ਖੇੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇੜਾ (ਨਾਂ,ਪੁ) ਪਿੰਡ ਦਾ ਮੁੱਢ ਬੰਨ੍ਹਣ ਸਮੇਂ ਇੱਟਾਂ ਆਦਿ ਦਾ ਬਣਾਇਆ ਪੂਜਨੀਕ ਚਬੂਤਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੇੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇੜਾ [ਨਾਂਪੁ] ਖ਼ੁਸ਼ੀ, ਆਭਾ, ਚਿਹਰੇ ਦੀ ਰੌਣਕ , ਪ੍ਰਸੰਨਤਾ; ਪਿੰਡ ਵਿੱਚ ਵੱਡ-ਵਡੇਰਿਆਂ ਦੀ ਪੂਜਾ ਲਈ ਬਣਾਇਆ ਥੜ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇੜਾ. ਸੰ. ਖੇਟ. ਸੰਗ੍ਯਾ—ਪਿੰਡ. ਗ੍ਰਾਮ. “ਪ੍ਰਿਥਮੇ ਬਸਿਆ ਸਤ ਕਾ ਖੇੜਾ.” (ਰਾਮ ਮ: ੫) “ਭੱਠ ਖੇੜਿਆਂ ਦਾ ਰਹਿਣਾ.” (ਹਜਾਰੇ ੧੦) ੨ ਭਾਵ—ਦੇਹ. ਸ਼ਰੀਰ। ੩ ਇੱਕ ਗੋਤ. ਦੇਖੋ, ਹੀਰ । ੪ ਖਿੜਨ ਦਾ ਭਾਵ. ਪ੍ਰਸੰਨਤਾ, ਜਿਵੇਂ—ਹਰ ਵੇਲੇ ਖੇੜਾ ਰਹਿਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੇੜਾ (ਕ੍ਰਿ.। ਸੰਸਕ੍ਰਿਤ ਖੇਟ। ਪ੍ਰਾਕ੍ਰਿਤ ਖੇਡਯ। ਪੰਜਾਬੀ ਖੇੜਾ) ੧. ਪਿੰਡ , ਛੋਟਾ ਪਿੰਡ। ਯਥਾ-‘ਪ੍ਰਥਮੇ ਵਸਿਆ ਸਤ ਕਾ ਖੇੜਾ’।

੨. (ਕ੍ਰਿ.। ਪੰਜਾਬੀ ਖਿਲਨਾ, ਖਿੜਨਾ) ਕਲੀਆਂ ਦਾ ਖੁੱਲ੍ਹ ਕੇ ਫੁਲ ਬਣਨਾ। ਬਿਗਸਨਾ। ਖੁਸ਼ ਹੋਣਾ, ਮਨ ਦਾ ਉੱਚਿਆਂ ਹੋਕੇ ਕਿਸੇ ਉਚੇ ਰਸ ਵਿਚ ਪ੍ਰਸੰਨਤਾ ਵਿਚ ਆ ਜਾਣਾ ਬੀ ਖਿੜਨਾ ਕਿਹਾ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੇੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੇੜਾ : ਜ਼ਿਲ੍ਹਾ – ਇਹ ਪੂਰਬੀ – ਕੇਂਦਰੀ ਗੁਜਰਾਤ ਰਾਜ (ਭਾਰਤ) ਦਾ ਇਕ ਜ਼ਿਲ੍ਹਾ ਹੈ ਜਿਸ ਦੇ ਪੱਛਮ-ਪੱਛਮ-ਉੱਤਰ ਵੱਲ ਅਹਿਮਦਾਬਾਦ, ਉੱਤਰ ਵੱਲ ਗਾਂਧੀ ਨਗਰ ਦਾ ਜ਼ਿਲ੍ਹਾ, ਪੂਰਬ ਵੱਲ ਪੰਚ ਮਹਿਲ, ਅਤੇ ਦੱਖਣ ਵੱਲ ਖੰਬਾਇਤ ਦੀ ਖੜੀ ਲਗਦੀ ਹੈ। ਜਿਲ੍ਹੇ ਦਾ ਕੁੱਲ ਰਕਬਾ 6,788 ਵ. ਕਿ. ਮੀ. ਅਤੇ ਆਬਾਦੀ 34,40,897 (1991) ਹੈ। ਖੇੜਾ ਨਾਂ ਦਾ ਸ਼ਹਿਰ ਜ਼ਿਲ੍ਹੇ ਦਾ ਸਦਰ-ਮੁਕਾਮ ਹੈ।

