ਕੱਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਠ (ਨਾਂ,ਪੁ) ਬਜ਼ੁਰਗ ਪ੍ਰਾਣੀ ਦੀ ਮੌਤ ਉਪਰੰਤ ਪ੍ਰਸੰਨ ਚਿਤ ਨਿਭਾਈ ਜਾਣ ਵਾਲੀ ਅੰਤਿਮ ਰਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਠ, (=ਇਕੱਠ<ਸੰਸਕ੍ਰਿਤ : एक=रथ) \ ਪੁਲਿੰਗ : ੧. ਇਕੱਠ, ਮਜਮਾ, ਜਲਸਾ, ਮੰਡਲੀ, ਗਰੋਹ ਜਾਂ ਹੰਗਾਮਾ, ਬਜ਼ੁਰਗ ਦੇ ਮਰਨ ਤੇ ਵੱਡਾ ਕਰਨ ਦੀ ਰਸਮ (ਲਾਗੂ ਕਿਰਿਆ : ਸੱਦਣਾ, ਹੋਣਾ, ਕਰਨਾ, ਜੁੜਨਾ, ਜੋੜਨਾ)

–ਕੱਠ ਕਰਨਾ, ਮੁਹਾਵਰਾ :੧. ਝਗੜੇ ਦੇ ਨਬੇੜੇ ਲਈ ਭਾਈਚਾਰੇ ਦੀ ਪੰਚਾਇਤ ਬੁਲਾਉਣਾ, ਸੱਥ ਕਰਨਾ; ੨. ਸਲੂਕ ਬੰਨ੍ਹਣਾ; ੩. ਬੁੱਢੇ ਬੁੱਢੀ ਦੇ ਮਰਨ ਉਤੇ ਵੱਡਾ ਕਰਨ ਦੀ ਰਸਮ ਕਰਨਾ 
 
–ਕੱਠ ਜੁੜਨਾ, ਮੁਹਾਵਰਾ : ਬਹੁਤ ਸਾਰੇ ਲੋਕਾਂ ਦਾ ਇੱਕ ਥਾਂ ਜਮ੍ਹਾ ਹੋਣਾ, ਕਿਸੇ ਮਨਸੂਬੇ ਤੇ ਕੱਠੇ ਹੋਣਾ
 
–ਕੱਠ ਜੋੜਨਾ, ਮੁਹਾਵਰਾ : ਲੋਕਾਂ ਨੂੰ ਇਕੱਠਿਆਂ ਕਰ ਲੈਣਾ 
 
–ਕੱਠ ਮੇਲਣਾ, (ਲਹਿੰਦੀ) / ਮੁਹਾਵਰਾ : ਪੰਚਾਇਤ ਕਰਨਾ, ਲੋਕਾਂ ਨੂੰ ਇਕੱਠੇ ਕਰਨਾ 
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-13-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.