧੋਤਿਆਂ ਲਹਿ ਜਾਣ ਵਾਲਾ 4 ਜੋ ਭੇਤ ਨਾ ਰੱਖ ਸਕੇ 5 ਮਿੱਟੀ ਆਦਿ ਦਾ ਬਣਿਆ ਹੋਇਆ 6 ਜਿਸ ਤੇ ਯਕੀਨ ਨਾ ਕੀਤਾ ਜਾ ਸਕੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਚਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਚਾ [ਵਿਸ਼ੇ] ਅਣਪੱਕਿਆ, ਅਣਰਸਿਆ; ਨਾਜ਼ਕ, ਕਮਜ਼ੋਰ, ਛੇਤੀ ਟੁੱਟਣ ਵਾਲ਼ਾ; ਨਾਤਜਰਬੇਕਾਰ, ਅਨੁਭਵਹੀਣ; ਆਰਜ਼ੀ, ਅਸਥਾਈ; ਨਾਭਰੋਸੇਯੋਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਚਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਚਾ. ਦੇਖੋ, ਕਚਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਚਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਚਾ, (ਅਨੁਪ, ਸੰਸਕ੍ਰਿਤ : ਕਸ਼ਣ=ਅਪੱਕ) / ਵਿਸ਼ੇਸ਼ਣ : ੧. ਅਣਪੱਕ, ਅਣਰਸਿਆ, ਜਿਸ ਵਿੱਚ ਮਿਠਾਸ ਨਹੀਂ ਆਈ (ਫਲ, ਗੰਨਾ), ਹਰਾ (ਟਾਹਣ); ੨. ਅਣਰਿੱਝਿਆ; ੩. ਜੋ ਰੜ੍ਹਿਆ ਜਾਂ ਚੰਗੀ ਤਰ੍ਹਾਂ ਸਿਕਿਆ ਨਹੀਂ (ਫੁਲਕਾ); ੪. ਅਣਉਬਲਿਆ (ਪਾਣੀ, ਆਂਡਾ), ਅਣਕੜ੍ਹਿਆ (ਦੁੱਧ); ੫. ਅਣਪੱਚ (ਖਾਧਾ ਪੀਤਾ), ੬. ਅਨਾੜੀ, ਅੱਲੜ੍ਹ, ਅਪੂਰਣ, ਅਧੂਰਾ (ਕਾਰੀਗਰ); ੭. ਢਾਂਚੇ ਦੀ ਸੂਰਤ ਵਿੱਚ, ਜਿਸ ਨੂੰ ਆਖਰੀ ਸ਼ਕਲ ਨਹੀਂ ਮਿਲੀ (ਕੰਮ, ਖਾਸ ਕਰਕੇ ਸਿਲਾਈ ਦਾ), ੮. ਜਿਸ ਵਿੱਚ ਪਾਏਦਾਰੀ ਨਹੀਂ, ਛੇਤੀ ਉਖੜ ਜਾਂ ਟੁੱਟ ਜਾਂ ਖਰਾਬ ਹੋ ਜਾਣ ਵਾਲਾ, ਕਮਜ਼ੋਰ ਬੋਦਾ (ਟਾਂਕਾ, ਧਾਗਾ); ੯. ਨਰਮ, ਮਲਮ, ਛੇਤੀ ਲਿਫ ਜਾਂ ਮੁੜ ਜਾਣ ਵਾਲਾ (ਲੋਹਾ); ੧0. ਜਿਸ ਤੇ ਯਕੀਨ ਨਾ ਕੀਤਾ ਜਾ ਸਕੇ, ਨਾ ਭਰੋਸੇ ਯੋਗ (ਬਚਨ); ੧੧. ਗ਼ੈਰਸਰਕਾਰੀ ਜਾਂ ਜਿਸ ਤੇ ਸਰਕਾਰੀ ਟਿਕਟ ਨਾ ਲੱਗਾ ਹੋਵੇ (ਕਾਗਜ਼), ੧੨. ਅਟਕਲਪੱਚ, ਜਿਸ ਦੀ ਪੂਰੀ ਤਸ਼ਖੀਸ ਨਾ ਹੋਈ ਹੋਵੇ (ਤਖ਼ਮੀਨਾ); ੧੩. ਜਿਸ ਦਾ ਮਵਾਦ ਨਾ ਪੱਕਿਆ ਹੋਵੇ, ਅੱਲਾ (ਫੋੜਾ), ੧੪. ਉਹ ਜੋ ਮਿਆਰੀ ਨਹੀਂ ਜਾਂ ਸਰਕਾਰੀ ਤੌਰ ਤੇ ਮੰਨੇ ਹੋਏ ਤੋਂ ਘੱਟ ਹੋਵੇ (ਤੇਲ,ਸੇਰ,ਮਣ,ਵਿੱਘਾ,ਕੋਹ, ਮਾਪ); ੧੫. ਫਿੱਕਾ ਪੈ ਜਾਂ ਉਡ ਜਾਣ ਜਾਂ ਧੋਤਿਆਂ ਲਹਿ ਜਾਣ ਵਾਲਾ (ਰੰਗ); ੧੬. ਜਿਸ ਵਿਚ ਇਕਸਾਰਤਾ ਨਹੀਂ, ਜਿਸ ਵਿੱਚ ਪਕਿਆਈ ਨਹੀਂ (ਖਤ, ਦਸਖਤ, ਲਿਖਤ); ੧੭. ਜੋ ਸੰਵਾਰਿਆ ਜਾਂ ਮਾਂਜਿਆ ਨਹੀਂ, ਜੋ ਨਿਯਮ ਪੂਰਬਕ ਸ਼ੁੱਧ ਅਰ ਸਪਸ਼ਟ ਨਹੀਂ (ਮਜ਼ਮੂਨ, ਮਸੌਦਾ, ਖਰੜਾ); ੧੮. ਬੇਸਮਝ, ਅਲੜ੍ਹ, ਨਾਤਜਰਬਾਕਾਰ, ਜੋ ਭੇਤ ਨਾ ਰੱਖ ਸਕੇ (ਆਦਮੀ); ੧੯. ਨਾਲ ਜਾਂ ਧੁੱਪ ਨਾਲ ਸੁੱਕੀਆਂ ਹੋਈਆਂ ਇੱਟਾਂ ਦਾ ਬਣਿਆ ਹੋਇਆ ਜਾਂ ਜੋ ਇੱਟ ਚੂਨੇ ਦਾ ਨਹੀਂ (ਘਰ); ੨0. ਆਰਜ਼ੀ, ਜੋ ਸਥਾਈ ਨਹੀਂ, ਜੋ ਯਕੀਨੀ ਨਹੀਂ (ਕੰਮ, ਮੰਜ਼ੂਰੀ ਜਾਂ ਨੌਕਰੀ ਦਾ ਪਰਬੰਧ); ੨੧. ਜਿਸ ਦੀ ਸਜ਼ਾ ਦਾ ਫੈਸਲਾ ਨਹੀਂ ਹੋਇਆ (ਕੈਦੀ); ੨੨. ਜੋ ਰੰਗਿਆ ਜਾਂ ਕਮਾਇਆ ਨਹੀਂ ਗਿਆ (ਚੰਮ, ਚਮੜਾ); ੨੩. ਆਪਣੀ ਪਹਿਲੀ ਜਾਂ ਕੁਦਰਤੀ ਸੂਰਤ ਵਿੱਚ (ਖਣਿਜ ਪਦਾਰਥ); ੨੪. ਪੂਰੀ ਤਰ੍ਹਾਂ ਵਿਕਾਸ ਨਾ ਪਾਇਆ ਹੋਇਆ (ਡੋਡਾ); ੨੫. ਗਰਭ ਵਿਚਲਾ ਥੋੜੇ ਜੇਹੇ ਮਹੀਨਿਆਂ ਦਾ ਬੱਚਾ; ੨੬. ਐਵੇਂ ਟੁੱਟ ਜਾਣ ਵਾਲਾ (ਪੈਂਸਲ ਦਾ ਸੁਰਮਾ); ੨੭. ਜੋ ਤਲਿਆ ਨਾ ਹੋਵੇ (ਖਾਣਾ) ਪਗਡੰਡੀ, ਜਿਸ ਤੇ ਰੋੜਾਂ ਦੀ ਕੁਟਾਈ ਨਾ ਹੋਈ ਹੋਵੇ (ਰਸਤਾ); ੨੮. ਛੁਟੇਰੀ ਉਮਰ ਦਾ ਮੁੰਡਾ; ੩0. ਜੋ ਪੱਕੀ ਵਹੀ ਵਿੱਚ ਦਰਜ ਨਾ ਹੋਵੇ (ਲੇਖਾ)
–ਕਚਾਈ, ਇਸਤਰੀ ਲਿੰਗ : ਕੱਚਾਪਣ
–ਕੱਚਾ ਸਾਥ, ਪੁਲਿੰਗ: ਛੋਟੇ ਛੋਟੇ ਬੱਚੇ ਜੋ ਨਾਲ ਹੋਣ, ਅਞਾਣਾ ਸਾਥ
–ਕੱਚਾ ਸੁਦਾ, ਪੁਲਿੰਗ: ਖਬਤ, ਵਹਿਮ
–ਕੱਚਾ ਸੂਤ, ਪੁਲਿੰਗ: ਹੱਥਾਂ ਦਾ ਕਤਿਆ ਹੋਇਆ ਸੂਤ, ਜਿਸ ਸੂਤ ਨੂੰ ਵੱਟ ਘੱਟ ਹੋਵੇ
–ਕੱਚਾ ਸ਼ੋਰਾ, ਪੁਲਿੰਗ: ਸ਼ੋਰ ਮਿੱਟੀ ਵਿਚੋਂ ਜੁਦਾ ਹੋ ਕੇ ਸ਼ੋਰਾ ਆਪਣੀ ਪਹਿਲੀ ਹਾਲਤ ਵਿੱਚ ਜਿਸ ਨੂੰ ਸਾਫ ਤੇ ਸ਼ੁੱਧ ਕਰ ਕੇ ਕਲਮੀ ਸ਼ੋਰਾ ਬਣਾਇਆ ਜਾਂਦਾ ਹੈ
–ਕੱਚਾ ਹੱਥ, ਪੁਲਿੰਗ : ੧. ਨਾਤਜਰਬੇਕਾਰ ਕਾਰੀਗਰ; ੨. ਨਾ ਪੱਕੀ ਹੋਈ ਲਿਖਾਈ
–ਕੱਚਾ ਹੋਣਾ, ਮੁਹਾਵਰਾ : ਸ਼ਰਮਸਾਰ ਹੋਣਾ, ਸ਼ਰਮਿੰਦਾ ਹੋਣਾ, ਝੂਠੇ ਪੈਣਾ
–ਕੱਚਾ ਕੱਢਣਾ, ਮੁਹਾਵਰਾ: ਬੱਚੇ ਦੇ ਆਪਣੇ ਪੂਰੀ ਹਾਲਤ ਤੇ ਪਹੁੰਚਣ ਤੋਂ ਗਰਭ ਪਾਤ ਕਰਨਾ, ਹਮਲ ਗੇਰਨਾ
–ਕੱਚਾ ਕਢਾਉਣਾ, ਮੁਹਾਵਰਾ: ਹਮਲ ਗਿਰਾਉਣਾ, ਗਰਭ ਪਾਤ ਕਰਾਉਣਾ
–ਕੱਚਾ ਕੰਮ, ਪੁਲਿੰਗ : ਕਿਸੇ ਕੰਮ ਨੂੰ ਪੱਕੇ ਤੌਰ ਤੇ ਮੁਕ-ਉਣ ਤੋਂ ਪਹਿਲਾਂ ਉਸ ਨੂੰ ਆਰਜ਼ੀ ਤੌਰ ਤੇ ਕਰ ਲੈਣ ਦਾ ਭਾਵ, ਜਿਵੇਂ ਦਰਜੀ ਕੱਚੇ ਤੋਪੇ ਲਾ ਕੇ ਕਰਦੇ ਹਨ
