ਖੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰ (ਨਾਂ,ਇ) ਦੁੱਧ, ਖੰਡ ਅਤੇ ਚਾਵਲ ਆਦਿ ਪਾ ਕੇ ਬਣਾਇਆ ਪਕਵਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰ 1 [ਨਾਂਇ] ਦੁੱਧ ਵਿੱਚ ਚੌਲ਼ ਰਿੰਨ੍ਹ ਕੇ ਬਣਾਈ ਗਈ ਮਿੱਠੀ ਵਸਤੂ , ਤਸਮਈ 2 [ਨਾਂਪੁ] ਦੁੱਧ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰ. ਸੰ. ਰ. ਜੋ (ਕਮਜ਼ੋਰੀ) ਨੂੰ ਹਟਾਵੇ, ਸੋ ਰ. ਦੁੱਧ. ਦੁਗਧ. “ਖੀਰ ਅਧਾਰ ਬਾਰਿਕੁ ਜਬ ਹੋਤਾ.” (ਮਲਾ ਮ: ੫) ੨ ਦੁੱਧ ਨਾਲ ਮਿਲਾਕੇ ਰਿਨ੍ਹੇਂ ਹੋਏ ਚਾਉਲ. ਤਸਮਈ. ਪਾਯਸ. ਸੰ. ਰੱਨ. “ਰਸ ਅੰਮ੍ਰਿਤ ਖੀਰ ਘਿਆਲੀ.” (ਵਾਰ ਰਾਮ ੩) “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) ੩ ਦੇਖੋ, ਖੀਰੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੀਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਰ, (ਲਹਿੰਦੀ) \ (ਪ੍ਰਾਕ੍ਰਿਤ : खीर; ਸੰਸਕ੍ਰਿਤ : क्षीर; ਟਾਕਰੀ \ ਫ਼ਾਰਸੀ : ਸ਼ੀਰ
ਜ਼ੈਦ ਖ਼ਸ਼ੀਰ) \ ਪੁਲਿੰਗ : ਦੁੱਧ, ਸ਼ੀਰ : ‘ਖੀਰ ਆਧਾਰ ਬਾਰਿਕੁ ਜਬ ਹੋਤਾ’ (ਮਲਾਰ ਮਹਲਾ ਪੰਜਵਾਂ)
–ਖੀਰ ਸਮੁੰਦਰ, ਖੀਰ ਸਮੁੰਦ, ਪੁਲਿੰਗ : ਪੁਰਾਣਾ ਅਨੁਸਾਰ ਦੁੱਧ ਦਾ ਸਮੁੰਦਰ ਜਿਸ ਵਿੱਚ ਵਿਸ਼ਨੂੰ ਜੀ ਸੌਂਦੇ ਹਨ। ਇਸੇ ਨੂੰ ਰਿੜਕ ਕੇ ਚੌਦਾਂ ਰਤਨਾਂ ਦਾ ਕੱਢਣਾ ਦੱਸਿਆ ਗਿਆ ਹੈ (ਭਾਈ ਕਾਨ੍ਹ ਸਿੰਘ ਮਹਾਂ ਕੋਸ਼)
–ਖੀਰ ਪਿਵਾਕ, (ਲਹਿੰਦੀ) / ਵਿਸ਼ੇਸ਼ਣ / ਪੁਲਿੰਗ : ਦੁੱਧ ਪੀਣ ਵਾਲਾ (ਬੱਚਾ), ਦੁੱਧ ਚੁੰਘਦਾ, ਖੀਰਾ (ਜਟਕੀ ਕੋਸ਼)
–ਖੀਰਪੇੜਾ, (ਲਹਿੰਦੀ) / ਪੁਲਿੰਗ : ਇੱਕ ਪਰਕਾਰ ਦੀ ਮਠਿਆਈ (ਜਟਕੀ ਕੋਸ਼)
–ਖੀਰ ਭਵਾਨੀ, ਇਸਤਰੀ ਲਿੰਗ : ਦੁੱਧ ਦੇਣ ਵਾਲੀ ਦੇਵੀ ਜਿਸਦਾ ਮੰਦਰ ਕਸ਼ਮੀਰ ਵਿੱਚ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-11-50-58, ਹਵਾਲੇ/ਟਿੱਪਣੀਆਂ:
ਖੀਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਰ, (ਪ੍ਰਾਕ੍ਰਿਤ : क्षीर; ਸੰਸਕ੍ਰਿਤ : खीर, ਟਾਕਰੀ \ ਫ਼ਾਰਸੀ : ਸ਼ੀਰ
