ਕੱਛੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛੀ ( ਨਾਂ , ਇ ) ਛੋਟੀ ਕੱਛ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਛੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਛੀ . ਸੰਗ੍ਯਾ— ਕੁ੡੖. ਕੁੱਖ । ੨ ਸੰ. ਨਿਕ੖. ਬਾਂਹ ਦੇ ਮੂਲ ਹੇਠ ਦਾ ਟੋਆ. Armpit । ੩ ਕੁੜਤੇ ਆਦਿਕ ਦਾ ਉਹ ਭਾਗ , ਜੋ ਬਗਲ ਵੱਲ ਹੁੰਦਾ ਹੈ । ੪ ਕੱਛ ਦੇਸ਼ ਦਾ. “ ਉੱਛਲਿਯੇ ਕੱਛੀ ਕੱਛਾਲੇ.” ( ਰਾਮਾਵ ) ੫ ਕੱਛ ਵਾਲਾ. ਕੱਛ ਧਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਛੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਛੀ : ਕੱਛੀ , ਜਿਸਨੂੰ ਕੱਛ-ਗੰਡਵਾ ਕਿਹਾ ਜਾਂਦਾ ਹੈ , ਬਲੋਚਿਸਤਾਨ ਵਿਚ ਰਿਆਸਤ ਕਲਾਤ ਦਾ ਇਕ ਰਾਜਨੀਤਕ ਭਾਗ ਹੁੰਦਾ ਸੀ । 1948 ਈ ਵਿਚ ਜਦੋਂ ਕਲਾਤ ਦੇ ਖਾਨ ਨੇ ਰਿਆਸਤ ਨੂੰ ਪਾਕਿਸਤਾਨ ਵਿਚ ਰਲਾ ਦਿਤਾ , ਤਾਂ ਵੀ ਪਾਕਿਸਤਾਨ ਦਾ ਭਾਗ ਬਣ ਗਿਆ । 1965 ਈ. ਵਿਚ ਇਸ ਨੂੰ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ । ਇਸ ਦੀ ਵਸੋਂ 308000 ( 1981 ) ਹੈ ।

                  ਕੱਛੀ ਇਕ ਖੁਸ਼ਕ ਤੇ ਨੀਵਾਂ ਮੈਦਾਨ ਹੈ । ਵਸੋਂ ਪੁੱਜ ਕੇ ਛਿੱਦੀ ਹੈ । ਬੋਲਾਨ ਦੀ ਕੇਂਦਰੀ ਪਹਾੜੀ ਲੜੀ ਨੇ ਇਸ ਨੂੰ ਉੱਤਰ-ਪੱਛਮ ਅਤੇ ਉੱਤਰ ਘੇਰਿਆ ਹੋਇਆ ਹੈ । ਮੈਦਾਨ ਨੂੰ ਕਈ ਬਰਸਾਤੀ ਨਦੀਆਂ ਸਿੰਜਦੀਆਂ ਹਨ । ਇਨ੍ਹਾਂ ਵਿਚੋਂ ਨਰੀ ਅਤੇ ਬੋਲਾਨ ਮਸ਼ਹੂਰ ਹਨ । ਇਨ੍ਹਾਂ ਵਿਚ ਕਿਸ਼ਤੀਆਂ ਨਹੀਂ ਚਲ ਸਕਦੀਆਂ ।

                  ਇਥੋਂ ਦੀਆਂ ਮੁੱਖ ਫ਼ਸਲਾਂ ਕਣਕ , ਚੌਲ ਅਤੇ ਕਪਾਹ ਹਨ । ਇਨ੍ਹਾਂ ਨਾਲ ਸਥਾਨਕ ਲੋੜਾਂ ਹੀ ਪੂਰਦੀਆਂ ਹਨ । ਇਥੇ ਵੱਡਾ ਉਦਯੋਗ ਕੋਈ ਨਹੀਂ ਹੈ ਛੋਟੇ ਕਾਰਖਾਨੇ ਹੀ ਹਨ , ਜਿਨ੍ਹਾਂ ਵਿਚ ਦਰੀਆਂ , ਚਟਾਈਆਂ ਅਤੇ ਚਮੜੇ ਦਾ ਸਾਮਾਨ ਤਿਆਰ ਹੁੰਦਾ ਹੈ । ਇਹ ਇਲਾਕਾ ਵਧੀਆ ਨਸਲ ਦੇ ਘੋੜੇ ਅਤੇ ਊਠ ਪਾਲਣ ਲਈ ਮਸ਼ਹੂਰ ਹੈ । ਇਥੇ ਹੀ ਸਾਰੀ ਹੀ ਵਸੋਂ ਮੁਸਲਮਾਨਾਂ ਦੀ ਹੈ । ਇਸ ਇਲਾਕੇ ਦੇ ਵੱਡੇ ਪਿੰਡ ਲਾਹੜੀ ਭਾਗ ਅਤੇ ਗੰਡਵਾ ਹਨ ।

                  ਹ. ਪੁ.– – ਐਨ. ਅਮੈ. 16 : 374.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.