ਖੁਰ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖੁਰ (ਨਾਂ,ਪੁ) ਉਗਾਲੀ ਕਰਨ ਵਾਲੇ  ਪਸ਼ੂ  ਦੇ ਪੈਰ  ਦਾ ਭੋਂਏਂ  ਨਾਲ  ਛੋਹਣ ਵਾਲਾ ਦੋ ਭਾਗਾਂ ਵਿੱਚ ਵੰਡਿਆ ਸਖ਼ਤ ਹਿੱਸਾ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39740, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਖੁਰ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖੁਰ [ਨਾਂਪੁ] ਪਸ਼ੂ  ਦਾ ਪੈਰ , ਪਸ਼ੂ ਦੇ ਪੈਰਾਂ ਦਾ ਥੱਲੇ ਵਾਲ਼ਾ  ਹਿੱਸਾ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖੁਰ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਖੁਰ. ਸੰ. ਸੰਗ੍ਯਾ—ਪਸ਼ੂ ਦੇ ਪੈਰ  ਦਾ ਉਹ ਭਾਗ , ਜੋ ਜ਼ਮੀਨ ਤੇ ਛੁਹਿੰਦਾ ਅਤੇ  ਬਹੁਤ ਕਰੜਾ ਹੁੰਦਾ ਹੈ. ਸੁੰਮ. ਖੁਰੀ। ੨ ਭਾਵ—ਨਖ. ਨੌਂਹ “ਇਕਨਾ ਪੇਰਣ ਸਿਰ  ਖੁਰ ਪਾਟੇ.” (ਆਸਾ ਅ: ਮ: ੧) ਇਕਨਾ ਦੇ ਪੈਰਾਹਨ ਸਿਰ ਤੋਂ ਲੈ ਕੇ ਪੈਰਾਂ ਤੀਕ ਪਾਟ ਗਏ ਹਨ, ਭਾਵ—ਫੌਜੀਆਂ ਦੇ ਹੱਥੋਂ ਬੇਪਤੀ ਹੋਈ ਹੈ। ੩ ਉਸਤਰਾ. ਦੇਖੋ—ਰ. “ਬਚਨ ਕੀਓ ਕਰਤਾਰ  ਖੁਰ ਨਹਿ ਲਾਈਐ.” (ਗੁਰੁਸੋਭਾ) ੪ ਦੇਖੋ, ਖ਼ੁਰਸ਼ੀਦ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖੁਰ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਖੁਰ (ਸੰ.। ਸੰਸਕ੍ਰਿਤ  ਖੁਰ=ਸੁੰਮ) ਪੈਰ  ਦੀ ਅੱਡੀ।  ਯਥਾ-‘ਇਕਨਾੑ ਪੇਰਣ ਸਿਰ  ਖੁਰ ਪਾਟੇ’ ਇਕਨਾ ਦੇ ਪੈਰਾਹਨ  ਸਿਰ ਤੋਂ ਪੈਰਾਂ  ਤਕ  ਪਾਟ ਗਏ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 39537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      ਖੁਰ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖੁਰ, (ਪ੍ਰਾਕ੍ਰਿਤ \ ਸੰਸਕ੍ਰਿਤ : खुर) \ ਪੁਲਿੰਗ : ਪਸ਼ੂ ਦੇ ਪੈਰ ਦਾ ਉਹ ਹਿੱਸਾ ਜੋ ਜ਼ਮੀਨ ਤੇ ਛੁੰਹਦਾ ਅਤੇ ਸਖ਼ਤ ਹੁੰਦਾ ਹੈ, ਇਹ ਦੋ ਹਿੱਸਿਆਂ ਵਿੱਚ ਪਾਟਿਆ ਹੋਇਆ ਹੁੰਦਾ ਹੈ
	–ਖੁਰ ਖੋਜ, ਪੁਲਿੰਗ : ਖੁਰਾ ਖੋਜ
	
	–ਖੁਰ ਖੋਜ ਖੋਣਾ (ਗੁਆਉਣਾ, ਮਿਟਾਉਣਾ), ਕਿਰਿਆ ਸਕਰਮਕ : ਖੁਰਾ ਖੋਜ ਖੋਣਾ, ਗੁਆਉਣਾ ਜਾਂ ਮਿਟਾਉਣਾ
	
	–ਖੁਰ ਖੋਜ ਨਾ ਛੱਡਣਾ, ਮੁਹਾਵਰਾ : ਬਿਲਕੁਲ ਬੇਨਿਸ਼ਾਨ ਕਰ ਦੇਣਾ, ਮਲੀਆਮੇਟ ਕਰ ਦੇਣਾ, ਨਾਸ਼ ਕਰ ਦੇਣਾ, ਖੁਰਾ ਖੋਜ ਨਾ ਛੱਡਣਾ
	
