ਖੋਤੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਤੀ (ਨਾਂ,ਇ) ਖੋਤੇ ਦੀ ਮਦੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਤੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਤੀ, (ਖੋਤਾ+ਈ) \ ਇਸਤਰੀ ਲਿੰਗ : ੧. ਖੋਤੇ ਦੀ ਮਦੀਨ; ੨. ਮੂੜ੍ਹ ਔਰਤ
–ਖੋਤੀ ਖੱਭੇ ਫਸਣੀ, ਮੁਹਾਵਰਾ : ਮੁਸੀਬਤ ਵਿੱਚ ਫਸਣਾ
–ਖੋਤੀ ਦਾ ਤਸੀਲੋਂ ਹੋ ਆਉਣਾ, ਮੁਹਾਵਰਾ : ਮਾਮੂਲੀ ਕੰਮ ਕਰਨ ਦੀ ਵੀ ਵੱਡੀ ਵਡਿਆਈ ਸਮਝਣਾ, ਥੋੜੀ ਗੱਲੋਂ ਆਪਣੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਬਹਿਣਾ
–ਖੋਤੀ ਨੂੰ ਹੱਥ ਲੱਗਣਾ, ਮੁਹਾਵਰਾ : ਅਪਰਾਧ ਹੋਣਾ, ਮਹਾਂ ਪਾਪ ਹੋਣਾ
–ਖੋਤੀ ਨੂੰ ਹੱਥ ਲਾਉਣਾ, ਮੁਹਾਵਰਾ : ਅਪਰਾਧ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-14-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First