–ਕੱਚਾ ਕਰਨਾ, ਮੁਹਾਵਰਾ : ੧. ਸੀਊਣ ਤੋਂ ਪਹਿਲਾਂ ਕੱਚੇ ਤੋਪਿਆਂ ਨਾਲ ਕਿਸੇ ਕਪੜੇ ਦਾ ਢਾਂਚਾ ਤਿਆਰ ਕਰਨਾ; ੨. ਟੁੱਟੀ ਹੋਈ ਹੱਡੀ ਦੇ ਗਲਤ ਲੱਗੇ ਹੋਏ ਜੋੜ ਨੂੰ ਠੀਕ ਕਰਨ ਵਾਸਤੇ ਉਸ ਹੱਡੀ ਦੇ ਜੋੜ ਵਾਲੇ ਥਾਂ ਨੂੰ ਮੁਲਾਇਮ ਕਰਨਾ ਤਾਂ ਜੋ ਨਵੇਂ ਸਿਰਿਉਂ ਠੀਕ ਜੋੜ ਲੱਗ ਸਕੇ, ੩. ਸ਼ਰਮਿੰਦਾ ਕਰਨਾ, ਝਾੜ ਪਾਉਣਾ, ਝੂਠਾ ਸਾਬਤ ਕਰਨਾ, ਝੂਠਾ ਕਰਨਾ ੪. ਪਾਸੇ ਦੀ ਖੇਡ ਵਿਚ ਵਿਰੋਧੀ ਦੀ ਨਰਦ ਕੁੱਟਣਾ
–ਕੱਚਾ ਕਾਗਜ਼, ਪੁਲਿੰਗ: ੧. ਕਾਗਜ਼ ਜੋ ਘੋਟਿਆ ਹੋਇਆ ਨਹੀਂ ਹੁੰਦਾ ਤੇ ਸ਼ਰਬਤ ਜਾਂ ਤੇਲ ਛਾਨਣ ਦੇ ਕੰਮ ਆਉਂਦਾ ਹੈ; ੨. ਕੋਈ ਦਸਤਾਵੇਜ਼ ਜਾਂ ਲਿਖਤ, ਜਿਸ ਦੀ ਰਜਿਸਟਰੀ ਨਾ ਹੋਈ ਹੋਵੇ ਜਾਂ ਜਿਸ ਤੇ ਅਸ਼ਟਾਮ ਨਾ ਲੱਗਾ ਹੋਵੇ
–ਕੱਚਾਸਾਥਣਥਾ, ਪੁਲਿੰਗ : ਕੱਚਾ ਸਾਥ, ਨਿੱਕੇ ਬਾਲਾਂ ਦਾ ਟੱਬਰ
–ਕੱਚਾ ਕੈਦੀ, ਪੁਲਿੰਗ : ਕੈਦੀ ਜਿਸ ਉਤੇ ਅਜੇ ਮੁਕੱਦਮਾ ਚੱਲ ਰਿਹਾ ਹੋਵੇ ਤੇ ਸਜ਼ਾ ਦਾ ਫੈਸਲਾ ਅਜੇ ਨਾ ਹੋਇਆ ਹੋਵੇ, ਹਵਾਲਾਤੀ
–ਕੱਚਾ ਕੋਹ,ਪੁਲਿੰਗ : ਛੋਟਾ ਕੋਹ, ਕੋਹ ਦੇ ਕਰੀਬ ਕੁ ਦਾ ਫਾਸਲਾ, ਦੇਸੀ ਕੋਹ ਸਵਾ ਕੁ ਮੀਲ ਦੇ ਬਰਾਬਰ ਹੁੰਦਾ ਹੈ
–ਕੱਚਾ ਕੋਲਾ,ਪੁਲਿੰਗ : ਲੱਕੜੀ ਦਾ ਕੋਲਾ
–ਕੱਚਾ ਕੁਆਰਾ ਸਾਕ, ਪੁਲਿੰਗ : ਵਿਆਹ ਹੋਣ ਤੋਂ ਪਹਿਲਾਂ ਦਾ ਰਿਸ਼ਤਾ, ਕੱਚਾ ਰਿਸ਼ਤਾ
–ਕੱਚਾ ਕੋੜ੍ਹ, ਪੁਲਿੰਗ : ੧. ਖੁਰਕ, ਪਾਂ, ਆਤਸ਼ਕ, ਧੱਦਰ, ਫੁਲਬਹਿਰੀ ਆਦਿ ਰੋਗ; ੨. ਐਸਾ ਕੰਮ ਜੋ ਮੁੱਕਣ ਵਿੱਚ ਨਾ ਆਵੇ, ਗਲੋਂ ਨਾ ਲਹਿਣ ਵਾਲਾ ਕੰਮ, ਫਸਤਾ, ਫਾਹ
–ਕੱਚਾ ਖਤ, ਪੁਲਿੰਗ : ਲਿਖਾਈ ਜਿਸ ਵਿੱਚ ਪਕਿਆਈ ਨਾ ਆਈ ਹੋਵੇ