ਉੱਤਰੀ ਦੇ ਕੁਝ ਪਹਾੜੀ ਅਤੇ ਦੱਖਣ ਅਤੇ ਦੱਖਣ-ਪੂਰਬ ਵੱਲ ਦੀਆਂ ਖੱਡਾਂ ਨੂੰ ਛੱਡ ਕੇ ਇਹ ਜ਼ਿਲ੍ਹਾ ਪੱਧਰਾ ਮੈਦਾਨ ਹੈ ਜਿਸ ਦੀ ਢਲਾਣ ਦੱਖਣ-ਪੱਛਮ ਵੱਲ ਨੂੰ ਹੈ। ਜ਼ਿਲ੍ਹੇ ਦੇ ਉੱਤਰੀ ਤੇ ਉੱਤਰ-ਪੂਰਬੀ ਹਿੱਸਿਆਂ ਵਿਚ ਚੌਲ ਦੀ ਫ਼ਸਲ ਲਈ ਜਰਖੇਜ਼ ਜ਼ਮੀਨ ਦੇ ਕਈ ਟੁਕੜੇ ਮਿਲਦੇ ਹਨ। ਜ਼ਿਲ੍ਹੇ ਦੇ ਕੇਂਦਰੀ ਹਿੱਸੇ ਨੂੰ ਚਰੋਤਰ ਭਾਵ ਵਧੀਆ ਭੂਮੀ ਕਿਹਾ ਜਾਂਦਾ ਹੈ। ਇਹ ਹਿੱਸਾ ਬਹੁਤ ਜ਼ਰਖੇਜ਼ ਹੈ ਅਤੇ ਇਥੇ ਕਾਸ਼ਤ ਕੀਤੀ ਜਾਂਦੀ ਹੈ। ਸਾਰਾ ਜ਼ਿਲ੍ਹਾ ਵੱਡੇ ਵੱਡੇ ਦਰੱਖ਼ਤਾਂ ਦੇ ਝੁੰਡਾਂ ਨਾਲ ਵਲਿਆ ਪਿਆ ਹੈ। ਪੱਛਮ ਵੱਲ ਨੂੰ ਭਰਪੂਰ ਬਨਸਪਤੀ ਵਾਲੀ ਇਹ ਪੱਟੀ ਇਕ ਸਾਫ਼ ਮੈਦਾਨ ਦਾ ਰੂਪ ਧਾਰਨ ਕਰਦੀ ਹੈ ਜਿਸ ਵਿਚ ਧਾਨ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਤੋਂ ਦੱਖਣ ਵੱਲ ਨੂੰ ਬੰਜਰ ਧਰਤੀ ਹੈ।

ਮਾਹੀ ਇਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਤੇ ਮਹੱਤਤਾ ਖੱਖੋਂ ਗੁਜਰਾਤ ਰਾਜ ਦਾ ਤੀਜਾ ਦਰਿਆ ਹੈ ਜਿਹੜਾ ਜ਼ਿਲ੍ਹੇ ਦੀ ਪੂਰਬੀ, ਦੱਖਣੀ ਅਤੇ ਦੱਖਣ-ਪੂਰਬੀ ਹੱਦ ਦੇ ਨਾਲ ਲਗਭਗ 160 ਕਿ. ਮੀ. ਤੀਕ ਵਹਿੰਦਾ ਹੈ।

