ਖਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰਾ ( ਨਾਂ , ਪੁ ) ਵਿਆਹ ਸਮੇਂ ਵਰ ਜਾਂ ਕੰਨਿਆਂ ਨੂੰ ਨੁਹਾਉਣ ਸਮੇਂ ਹੇਠ ਮੂਧਾ ਮਾਰ ਕੇ ਰੱਖਿਆ ਜਾਣ ਵਾਲਾ ਟੋਕਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰਾ 1 [ ਵਿਸ਼ੇ ] ਖਾਰੇ ਸੁਆਦ ਵਾਲ਼ਾ , ਸਲੂਣਾ; ਬਕਬਕਾ [ ਨਾਂਪੁ ] ਇੱਕ ਪੀਣ ਵਾਲ਼ਾ ਪਦਾਰਥ 2 [ ਨਾਂਪੁ ] ਕਾਨਿਆਂ ਦਾ ਵੱਡਾ ਟੋਕਰਾ; ਚੌਰਸ ਮੂੜ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰਾ . ਵਿ— ੖੠ਰਰਸ ਵਾਲਾ । ੨ ਸੰਗ੍ਯਾ— ਦੁਲਹਾ ਅਤੇ ਦੁਲਹਨਿ ( ਲਾੜੇ ਲਾੜੀ ) ਦੇ ਬੈਠਣ ਦਾ ਆਸਨ , ਜੋ ਫੇਰਿਆਂ ਸਮੇਂ ਵਿਛਾਈਦਾ ਹੈ. “ ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ.” ( ਕ੍ਰਿਸਨਾਵ ) ੩ ਜਿਲਾ ਅਮ੍ਰਿਤਸਰ , ਤਸੀਲ ਤਰਨਤਾਰਨ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ , ਇਸ ਥਾਂ ਦੋ ਗੁਰਦ੍ਵਾਰੇ ਹਨ—

( ੳ ) ਮੰਜੀ ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਸਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.

( ਅ ) ਦੂਖਨਿਵਾਰਨ. ਗੁਰੂ ਅਰਜਨ ਦੇਵ ਦੇ ਸਮੇਂ ਦੀ ਇੱਕ ਛਪੜੀ ਸੀ , ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਤੇ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰਾ : ਤਰਨ ਤਾਰਨ ( 31° -27`ਉ , 74° -56`ਪੂ ) ਤੋਂ 7 ਕਿਲੋਮੀਟਰ ਉੱਤਰ-ਪੱਛਮ ਵੱਲ ਅੰਮ੍ਰਿਤਸਰ- ਤਰਨ ਤਾਰਨ ਸੜਕ ਉੱਪਰ ਸਥਿਤ ਇਕ ਪਿੰਡ ਹੈ ਜਿੱਥੇ ਗੁਰੂ ਅਰਜਨ ਦੇਵ ਜੀ ( 1563-1606 ) ਦੀ ਯਾਦ ਵਿਚ ਦੋ ਇਤਿਹਾਸਿਕ ਗੁਰਦੁਆਰੇ ਬਣੇ ਹੋਏ ਹਨ । ਜਦੋਂ ਤਰਨ ਤਾਰਨ ਦੇ ਸਰੋਵਰ ਦੀ ਖੁਦਾਈ ਹੋ ਰਹੀ ਸੀ ਤਾਂ ਗੁਰੂ ਸਾਹਿਬ ਕੁਝ ਸਮੇਂ ਲਈ ਇੱਥੇ ਠਹਿਰੇ ਸਨ ।

ਗੁਰਦੁਆਰਾ ਮੰਜੀ ਸਾਹਿਬ , ਪਿੰਡ ਦੇ ਅੰਦਰ ਸਥਿਤ ਹੈ । ਇਹ ਉਸ ਘਰ ਨੂੰ ਦਰਸਾਉਂਦਾ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨਿਵਾਸ ਕਰਦੇ ਸਨ । ਗੁਰਦੁਆਰਾ ਸਾਹਿਬ ਦੇ ਹਾਲ ਦਾ ਫ਼ਰਸ਼ ਸੰਗਮਰਮਰ ਦਾ ਹੈ ਜਿਸਦੇ ਇਕ ਪਾਸੇ ਪ੍ਰਕਾਸ਼ ਅਸਥਾਨ ਹੈ ਜੋ 1925 ਵਿਚ ਬਣਿਆ ਸੀ । ਸੰਗਮਰਮਰ ਦੀ ਬਣੀ ਚੰਦੋਏ ਵਾਲੀ ਪਾਲਕੀ ਵਿਚ ਸੁਭਾਏਮਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਉੱਪਰ ਵਰਗਾਕਾਰ ਕਮਰਿਆਂ ਦੀਆਂ ਗੁੰਬਦ ਵਾਲੀਆਂ ਦੋ ਛੱਤਾਂ ਹਨ । ਇਮਾਰਤ ਦੇ ਦੱਖਣ-ਪੂਰਬੀ ਕੋਣੇ ਨੇੜੇ ਇਕ ਪੁਰਾਣਾ ਖੂਹ ਹੈ ਜਿਹੜਾ , ਮੰਨਿਆ ਜਾਂਦਾ ਹੈ , ਕਿ ਗੁਰੂ ਸਾਹਿਬ ਦੇ ਇਸ ਪਿੰਡ ਵਿਚ ਨਿਵਾਸ ਸਮੇਂ ਖੁੱਦਵਾਇਆ ਗਿਆ ਸੀ । ਹੇਠਲਾ ਕਮਰਾ ਗੋਲ ਹੈ ਅਤੇ ਇਸ ਦੇ ਕੇਂਦਰ ਵਿਚ ਤਿੰਨ ਮੀਟਰ ਦੀ ਦੂਰੀ ‘ ਤੇ ਇਕ ਥੰਮ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਗੁਰੂ ਜੀ ਨੇ ਬੈਠ ਕੇ ਸਿਮਰਨ ਕੀਤਾ ਸੀ ।

ਗੁਰਦੁਆਰਾ ਦੁਖ ਨਿਵਾਰਨ ਸਾਹਿਬ , ਪਿੰਡ ਦੇ ਲਗ-ਪਗ 200 ਮੀਟਰ ਦੱਖਣ ਵਿਚ ਇਕ ਅੱਠ-ਕੋਣਾ ਕਮਰਾ ਹੈ ਜਿਸ ਦੇ ਸਾਮ੍ਹਣੇ ਇੱਟਾਂ ਦਾ ਚਬੂਤਰਾ ਬਣਿਆ ਹੋਇਆ ਹੈ । ਇਸ ਦੇ ਪੂਰਬ ਵੱਲ ਇਕ 15 ਮੀਟਰ ਵਰਗਾਕਾਰ ਸਰੋਵਰ ਹੈ ਜਿਹੜਾ ਕਿ ਮੂਲ ਰੂਪ ਵਿਚ ਇਕ ਛੱਪੜ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰੋਵਰ ਵਿਚ ਬਦਲ ਦਿੱਤਾ ਗਿਆ ਸੀ । ਇੱਥੇ ਇਕ ਹੋਰ ਅੱਠ-ਕੋਣਾ ਸਰੋਵਰ ਹੈ ਜੋ ਪ੍ਰਵੇਸ਼ ਦੁਆਰ ਦੇ ਨੇੜੇ ਹੈ ।

          ਇਹ ਦੋਵੇਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ ।


ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਖਾਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਰਾ ਕੌੜਾ- ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.