–ਕੱਚਾ ਖਾ ਜਾਣਾ, ਮੁਹਾਵਰਾ : ਬਹੁਤ ਗੁੱਸੇ ਵਿੱਚ ਧਮਕੀ ਦੇਣਾ
–ਕੱਚਾ ਖਾਣਾ, ਪੁਲਿੰਗ : ੧. ਅਣਤਲਿਆ ਖਾਣਾ; ੨. ਖਾਣੇ ਦੀ ਰਸਦ
ਕੱਚਾ ਖੂਹ, ਪੁਲਿੰਗ : ਕਹਾਰ, ਅਜੇਹਾ ਖੂਹ ਜਿਸ ਦਾ ਮਹਿਲ ਪੱਕਾ ਨਾ ਹੋਵੇ ਪਰ ਜਿਸ ਤੋਂ ਪਾਣੀ ਕੱਢਿਆ ਜਾਂਦਾ ਹੋਵੇ
–ਕੱਚਾ ਗੋਟਾ: ਝੂਠਾ ਗੋਟਾ
–ਕੱਚਾ ਘੜਾ, ਪੁਲਿੰਗ : ੧. ਉਹ ਘੜਾ ਜਿਹੜਾ ਆਵੀ ਵਿੱਚ ਪਕਾਇਆ ਨਾ ਗਿਆ ਹੋਵੇ (ਸੋਹਣੀ ਦਾ ਕੱਚਾ ਘੜਾ); ੨. ਸਥਿਰ ਨਾ ਰਹਿਣ ਵਾਲੀ ਵਸਤੂ
–ਕੱਚਾ ਘਾਹ, (ਪੋਠੋਹਾਰੀ) / ਮੁਹਾਵਰਾ : ਬਿਲਕੁਲ ਕੱਚਾ
–ਕੱਚਾ ਚੱਬ ਜਾਣਾ, ਕੱਚਾ ਚਬਾ ਜਾਣਾ, ਮੁਹਾਵਰਾ : ਗੁੱਸੇ ਵਿੱਚ ਕੱਚੇ ਨੂੰ ਖਾ ਜਾਣ ਦੀ ਧਮਕੀ
–ਕੱਚਾ ਚੰਮ, ਪੁਲਿੰਗ : ਜਾਨਵਰਾਂ ਦੀ ਲੱਥੀ ਹੋਈ ਖੱਲ ਜੋ ਅਜੇ ਰੰਗੀ ਜਾਂ ਕਮਾਈ ਨਾ ਗਈ ਹੋਵੇ
–ਕੱਚਾ ਚਿੱਠਾ, ਪੁਲਿੰਗ : ਸਹੀ ਸਹੀ ਹਾਲ, ਸੱਚਾ ਬਿਰਤਾਂਤ, ਹੀਜ ਪਿਆਜ
–ਕੱਚ ਚਿੱਠਾ, ਖੋਲ੍ਹਣਾ, ਕੱਚਾ ਚਿੱਠਾ ਫੋਲਣਾ, ਮੁਹਾਵਰਾ : ਕਿਸੇ ਬਾਰੇ ਸਾਰੀ ਅਗਲੀ ਪਿਛਲੀ ਚੰਗੀ ਮੰਦੀ ਗੱਲ ਪਰਗਟ ਕਰ ਦੇਣਾ
–ਕੱਚਾ ਚੂਨਾ, ਪੁਲਿੰਗ : ਚੂਨੇ ਦੀ ਕਲੀ ਜਿਹੜੀ ਪਾਣੀ ਵਿੱਚ ਬੁਝਾਈ ਨਾ ਗਈ ਹੋਵੇ, ਅਣਬੁਝ ਚੂਨਾ
–ਕੱਚਾ ਚੋਰ, ਪੁਲਿੰਗ : ਉਹ ਚੋਰ ਜੋ ਚੋਰੀ ਨੂੰ ਪਚਾ ਨਾ ਸਕੇ ਜਾਂ ਥੋੜੀ ਜਿੰਨੀ ਦੱਬ ਧੱਸ ਨਾਲ ਕੀਤੀ ਚੋਰੀ ਦਾ ਇਕਬਾਲ ਕਰ ਲਏ, ਜਿਹੜਾ ਚੋਰ ਝੱਟ ਬਕ ਪਵੇ
–ਕੱਚਾ ਜਾਣਾ, ਮੁਹਾਵਰਾ : ਗਰਭ ਪਾਤ ਹੋਣਾ, ਠੀਕ ਵਕਤ ਤੋਂ ਅੱਗੇ ਹੀ ਬੱਚਾ ਪੈਣਾ ਹੋਣਾ