ਗੁਜਰਾਤ ਰਾਜ ਦਾ ਚੌਥਾ ਵੱਡਾ ਦਰਿਆ ਸਾਬਰਮਤੀ ਜ਼ਿਲ੍ਹੇ ਦੀ ਪੱਛਮੀ ਸਰਹੱਦ ਦੇ ਨਾਲ ਨਾਲ ਲਗਭਗ 25 ਕਿ. ਮੀ. ਤੀਕ ਵਹਿੰਦਾ ਹੈ ਅਤੇ ਇਸ ਦਰਿਆ ਦਾ ਪਾਣੀ ਸਿੰਜਾਈ ਲਈ ਵਰਤਿਆ ਜਾਂਦਾ ਹੈ। ਖਾੜੀ ਇਥੋਂ ਦੀਆਂ ਪੰਜ ਛੋਟੀਆਂ ਨਦੀਆਂ ਵਿਚੋਂ ਇਕ ਹੈ ਜੋ ਬਹੁਤ ਸਾਰੇ ਰਕਬੇ ਨੂੰ ਨਹਿਰਾਂ ਰਾਹੀਂ ਸਿੰਜਦੀ ਹੈ।

ਜ਼ਿਲ੍ਹੇ ਵਿਚ ਜੰਗਲ ਬਹੁਤ ਘੱਟ ਹਨ । ਉੱਤਰ ਵਿਚ ਮਹੂਆ ਅਤੇ ਦੱਖਣ ਵਿਚ ਅੰਬ ਅਤੇ ਨਿੰਮ ਦੇ ਦਰਖ਼ਤ ਮਿਲਦੇ ਹਨ। ਸੀਤਾਫ਼ਲ ਸਾਰੇ ਜ਼ਿਲ੍ਹੇ ਵਿਚ ਹੀ ਕਾਫ਼ੀ ਹੁੰਦਾ ਹੈ। ਲੱਕੜਬੱਗਾ, ਗਿੱਦੜ, ਲੂੰਬੜ, ਜੰਗਲੀ ਸੂਰ, ਬਾਰਸਿੰਗਾ, ਹਿਰਨ ਅਤੇ ਖਰਗੋਸ਼ ਇਸ ਜ਼ਿਲ੍ਹੇ ਵਿਚ ਆਮ ਮਿਲਦੇ ਹਨ। ਵੱਡੇ ਦਰਿਆਵਾਂ ਦੇ ਪਾਣੀਆਂ ਵਿਚ ਮਾਹਸੀਰ ਅਤੇ ਤਾਜ਼ੇ ਪਾਣੀ ਵਾਲੀਆਂ ਹੋਰ ਮੱਛੀਆਂ ਫੜੀਆਂ ਜਾਂਦੀਆਂ ਹਨ।

ਨਵੰਬਰ ਤੋਂ ਮਾਰਚ ਤੀਕ ਇਥੇ ਸੁਹਾਵਣੀ ਹਵਾ ਚਲਦੀ ਹੈ। ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਵਿਚ ਭਿੰਨ ਭਿੰਨ ਮਾਤਰਾ ਵਿਚ ਵਰਖਾ ਹੁੰਦੀ ਹੈ। ਇਥੇ ਔਸਤ ਸਾਲਨਾ ਵਰਖਾ 85 ਸੈਂ. ਮੀ. ਹੁੰਦੀ ਹੈ।

