ਕੱਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਪ [ਨਾਂਪੁ] ਪਿਆਲਾ; ਇਨਾਮ ਵਜੋਂ ਦਿੱਤੀ ਜਾਂਦੀ ਇੱਕ ਟਰਾਫ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਪ, (ਪੋਠੋਹਾਰੀ) \ ਇਸਤਰੀ ਲਿੰਗ : ਕੁੱਟ ਕੁਟਾਈ, ਵੱਢ ਟੁੱਕ, ਮਾਰ ਕੁਟਾਈ, ਮਾਰ ਕੱਪ, (ਲਾਗੂ ਕਿਰਿਆ :  ਚਾੜ੍ਹਨਾ, ਦੇਣਾ, ਪੈਣਾ, ਲੈਣਾ) 

–ਕੱਪ ਸੁੱਟਣਾ,  ਕਿਰਿਆ ਸਕਰਮਕ : ਵੱਢ ਦੇਣਾ, ਕਤਲ ਕਰ ਦੇਣਾ 
 
–ਕੱਪ ਦੇਣਾ, (ਪੋਠੋਹਾਰੀ) \  ਕਿਰਿਆ ਸਕਰਮਕ : ੧. ਵੱਢ ਦੇਣਾ, ਕਤਲ ਕਰ ਦੇਣਾ; ੨. ਭਿੱਜੀ ਹੋਈ ਘਾਣੀ ਨੂੰ ਕਹੀ ਨਾਲ ਵੱਢ ਦੇਣਾ 
 
–ਕੱਪੀ ਉਂਗਲ ਤੇ ਮੂਤਰਨਾ,  (ਪੋਠੋਹਾਰੀ) \ ਮੁਹਾਵਰਾ : ਵੱਢੀ ਉਂਗਲ ਤੇ ਨਾ ਮੂਤਰਨਾ ਲੋੜ ਵੇਲੇ ਆਖੇ ਨਾ ਲੱਗਣਾ 
 
–ਕੱਪੀ ਦਾ, (ਪੋਠੋਹਾਰੀ) \  ਵਿਸ਼ੇਸ਼ਣ: ਇੱਕ ਕਿਸਮ ਦੀ ਗੰਦੀ ਗਾਲ੍ਹ 
 
–ਕੱਪੂੰ ਟੁੱਕੰ ਕਰਨਾ,  (ਪੋਠੋਹਾਰੀ) \ ਮੁਹਾਵਰਾ : ਖਿਝ ਕੇ ਪੈਣਾ, ਖਾਣ ਨੂੰ ਪੈਣਾ, ਵੱਢਣ ਨੂੰ ਆਉਣਾ 
 
–ਕੱਪੇ ਦੰਦ ਖਲੋਤਾ,  ਵਿਸ਼ੇਸ਼ਣ : ਬੋਦੇ ਦੰਦਾਂ ਵਾਲਾ, ਸੱਤ ਸਾਲਾ 
 
–ਕੱਪ ਧਰਨੀ, (ਪੋਠੋਹਾਰੀ) \ ਇਸਤਰੀ ਲਿੰਗ : ਬਹੁਤ ਮੁਨਾਫ਼ਾ ਖੱਟਣ ਦਾ ਭਾਵ 
 
–ਉਂਗਲ ਕੱਪੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ, (ਪੋਠੋਹਾਰੀ) \ ਅਖੌਤ : ਬੱਚਿਆਂ ਦੇ ਖੇਡ ਵਿੱਚ ਮਰੇ ਹੋਏ ਆੜੀਆਂ ਵਿੱਚ ਇੱਕ ਹੋਰ ਮਰੇ ਮੋਏ ਆੜੀ ਦਾ ਆ ਰਲਣਾ 
 
–ਅਹਿਮਕ ਕੱਪੇ ਆਪਣਾ ਪੈਰ, (ਲਹਿੰਦੀ) / ਅਖੌਤ : ਮੂਰਖ ਆਪਣੇ ਪੈਰੀਂ ਆਪ ਕੁਹਾੜਾ ਮਾਰ ਲੈਂਦਾ ਹੈ 
–ਨੱਕ ਕੱਪਾ, ਵਿਸ਼ੇਸ਼ਣ : ਨੱਕਾ ਵੱਢਾ, ਨਕਟਾ, ਵੱਢੇ ਹੋਏ ਨੱਕ ਵਾਲਾ 
 
–ਨੱਕ ਕੱਪੀ,  ਵਿਸ਼ੇਸ਼ਣ : ਨੱਕ ਵੱਢੀ, ਨਕਟੀ 
 
–ਮਾਰ ਕੱਪ, ਇਸਤਰੀ ਲਿੰਗ : ਮਾਰ ਕੁਟਾਈ, ਵੱਢ ਟੁੱਕ, ਕਟਾਈ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-06-11-26-53, ਹਵਾਲੇ/ਟਿੱਪਣੀਆਂ:

ਕੱਪ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਪ, (ਅੰਗਰੇਜ਼ੀ : Cup; ਫ਼ਰਾਂਸੀਸੀ : Coupe; ਇਟਲੀ : Coppa=ਪਿਆਲਾ, ਸਿਰ; ਲਾਤੀਨੀ, Cupa, Cuppa=ਟੱਬ; ਟਾਕਰੀ \  ਸੰਸਕ੍ਰਿਤ :  कपाल=ਖੱਪਰ, ਖੋਪਰੀ), ਪੁਲਿੰਗ : ੧. ਪਿਆਲਾ, ਪਿਆਲੀ ਟਰਾਫ਼ੀ; ੨. ਚਾਹ ਦਾ ਪਿਆਲਾ

–ਕੱਪ ਜਿੱਤਣਾ, ਕਿਰਿਆ ਸਕਰਮਕ : ਮੁਕਾਬਲੇ ਦੀਆਂ ਖੇਡਾਂ ਵਿੱਚ ਮੈਚ ਜਿੱਤ ਕੇ ਇਨਾਮ ਵਜੋਂ ਰੱਖਿਆ ਹੋਇਆ ਕੱਪ ਪਰਾਪਤ ਕਰਨਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-08-07-31-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.