–ਕੱਚਾ ਜਿੰਨ, ਪੁਲਿੰਗ : ਪਿੱਛਾ ਜਾਂ ਖਹਿੜਾ ਨਾ ਛੱਡਣ ਵਾਲਾ ਆਦਮੀ
–ਕੱਚਾ ਜੋੜ, ਪੁਲਿੰਗ : ਜੋੜ ਜੋ ਟੁੱਟ ਜਾਂ ਲਹਿ ਜਾਣ ਵਾਲਾ ਹੋਵੇ
–ਕੱਚਾ ਟਾਂਕਾ, ਰਸਾਇਣ ਵਿਗਿਆਨ / ਪੁਲਿੰਗ : ੧.ਕਲੀ ਦਾ ਟਾਂਕਾ, ਉਹ ਟਾਂਕਾ ਜੋ ਥੋੜੀ ਜੇਹੀ ਗਰਮੀ ਨਾਲ ਪੰਘਰ ਕੇ ਉਖੜ ਜਾਂਦਾ ਹੈ। ਇਸ ਟਾਂਕੇ ਦਾ ਮਸਾਲਾ ਬਹੁਤੀ ਗਰਮੀ ਨਹੀਂ ਸਹਾਰ ਸਕਦਾ ਤੇ ਥੋੜਾ ਕੁ ਹੀ ਗਰਮ ਹੋਣ ਨਾਲ ਪੰਘਰ ਜਾਂਦਾ ਹੈ; ੨. ਦਰਜੀ ਦਾ ਕੱਚੇ ਕੰਮ ਦੇ ਟਾਂਕਿਆਂ ਵਿਚੋਂ ਇੱਕ ਜਿਹੜਾ ਉਸ ਹੱਥ ਨਾਲ ਲਾਇਆ ਹੁੰਦਾ ਹੈ
–ਕੱਚਾ ਤਖ਼ਮੀਨਾ, ਪੁਲਿੰਗ : ਤੋਲ ਜੋ ਸਰਕਾਰੀ ਜਾਂ ਪਰਮਾਣੀਕ ਤੋਲ ਤੋਂ ਘੱਟ ਹੋਵੇ, ਇਹ ਤੋਲ ਪਿੰਡਾਂ ਵਿੱਚ ਪਰਚੱਲਤ ਹੈ
–ਕੱਚਾ ਦੁੱਧ, ਪੁਲਿੰਗ : ੧. ਅਣਉਬਾਲਿਆ ਦੁੱਧ; ੨. ਤੀਵੀਂ ਦਾ ਦੁੱਧ
–ਕੱਚਾ ਧਾਗਾ, ਪੁਲਿੰਗ : ੧. ਜਿਸ ਧਾਗੇ ਨੂੰ ਪੂਰਾ ਵੱਟ ਨਾ ਚੜ੍ਹਿਆ ਹੋਵੇ; ੨. ਕਮਜ਼ੋਰ ਵਸਤੂ; ੩. ਝੱਟ ਟੁੱਟ ਜਾਣ ਵਾਲਾ ਸੰਬੰਧ
–ਕੱਚਾ ਨਹੁੰ, ਪੁਲਿੰਗ : ਨਹੁੰ ਦਾ ਉਹ ਹਿੱਸਾ ਜੋ ਥੱਲੇ ਮਾਸ ਨਾਲ ਜੁੜਿਆ ਹੁੰਦਾ ਹੈ
–ਕੱਚਾ ਨਾਵਾਂ, ਪੁਲਿੰਗ : ੧. ਰੋਜ਼ਨਾਮਚੇ ਜਾਂ ਕੱਚੀ ਰੋਕੜ ਵਿੱਚ ਦਰਜ ਲੇਖਾ ਜੋ ਪੱਕੀ ਵਹੀ ਵਿੱਚ ਨਾ ਉਤਾਰਿਆ ਹੋਵੇ; ੨. ਕੱਚੀ ਨੌਕਰੀ
–ਕੱਚਾ ਨੀਲ, ਪੁਲਿੰਗ : ੧. ਇੱਕ ਪਰਕਾਰ ਦਾ ਨੀਲ, ਨੀਲਵਰੀ; ੨. ਨੀਲ ਦਾ ਰੰਗ ਜੋ ਧੋਤਿਆਂ ਲਹਿ ਜਾਏ
–ਕੱਚਾ ਪਹਾ, ਕੱਚਾ ਪਹਿਆ, ਪੁਲਿੰਗ : ਕੋਈ ਰਸਤਾ ਜੋ ਪੱਕੇ ਤੌਰ ਤੇ ਨਾ ਛੱਡਿਆ ਗਿਆ ਹੋਵੇ,ਬਲਕਿ ਰਾਹੀਆਂ ਨੇ ਆਪਣੇ ਸੁਖਾਲ ਲਈ ਆਪੇ ਚਾਲੂ ਕਰ ਲਿਆ ਹੋਵੇ, ਰਾਹੀਆਂ ਦੀਆਂ ਪੈੜਾਂ ਨਾਲ ਪੈ ਗਈ ਡੰਡੀ (ਖਾਸ ਕਰਕੇ ਖੇਤ ਵਿੱਚ ਦੀ)
