ਖੁਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਕ (ਨਾਂ,ਇ) ਪਿੰਡੇ ਉੱਤੇ ਝਉਰ ਹੁੰਦੀ ਰਹਿਣ ਵਾਲਾ ਚਮੜੀ ਰੋਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਕ [ਨਾਂਇ] ਖਾਜ, ਖੁਜਲੀ, ਖ਼ਾਰਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੁਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਕ. ਸੰਗ੍ਯਾ—ਖੁੜਕ. ਧਕਧਕੀ. ਚਿੰਤਾ. “ਮਨ ਤੇ ਖੁਰਕ ਨ ਜਾਇ.” (ਚਰਿਤ੍ਰ ੩੩) ੨ ਦੇਖੋ, ਖਾਜ ੨। ੩ ਸੰ. ਇੱਕ ਪ੍ਰਕਾਰ ਦਾ ਨਾਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਰਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਰਕ, (ਸੰਸਕ੍ਰਿਤ√क्षुर=ਛਿੱਲਣਾ, ਗੁਜਰਨੀ : ਖੁਰਚਾ, ਸਿੰਧੀ : ਖੁੜਣ) \ ਪੁਲਿੰਗ : ਖਾਰਸ਼, ਖਾਜ, ਮਿੱਠੀ ਮਿੱਠੀ ਜਲੂਣ, ਖੁਜਲੀ (ਲਾਗੂ ਕਿਰਿਆ : ਹੋਣਾ, ਕਰਨਾ, ਪੈਣਾ)

–ਖੁਰਕ ਉੱਠਣਾ, ਮੁਹਾਵਰਾ : ਇੱਛਾ ਹੋਣਾ

–ਖੁਰਕ ਹੋਣਾ, ਮੁਹਾਵਰਾ : ਕਿਸੇ ਗੱਲ ਲਈ ਉਤਸਕ ਹੋਣਾ, ਦਾ ਉੱਠਣਾ, ਕਾਹਲੇ ਪੈਣਾ

–ਖੁਰਕ ਖਾਧਾ, ਵਿਸ਼ੇਸ਼ਣ : ਖੁਰਕ ਦਾ ਰੋਗੀ, ਖੁਰਕ ਦਾ ਮਾਰਿਆ, ਖਰਸ ਖਾਧਾ

–ਖੁਰਕ ਮੱਠੀ ਹੋਣਾ, ਮੁਹਾਵਰਾ : ਕਾਮ ਦੀ ਇੱਛਿਆ ਪੂਰੀ ਹੋਣਾ

–ਖੁਰਕ ਮੱਠੀ ਕਰਨਾ, ਮੁਹਾਵਰਾ : ਉਤਸੁਕਤਾ ਨੂੰ ਦਬਾਉਣਾ, ਸ਼ੇਖੀ ਠੰਢੀ ਕਰਨਾ, ਕੰਡ ਲਾਹੁਣਾ, ਸ਼ੇਖੀ ਕਿਰਕਿਰੀ ਕਰਨਾ

–ਖੁਰਕ ਮਿਟਣਾ, ਮੁਹਾਵਰਾ : ਕਾਮ ਦੀ ਇੱਛਾ ਪੂਰੀ ਹੋਣਾ

–ਖੁਰਕ ਮਿਟਾਉਣਾ, ਮੁਹਾਵਰਾ : ਕਿਸੇ ਦੀ ਕਾਮ ਦੀ ਇੱਛਾ ਪੂਰੀ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-04-14-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.