ਅਨਾਜ, ਦਾਲਾਂ ਅਤੇ ਕਪਾਹ ਇਸ ਜ਼ਿਲ੍ਹੇ ਦੀਆਂ ਮੁੱਖ ਫ਼ਸਲਾਂ ਹਨ। ਛਪਾਈ, ਰੰਗਾਈ ਅਤੇ ਸ਼ੀਸ਼ੇ ਤੇ ਸੂਤੀ ਕੱਪੜਾ ਤਿਆਰ ਕਰਨਾ ਇਥੋਂ ਦੀਆਂ ਉਦਯੋਗਿਕ ਸਰਗਰਮੀਆਂ ਹਨ। ਇਥੇ ਸ਼ਾਹ ਰਾਹਾਂ ਅਤੇ ਰੇਲਾਂ ਦਾ ਜਾਲ ਵਿਛਿਆ ਹੋਇਆ ਹੈ। ਇਹ ਸਾਹਿਕਾਰੀ ਦੁੱਧ ਉਤਪਾਦਕ ਕੇਂਦਰ ਵਜੋਂ ਖਾਸ ਤੌਰ ਤੇ ਪ੍ਰਸਿੱਧ ਹੈ।

ਹ. ਪੁ. –ਇੰਪ. ਗ. ਇੰਡ. 14:275; ਐਨ. ਬ੍ਰਿ. ਮਾ. 5 : 662


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8079, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਖੇੜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੇੜਾ : ਸ਼ਹਿਰ – ਇਹ ਸ਼ਹਿਰ ਗੁਜਰਾਤ ਰਾਜ (ਭਾਰਤ) ਦੇ ਜ਼ਿਲ੍ਹਾ ਦਾ ਸਦਰ-ਮੁਕਾ ਹੈ ਅਤੇ ਅਹਿਮਦਾਬਾਦ ਦੇ ਦੱਖਣ-ਪੱਛਮ ਵੱਲ 32 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਹ ਸ਼ਹਿਰ ਕੇਂਦਰੀ ਅਤੇ ਪੱਛਮੀ ਰੇਲਵੇ ਦਾ ਇਕ ਵੱਡਾ ਸਟੇਸ਼ਨ ਹੈ। ਖੇੜਾ ਇਕ ਪ੍ਰਾਚੀਨ ਸਥਾਨ ਹੈ ਅਤੇ ਇਸ ਦਾ ਇਤਿਹਾਸ ਮਹਾਂਭਾਰਤ ਦੇ ਸਮੇਂ ਨਾਲ ਜਾ ਜੁੜਦਾ ਹੈ। ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਇਹ ਇਲਾਕਾ ਬਾਬੀ ਖ਼ਾਨਦਾਨ ਦੇ ਕਬਜ਼ੇ  ਵਿਚ ਆ ਗਿਆ ਅਤੇ 1753 ਤੱਕ ਉਨ੍ਹਾਂ ਕੋਲ ਰਿਹਾ। ਪਿਛੋਂ ਇਸ ਨੂੰ ਮਰਾਠਾ ਸਰਦਾਰ ਦਾਮਾ ਜੀ ਗਾਇਕਵਾੜ ਨੇ ਜਿੱਤ ਲਿਆ। ਅੰਤ 1803 ਵਿਚ ਆਨੰਦ ਰਾਓ ਗਾਇਕਵਾੜ ਨੇ ਇਹ ਸ਼ਹਿਰ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ।

ਇਥੋਂ ਦੀ ਨਗਰਪਾਲਿਕਾ 1857 ਈ. ਵਿਚ ਸਥਾਪਿਤ ਹੋਈ। ਇਸ ਸ਼ਹਿਰ ਵਿਚ ਕੱਪੜਾ ਅਤੇ ਦੀਆ ਸਲਾਈ ਬਣਾਉਣ ਦੇ ਕਾਰਖ਼ਾਨੇ ਹਨ।

ਆਬਾਦੀ – 21,792 (1991)

22º 45' –ਉ. ਵਿਥ.; 72º 41' ਪੂ. ਲੰਬ.

ਹ. ਪੁ. – ਹਿੰ. ਵਿ. ਕੋ. 3 : 358; ਇੰਪ. ਗ. ਇੰਡ 14: 286.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.