ਖਿਚੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਚੜੀ (ਨਾਂ,ਇ) ਰਿੱਧੇ ਹੋਏ ਦਾਲ, ਚੌਲ, ਨਮਕ ਆਦਿ ਦਾ ਪਕਵਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਿਚੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਚੜੀ [ਨਾਂਇ] ਦਾਲ਼ ਅਤੇ ਚੌਲ਼ ਰਿੰਨ੍ਹ ਕੇ ਬਣਿਆ ਪਦਾਰਥ; ਰਲ਼ੀ-ਮਿਲ਼ੀ ਚੀਜ਼ [ਵਿਸ਼ੇ] ਰਲ਼ਿਆ-ਮਿਲਿ਼ਆ, ਰਲ਼ਗਡ, ਮਿਲਗੋਭਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਿਚੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿਚੜੀ ਸੰ. कृसरा —ਕ੍ਰਿਸਰਾ. ਚਾਉਲ ਅਤੇ ਤਿਲਾਂ ਦਾ ਮਿਲਿਆ ਭੋਜਨ। ੨ ਚਾਵਲ ਮੂੰਗੀ ਅਥਵਾ ਮਾਹਾਂ ਦਾ ਮਿਲਿਆ

ਅੰਨ. ਸੰ. खिच्चा —ਖਿੱਚਾ। ੩ ਹੁਣ ਇਹ ਸ਼ਬਦ ਦੋ ਤਿੰਨ ਖਾਣ ਵਾਲੇ ਪਦਾਰਥ ਇਕੱਠੇ ਕਰਣ ਦੇ ਅਰਥ ਵਿੱਚ ਵਰਤੀਦਾ ਹੈ, ਅਤੇ ਕਈ ਵਸਤੂਆਂ ਦੇ ਮਿਲਾਪ ਦਾ ਬੋਧਕ ਭੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਿਚੜੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿਚੜੀ, (ਪ੍ਰਾਕ੍ਰਿਤ : खिचड़; ਸੰਸਕ੍ਰਿਤ : खिचा, कृसर) \ ਇਸਤਰੀ ਲਿੰਗ : ੧. ਰਲੀ ਮਿਲੀ ਚੀਜ਼; ੨. ਦਾਲ ਤੇ ਚਾਉਲ ਇਕੱਠੇ ਰਿਧੇ ਹੋਏ; ੩. ਬੇਰੀ ਦਾ ਬੂਰ ਜਿਸ ਤੋਂ ਫਲ ਬਣਦਾ ਹੈ; ੪. ਕਈ ਜ਼ੁਬਾਨਾਂ ਮਿਲਾ ਕੇ ਬੋਲਣ ਦਾ ਭਾਵ; ਵਿਸ਼ੇਸ਼ਣ : ਮਿਲਿਆ ਹੋਇਆ, ਖਲਤ ਮਲਤ, ਮਿਲਗੋਭਾ, ਰਲ ਗੱਡ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-02-31-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.