–ਕੱਚਾ ਪੱਕਾ, ਵਿਸ਼ੇਸ਼ਣ : ੧. ਅੱਧਾ ਕੱਚਾ ਅੱਧਾ ਪੱਕਾ (ਫਲ, ਅੰਨ); ੨. ਅੰਦਰ ਕੱਚੀਆਂ ਅਤੇ ਬਾਹਰ ਪੱਕੀਆਂ ਇੱਟਾਂ ਲੱਗ ਕੇ ਉਸਰਿਆ ਹੋਇਆ (ਮਕਾਨ) ਜਾਂ ਜਿਸ ਵਿੱਚ ਕੁਛ ਗਾਰੇ ਤੇ ਕੁਛ ਚੂਨੇ ਦੀ ਚਿਣਾਈ ਹੋਵੇ; ੩. ਤਸੱਲੀ ਬਿਨਾ, ਬਿਨਾ ਪੱਕੀ ਰਾਏ ਤੋਂ, ਜਿਸ ਦੇ ਨਿਭ ਜਾਂ ਸਿਰੇ ਚੜ੍ਹ ਸਕਣ ਦੀ ਆਸ ਨਾ ਹੋਵੇ, ਬੇਉਮੈਦੀ ਵਾਲਾ, ਅਨਿਸਚਿਤ
–ਕੱਚਾ ਪੱਕਾ ਕਰਨਾ, ਮੁਹਾਵਰਾ : ੧. ਸੌਦਾ ਕਰਨਾ; ੨. ਥੋੜਾ ਤਲਣਾ
–ਕੱਚਾ ਪੱਕਾ ਥਾਂ, ਪੁਲਿੰਗ : ਮਸਾਣ, ਕਬਰਿਸਤਾਨ ਆਦਿ
–ਕੱਚਾ ਪੱਕਾ ਬੋਲਣਾ, ਮੁਹਾਵਰਾ : ਮੰਦਾ ਚੰਗਾ ਬੋਲਣਾ
–ਕੱਚਾਪਣ, ਪੁਲਿੰਗ : ੧. ਕਚਿਆਈ; ੨. ਖਾਮੀ, ਕਮੀ, ਅਧੂਰਾਪਣ ਬਹੁਤਾ ਚਿਰ ਨਾ ਤੱਗਣ ਵਾਲਾ ਹੋਣ ਦਾ ਭਾਵ
–ਕੱਚਾ ਪਿੱਲਾ, ਵਿਸ਼ੇਸ਼ਣ : ੧. ਜੋ ਪੂਰੀ ਤਰ੍ਹਾਂ ਪੱਕਾ ਜਾਂ ਸਿਕਿਆ ਹੋਇਆ ਨਹੀਂ (ਫੁਲਕਾ); ੨. ਜੋ ਪੱਕੀ ਰਾਏ ਦਾ ਨਹੀਂ; (ਖਾਲਸਾਈ ਬੋਲਾ); ੩. ਜਿਸ ਦਾ ਵਿਸ਼ਵਾਸ ਦ੍ਰਿੜ੍ਹ ਨਹੀਂ, ਜੋ ਅੰਮ੍ਰਿਤ ਛੱਕ ਕੇ ਰਹਿਤ ਨਹੀਂ ਰੱਖਦਾ
–ਕੱਚਾ ਪੀਲਾ, ਵਿਸ਼ੇਸ਼ਣ : ਉਹ ਪੀਲਾ (ਰੰਗ) ਜੋ ਉਡ ਜਾਵੇ ਜਾਂ ਪਾਣੀ ਨਾਲ ਲਹਿ ਜਾਵੇ, ਸਰ੍ਹੋਂ ਫੁੱਲਾ
–ਕੱਚਾ ਪੈਸਾ, ਪੁਲਿੰਗ : ੧. ਜਿਹੜਾ ਸਿੱਕਾ ਪਰਚਲਤ ਨਾ ਹੋਵੇ, ੨. ਕੱਚੀ ਕੌਡੀ, ਇੱਕ ਹੀ ਪੈਸਾ
–ਕੱਚਾ ਪੈਣਾ, ਮੁਹਾਵਰਾ : ਕਿਸੇ ਦੇ ਸਾਹਮਣੇ ਸ਼ਰਮਿੰਦਾ ਹੋਣਾ, ਝੂਠਾ ਪੈਣਾ
