ਖੋਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਜਾ (ਵਿ,ਪੁ) ਵੇਖੋ : ਖੋਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੋਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੋਜਾ. ਦੇਖੋ, ਖੁਸਰਾ. “ਖੋਜੇ ਜਹਾਂ ਅਨੇਕ.” (ਚਰਿਤ੍ਰ ੮੨) “ਪਤਿਹਁ ਤੋਰ ਖੋਜਾ ਕਰਡਾਰਾ.” (ਚਰਿਤ੍ਰ ੩੨੬) ੨ ਫ਼ਾ ਖ਼੍ਵਾਜਹ. ਮਾਲਿਕ. ਸਰਦਾਰ । ੩ ਖੜਾ ਹੋ ਜਾ ਦਾ ਸੰਖੇਪ. ਖਲੋਜਾ। ੪ ਦੇਖੋ, ਖੋਦਾ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੋਜਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੋਜਾ : ਹਿੰਦੁਸਤਾਨ ਦੇ ਮੁਸਲਮਾਨਾਂ ਦੀ ਇਕ ਜਾਤ ਹੈ ਜਿਹੜੀ 14ਵੀਂ ਸਦੀ ਵਿਚ ਇਕ ਈਰਾਨੀ ਪੀਰ ਸਦਰੁੱਦੀਨ ਨੇ ਹਿੰਦੂਆਂ ਨੂੰ ਇਸਲਾਮ ਗ੍ਰਹਿਣ ਕਰਵਾ ਕੇ ਹੋਂਦ ਵਿਚ ਲਿਆਂਦੀ ਸੀ। ਇਹ ਲੋਕ ਸ਼ੀਆਂ ਦੇ ਨਿਜ਼ਾਰੀ ਇਸਮਾਈਲੀ ਫਿਰਕੇ ਦੇ ਮੈਂਬਰ ਬਣ ਗਏ। ਆਪਣੇ ਆਪ ਨੂੰ ਹਿੰਦੂਆਂ, ਸੁੰਨੀ ਮੁਸਲਮਾਨਾਂ ਅਤੇ ਸ਼ੀਆਂ ਤੇ ਅਤਿਆਚਾਰਾਂ ਤੋਂ ਬਚਣ ਲਈ ਕੁਝ ਖੋਜੇ ਲੋਕਾਂ ਨੇ ਉਨ੍ਹਾਂ ਦੇ ਮੱਤ ਨੂੰ ਅਪਣਾ ਲਿਆ ਪਰ ਬਹੁਤੇ ਇਸਮਾਈਲੀ ਹੀ ਰਹੇ। ਭਾਰਤ ਅਤੇ ਪੂਰਬੀ ਅਫ਼ਰੀਕਾ ਵਿਚ ਖੋਜੇ ਕਾਫ਼ੀ ਗਿਣਤੀ ਵਿਚ ਵਸੇ ਹੋਏ ਹਨ। ਖੋਜੇ ਅਮੀਰ ਵਪਾਰੀ ਹਨ। ਜਿਥੇ ਕਿਤੇ ਇਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਉਥੇ ਇਨ੍ਹਾਂ ਦੀ ਆਪਣੀ ਇਕ ਇਸਮਾਈਲੀ ਕੌਂਸਲ ਹੈ ਜਿਸ ਦੇ ਫ਼ੈਸਲਿਆਂ ਨੂੰ ਸਰਕਾਰ ਕਾਨੂੰਨ ਪੱਖੋਂ ਜਾਇਜ਼ ਸਮਝਦੀ ਹੈ। ਇਸਮਾਈਲੀ ਖੋਜੇ ਆਗਾ ਖ਼ਾਨ ਦੇ ਪੈਰੋਕਾਰ ਹਨ।

ਹ. ਪੁ. – ਐਨ. ਬਿ. ਮਾ. 5 : 791


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.