ਜ਼ੈਂਦ, ਖਸ਼ੀਰ) \ ਇਸਤਰੀ ਲਿੰਗ : ਦੁੱਧ ਵਿੱਚ ਰਿੱਧੇ ਚਾਉਲ, ਤਸਮਈ : ‘ਰਸੁ ਅੰਮ੍ਰਿਤੁ ਖੀਰਿ ਘਿਆਲੀ’ (ਵਾਰ ਰਾਮਕਲੀ ਰਾਗ ੩)
–ਖੀਰ ਖੰਡ, ਇਸਤਰੀ ਲਿੰਗ \ ਵਿਸ਼ੇਸ਼ਣ : ਚੋਖਾ, ਖਾਣਾ, ਆਪਸ ਵਿੱਚ ਰਲੇ ਮਿਲੇ
–ਖੀਰ ਖਵਾਉਣਾ, ਕਿਰਿਆ ਸਕਰਮਕ : ਸ਼ਾਦੀ ਦੀ ਇੱਕ ਰਸਮ ਅਨੁਸਾਰ ਲਾੜੇ ਲਾੜੀ ਨੂੰ ਇਕੱਲੇ ਬਿਠਾ ਕੇ ਖੀਰ ਖਿਲਾਉਣਾ
–ਖੀਰ ਚਟਾਈ, ਇਸਤਰੀ ਲਿੰਗ : ਇੱਕ ਰਸਮ ਜਿਸ ਅਨੁਸਾਰ ਬੱਚੇ ਨੂੰ ਦੁੱਧ ਛੁਡਾਉਣ ਤੇ ਰੋਟੀ ਦੇਣ ਤੋਂ ਪਹਿਲਾਂ ਖੀਰ ਜੀਭ ਉੱਤੇ ਲਾਉਂਦੇ ਹਨ, ਇਸ ਰਸਮ ਦਾ ਉਤਸਵ
–ਖੀਰ ਦਾ ਉਬਾਲ, ਵਿਸ਼ੇਸ਼ਣ : ਝਟ ਪਟ ਗੁੱਸੇ ਹੋ ਕੇ ਰਾਜ਼ੀ ਹੋ ਜਾਣ ਵਾਲਾ; ਪੁਲਿੰਗ : ਹਲਕਾ ਗੁੱਸਾ, ਛੇਤੀ ਲਹਿ ਜਾਣ ਵਾਲਾ ਗੁੱਸਾ
–ਖੀਰ ਦਾ ਦਲੀਆ ਹੋ ਜਾਣਾ, ਮੁਹਾਵਰਾ : ਸਿੱਧੀਆਂ ਵੀ ਪੁੱਠੀਆਂ ਪੈ ਜਾਣਾ, ਚੰਗੇ ਨੂੰ ਕੀਤੇ ਜਤਨ ਦਾ ਫਲ ਉਲਟ ਨਿਕਲ ਪੈਣਾ, ਲਾਹੇ ਦੀ ਥਾਂ ਤੇ ਘਾਟਾ ਪੈਣਾ, ਆਸਾਂ ਤੇ ਪਾਣੀ ਫਿਰਨਾ
–ਖੀਰ ਪਰੋਸਣਾ, ਮੁਹਾਵਰਾ : ਆਗਤ ਭਾਗਤ ਕਰਨਾ, ਪਰਾਹੁਣਾ ਜਾਣ ਕੇ ਚੰਗਾ ਚੋਖਾ ਖੁਆਉਣਾ, ਪਰਾਹੁਣਿਆਂ ਵਾਲਾ ਸਲੂਕ ਕਰਨਾ, ਮਿਹਨਤ ਕਰਵਾਏ ਬਿਨਾਂ ਰੋਟੀ ਦੇਣਾ
–ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਆ (ਜੀਵੇਂ) ਅਪਰਾਧੀਆ, ਅਖੌਤ : ਭਾਵ ਸਾਵਣ ਮਹੀਨੇ ਵਿੱਚ ਖੀਰ ਜ਼ਰੂਰ ਖਾਧੀ ਜਾਂਦੀ ਹੈ
–ਖੱਟੀ ਖੀਰ, ਇਸਤਰੀ ਲਿੰਗ : ਉਹ ਗੁਨਾਹ ਜਿਸ ਦੇ ਕਰਨ ਤੇ ਕੋਈ ਲਾਭ ਨਾ ਹੋਵੇ
–ਵਾਹ ਕਿਸਮਤ ਦਿਆ ਬਲੀਆ, ਰਿੱਧੀ ਖੀਰ ਤੋਂ ਹੋ ਗਿਆ ਦਲੀਆ, ਅਖੌਤ : ਭਾਵ ਭੈੜੀ ਕਿਸਮਤ ਵਾਲੇ ਦੇ ਸਭ ਕੰਮ ਪੁੱਠੇ ਹੀ ਪੈਂਦੇ ਹਨ
–ਖੀਰ ਖਿਸ਼ਤ, (ਫ਼ਾਰਸੀ :
) / ਇਸਤਰੀ ਲਿੰਗ : ਇੱਕ ਦਸਤਾਵਰ ਦਵਾ ਦਾ ਨਾਂ ਜੋ ਕੰਦ ਵਰਗੀ ਹੁੰਦੀ ਹੈ; ਇਹ ਸ਼ੀਰ ਖੁਸ਼ਕ ਦਾ ਅਰਬੀ ਰੂਪ ਹੈ : ‘ਖੀਰ ਖਿਸ਼ਤ ਯਾ ਤੁਰੰਜਬੀਨ ਛੇ ਛੇ ਤੋਲੇ ਲੈ.’ (ਦਾਰੂਦ-ਏ-ਸ਼ਿਫਾ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 36, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-11-51-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First