	–ਖੁਰ ਖੋਜ ਨਾ ਲੱਭਣਾ, ਮੁਹਾਵਰਾ : ਨਾਂ ਨਿਸ਼ਾਨ ਨਾ ਮਿਲਣਾ, ਕੋਈ ਸੁਰਾਗ਼ ਪਤਾ ਨਾ ਮਿਲਣਾ
	
	–ਖੁਰ ਚੂਰਾ, ਪੁਲਿੰਗ : ਖੁਰਾਂ ਨੂੰ ਪੀਸ ਕੇ ਬਣਾਇਆ ਹੋਇਆ ਚੂਰਾ, Hoof Meal
	
	–ਖੁਰ ਬੰਦੀ, ਇਸਤਰੀ ਲਿੰਗ : ਡੰਗਰਾਂ ਦੇ ਪੈਰਾਂ ਹੇਠ ਖੁਰੀਆਂ ਲਾਉਣ ਦਾ ਕੰਮ, ਨਾਲਬੰਦੀ
	
	–ਖੁਰਵੱਢ, ਵਿਸ਼ੇਸ਼ਣ : ਖੁਰਦਰਾ, ਖੁਰਾਂ ਨਾਲ ਖਰਾਬ ਹੋਈ (ਗਿੱਲੀ ਕੱਚੀ ਸੜਕ)
	
	–ਖੁਰ ਵੱਢਣਾ, ਮੁਹਾਵਰਾ : ਬੁਰੀ ਤਰ੍ਹਾਂ ਪਿੱਛਾ ਕਰਨਾ
	
	–ਮੂੰਹ ਖੁਰ, ਪੁਲਿੰਗ : ਪਸ਼ੂਆਂ ਦੀ ਬੀਮਾਰੀ ਜਿਸ ਵਿੱਚ ਪੈਰ ਤੇ ਮੂੰਹ ਪੱਕ ਜਾਂਦੇ ਹਨ ਅਤੇ ਮੂੰਹ ਵਿਚੋਂ ਲਾਲਾਂ ਡਿੱਗਦੀਆਂ ਹਨ (ਲਾਗੂ ਕਿਰਿਆ : ਆਉਣਾ, ਹੋਣਾ)
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 11667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-03-55-24, ਹਵਾਲੇ/ਟਿੱਪਣੀਆਂ: 
      
      
   
   
      ਖੁਰ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖੁਰ, (ਸ਼ਬਦਾਨੁਕ੍ਰਿਤੀ) \ ਇਸਤਰੀ ਲਿੰਗ : ਛਾਤੀ ਜਾਂ ਗਲੇ ਵਿੱਚ ਬਲਗਮ ਨਾਲ ਸਾਹ ਘਸਰਨ ਦੀ ਆਵਾਜ਼, ਖਾਂਸੀ ਦੀ ਆਵਾਜ਼ (ਜੈਵਿਕ ਲਾਗ)
	–ਖੁਰ ਕੁੱਤੀਏ, ਅਵਯ : ਖੰਘ ਲਈ ਇੱਕ ਦੁਰਅਸੀਸ
	
	–ਖੁਰੇ (ਖੁਰੇ ਖੁਰੇ), ਅਵਯ : ਬੱਚਿਆਂ ਦੇ ਖੰਘਣ ਵੇਲੇ ਤੀਵੀਆਂ ਅਕਸਰ ਨਕਲ ਵਜੋਂ ਇਸ ਤਰ੍ਹਾਂ ਉਚਾਰਣ ਕਰਦੀਆਂ ਹਨ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 4424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-03-56-07, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
      	
        	
      			please describe the word ਖ਼ੌਰੇ in this pedia 
             
       		 
       		Shakeel Ahmed, 
            
            
            ( 2020/08/15 09:5632)
       		
      	 
           
      	
        	
      			ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ। 
             
       		 
       		Mulkh Singh, 
            
            
            ( 2022/02/25 02:3146)
       		
      	 
           
      	
        	
      			ਨਹੀ ਜੀ। ਇਹ ਸ਼ਬਦ ਆਇਆ:
ਕੀ ਖਬਰ ਏ
ਖਬਰ ਏ
ਖਬਰ
ਖਬਰ ਤੋਂ ਖੌਰੇ
It is used when one is speculating or wondering! 
Maybe this or maybe that...... hence ਸ਼ਾਇਦ  
             
       		 
       		JAGWINDER SINGH SIDHU, 
            
            
            ( 2022/07/31 09:0049)
       		
      	 
           
          
 
 Please Login First