ਖੈਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੈਰ (ਨਾਂ,ਇ) 1 ਦਰਵਾਜ਼ੇ ’ਤੇ ਆਏ ਕਿਸੇ ਫ਼ਕੀਰ ਨੂੰ ਦਿੱਤਾ ਜਾਣ ਵਾਲਾ ਅੰਨਰੂਪੀ ਦਾਨ 2 ਸੁੱਖ-ਸਾਂਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੈਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੈਰ. ਅ਼ ਖ਼ੈਰ. ਸੰਗ੍ਯਾ—ਭਲਾਈ. ਨੇਕੀ । ੨ ਅਮਨ. ਸ਼ਾਂਤਿ. “ਊਹਾਂ ਖੈਰ ਸਦਾ ਮੇਰੇ ਭਾਈ.” (ਗਉ ਰਵਿਦਾਸ) ੩ ਦਾਨ. ਖ਼ੈਰਾਤ. “ਤੀਜਾ ਖੈਰ ਖੁਦਾਇ.” (ਮ: ੧ ਵਾਰ ਮਾਝ) ਤੀਜੀ ਨਮਾਜ਼ ਖ਼ੁਦਾ ਅਰਥ ਖ਼ੈਰਾਤ (ਦਾਨ) ਹੈ.

 

“ਇਸ਼ਕ ਮੁਸ਼ਕ ਖਾਂਸੀ ਅਰੁ ਖੁਰਕ ਬਖਾਨੀਐ।

ਖੂਨ ਖੈਰ ਮਦਪਾਨ ਸੁ ਬਹੁਰ ਪ੍ਰਮਾਨੀਐ।

ਕਸ ਕੋ ਕਰਈ ਸਾਤ ਛੁਪਾਏ ਛਪਤ ਨਹਿ।

ਹੋ! ਹੋਵਤ ਪ੍ਰਗਟ ਨਿਦਾਨ ਸੁ ਸਾਰੀ ਸ੍ਰਿ੡੄਍ ਮਹਿ.”

 (ਚਰਿਤ੍ਰ ੧੫੪)

੪ ਸੰ. ਖਦਿਰ ਬਿਰਛ. ਦੇਖੋ, ਖਦਿਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੈਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੈਰ, (ਸੰਸਕ੍ਰਿਤ : खदिर) \ ਪੁਲਿੰਗ : ਇੱਕ ਬਿਰਛ ਜਿਸ ਤੋਂ ਕੱਥਾ ਪੈਦਾ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-10-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

please describe the word ਖ਼ੌਰੇ in this pedia


Shakeel Ahmed, ( 2020/08/15 09:5632)

ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।


Mulkh Singh, ( 2022/02/25 02:3146)

ਨਹੀ ਜੀ। ਇਹ ਸ਼ਬਦ ਆਇਆ: ਕੀ ਖਬਰ ਏ ਖਬਰ ਏ ਖਬਰ ਖਬਰ ਤੋਂ ਖੌਰੇ It is used when one is speculating or wondering! Maybe this or maybe that...... hence ਸ਼ਾਇਦ


JAGWINDER SINGH SIDHU, ( 2022/07/31 09:0049)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.