ਖੀਵਾ ਕਲਾਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਖੀਵਾ ਕਲਾਂ. ਪਟਿਆਲਾ ਰਾਜ ਦੀ ਬਰਨਾਲਾ ਨਜਾਮਤ, ਥਾਣਾ ਮਾਨਸਾ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਮਾਨਸਾ ਤੋਂ ਸੱਤ ਮੀਲ ਉੱਤਰ ਪੱਛਮ ਹੈ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. ਰਿਆਸਤ ਵੱਲੋਂ ਗੁਰਦ੍ਵਾਰੇ ਨੂੰ ੧੫੦ ਘੁਮਾਉਂ ਜ਼ਮੀਨ ਮੁਆਫ ਹੈ. ਪੁਜਾਰੀ ਸਿੰਘ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੀਵਾ ਕਲਾਂ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਵਾ ਕਲਾਂ: ਪੰਜਾਬ ਦੇ ਮਾਨਸਾ ਜ਼ਿਲੇ ਵਿਚ ਭੀਖੀ (30°-3`ਉ, 75°-33`ਪੂ) ਦੇ 6 ਕਿਲੋਮੀਟਰ ਉੱਤਰ ਵੱਲ ਸਥਿਤ ਇਕ ਪਿੰਡ ਹੈ। ਗੁਰੂ ਤੇਗ਼ ਬਹਾਦਰ ਜੀ ਇਸ ਇਲਾਕੇ ਦੀ ਯਾਤਰਾ ਦੌਰਾਨ ਇਸ ਪਿੰਡ ਵਿਚੋਂ ਲੰਘੇ ਸਨ। ਗੁਰੂ ਜੀ ਦੀ ਚਰਨ-ਛੁਹ ਪ੍ਰਾਪਤ ਹੋਣ ਕਰਕੇ ਇਹ ਇਕ ਪਵਿੱਤਰ ਅਸਥਾਨ ਹੈ। ਗੁਰੂ ਜੀ ਦੇ ਇੱਥੇ ਪਧਾਰਨ ਸਮੇਂ ਸਿੰਘਾ ਨਾਂ ਦੇ ਕਿਸਾਨ ਤੋਂ ਇਲਾਵਾ ਕਿਸੇ ਵੀ ਪਿੰਡ ਵਾਲੇ ਨੇ ਗੁਰੂ ਜੀ ਵੱਲ ਧਿਆਨ ਨਾ ਦਿੱਤਾ। ਸਿੰਘਾਂ ਨੇ ਜਲਾਉਣ ਵਾਲੀ ਲੱਕੜੀ ਅਤੇ ਪਕਾਉਣ ਵਾਲੇ ਭਾਂਡਿਆਂ ਦੇ ਨਾਲ-ਨਾਲ ਜਾਨਵਰਾਂ ਲਈ ਚਾਰਾ ਭੇਟ ਕਰਕੇ ਗੁਰੂ ਜੀ ਦੀ ਸੇਵਾ ਕੀਤੀ। ਬਾਅਦ ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਠਹਿਰਨ ਵਾਲੇ ਅਸਥਾਨ ਤੇ ਉਹਨਾਂ ਦੀ ਯਾਦ ਵਿਚ ਇਕ ਗੁਰਦੁਆਰਾ ਸਥਾਪਿਤ ਕੀਤਾ ਗਿਆ। ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਤਸ਼ਾਹੀ ਨੌਂਵੀਂ’ ਨਾਮਕ ਅਜੋਕਾ ਗੁਰਦੁਆਰਾ 50 ਮੀਟਰ ਵਰਗਾਕਾਰ ਇੱਟਾਂ ਦੇ ਫ਼ਰਸ਼ ਵਾਲੇ ਵਿਹੜੇ ਵਿਚ ਬਣਿਆ ਹੋਇਆ ਹੈ ਜਿਸ ਵਿਚ ਉੱਚੀ ਥਾਂ ਤੇ ਪ੍ਰਕਾਸ਼ ਅਸਥਾਨ ਬਣਾਇਆ ਗਿਆ ਹੈ। ਇਮਾਰਤ ਦੇ ਸਿਖਰ ਉੱਤੇ ਚਾਰੇ ਕੋਨਿਆਂ ਤੇ ਗੁੰਬਦ ਬਣੇ ਹੋਏ ਹਨ। ਗੁਰਦੁਆਰੇ ਕੋਲ 80 ਏਕੜ ਜ਼ਮੀਨ ਹੈ ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਨਿਕ ਕਮੇਟੀ ਰਾਹੀਂ ਕਰਦੀ ਹੈ। ਨਿਤਨੇਮ ਅਤੇ ਵੱਡੇ ਗੁਰਪੁਰਬਾਂ ਤੋਂ ਇਲਾਵਾ ਹਰ ਸੰਗਰਾਂਦ ਨੂੰ ਵੀ ਇੱਥੇ ਸੰਗਤ ਇਕੱਠੀ ਹੁੰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First