–ਕੱਚਾ ਫਲ, ਪੁਲਿੰਗ : ਉਹ ਫਲ ਜਿਸ ਵਿੱਚ ਰਸਾ ਨਾ ਭਰਿਆ ਹੋਵੇ ਤੇ ਜੋ ਖਾਣ ਦੇ ਯੋਗ ਨਾ ਹੋਇਆ ਹੋਵੇ
–ਕੱਚਾ ਬੱਚਾ, ਪੁਲਿੰਗ : ਉਹ ਬੱਚਾ ਜੋ ਗਰਭ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਪੈਦਾ ਹੋ ਜਾਵੇ
–ਕੱਚਾ ਥਾਣਾ, ਪੁਲਿੰਗ : ਰੇਸ਼ਮ ਦਾ ਡੋਰਾ ਜੋ ਵੱਟਿਆ ਨਾ ਹੋਵੇ, ਕਪੜਾ ਜਿਸ ਨੂੰ ਮਾਵਾ ਨਾ ਲੱਗਾ ਹੋਵੇ
–ਕੱਚਾ ਬਿਸਕੁਟੀ, ਵਿਸ਼ੇਸ਼ਣ : ਫਿਰੋਜ਼ੀ ਤੇ ਸ਼ਰਬਤੀ ਰੰਗ ਮਿਲਾ ਕੇ ਬਣਾਇਆ ਇੱਕ ਕੱਚਾ ਰੰਗ ਜੋ ਪਾਣੀ ਨਾਲ ਲਹਿ ਜਾਂਦਾ ਹੈ
–ਕੱਚਾ ਬਿੱਘਾ, ਪੁਲਿੰਗ : ਕੱਚਾ ਬਿਘਾ, ਪੱਕੇ ਬਿਘੇ ਦਾ ੨ / ੫, ੩੨ ਮਰਲੇ ਥਾਂ
–ਕੱਚਾ ਬੋਲਾ, ਪੁਲਿੰਗ : ਬੋਲ ਜਾਂ ਸ਼ਬਦ ਜੋ ਖ਼ਾਲਸੇ ਦੀ ਬੋਲਚਾਲ ਅਤੇ ਮਰਯਾਦਾ ਦੇ ਵਿਰੁਧ ਹੋਵੇ, ਜਿਵੇਂ- ਪਰਸ਼ਾਦੇ ਨੂੰ ਰੋਟੀ ਕਹਿ ਦੇਣਾ, ਨਿੰਦਿਆਵਾਚੀ ਸ਼ਬਦ
–ਕੱਚਾ ਭੁੰਨਾ, ਵਿਸ਼ੇਸ਼ਣ : ਅਧ-ਭੁੰਨਾ, ਜਿਸ ਨੂੰ ਭੁੰਨਣ ਲਈ ਪੂਰੇ ਦਰਜੇ ਦਾ ਸੇਕ ਨਾ ਲਵਾਇਆ ਹੋਵੇ
–ਕੱਚਾ ਮਸਾਣ, ਪੁਲਿੰਗ : ੧. ਕੁਆਰੇ ਬੱਚੇ ਦੀਆਂ ਜਲਦੀਆਂ ਹੋਈਆਂ ਹੱਡੀਆਂ; ੨. ਛੇਤੀ ਖਹਿੜਾ ਨਾ ਛੱਡਣ ਵਾਲਾ ਆਦਮੀ
–ਕੱਚਾ ਮਣ, ਪੁਲਿੰਗ : ਕੱਚੇ ਤੋਲ ਦੇ ਹਿਸਾਬ ਦਾ ਮਣ। ਇਹ ਪੱਕੇ ਵਜ਼ਨ ਦਾ ਕਿਤੇ ਅੱਧਾ ਕਿਤੇ ਢਾਈਆ ਹਿੱਸਾ ਹੁੰਦਾ ਹੈ, ੨0 ਜਾਂ ੧੬ ਸੇਰ ਦੇ ਬਰਾਬਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-12-12-56-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First