ਖੋਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰ (ਨਾਂ,ਪੁ) ਪਸ਼ੂਆਂ ਦੁਆਰਾ ਕੁੱਤਰੇ ਪੱਠੇ (ਚਾਰਾ) ਖਾ ਚੁੱਕਣ ਪਿੱਛੋਂ ਖੁਰਲੀ ਵਿੱਚ ਬਚੇ ਰਹਿ ਗਏ ਟੰਢਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰ (ਨਾਂ,ਇ) ਵੈਰ; ਦੁਸ਼ਮਣੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੋਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰ [ਨਾਂਇ] ਖੁਰਲੀ ਵਿੱਚ ਬਚਿਆ ਘਾਹ-ਪੱਠਾ; ਖ਼ਾਰ; ਦੁਸ਼ਮਣੀ , ਵੈਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੋਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਰ. ਸੰਗ੍ਯਾ—ਫੋਗ. ਅਸਾਰ. “ਕਰਖ ਲਈ ਸਭ ਸ਼ਕਤਿ ਜਬ ਰਹਿਗ੍ਯੋ ਪੀਛੇ ਖੋਰ.” (ਨਾਪ੍ਰ) ੨ ਭੀੜੀ ਗਲੀ । ੩ ਖੋੜ. ਗੁਫਾ. ਦੇਖੋ, ਮਹਿਖੋਰ। ੪ ਵੈਰਭਾਵ. ਕੀਨਾ। ੫ ਮਾਰਗ. “ਨਭ ਓਰ ਖੋਰ ਨਿਹਾਰਕੈ.” (ਰਾਮਾਵ) ੬ ਸੰ. ਵਿ—ਲੰਙਾ. ਲੰਗ । ੭ ਫ਼ਾ ਖਾਣ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ. “ਅਸੰਖ ਚੋਰ ਹਰਾਮਖੋਰ.” (ਜਪੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਰ, (ਫ਼ਾਰਸੀ : ਖ਼ਾਰ =ਕਾਂਟਾ) \ ਇਸਤਰੀ ਲਿੰਗ : ਵੈਰ, ਦੁਸ਼ਮਣੀ, ਕੀਨਾ, ਖ਼ਾਰ ਈਰਖਾ
–ਖੋਰ ਕੱਢਣਾ, ਮੁਹਾਵਰਾ : ਬਦਲਾ ਲੈਣਾ
–ਖੋਰ ਪੈਣਾ, ਮੁਹਾਵਰਾ : ਦੋ ਧਿਰਾਂ ਵਿੱਚ ਵੈਰ ਭਾਵ ਖੜਾ ਹੋ ਜਾਣਾ, ਵੈਰ ਪੈਣਾ, ਦੁਸ਼ਮਣੀ ਹੋ ਜਾਣਾ, ਦੁਸ਼ਮਣੀ ਕਰਕੇ ਕਿਸੇ ਦਾ ਪਿੱਛਾ ਨਾ ਛੱਡਣਾ
(ਭਾਈ ਬਿਸ਼ਨਦਾਸ ਪੁਰੀ)
–ਉਠ ਵਾਲੀ ਖੋਰ, ਇਸਤਰੀ ਲਿੰਗ : ਦਿਲ ਵਿੱਚ ਸਾਂਭ ਕੇ ਰਖਿਆ ਵੈਰ, ਅਮਿਟ ਵੈਰ, ਐਸਾ ਵੈਰ ਜੋ ਨਾ ਛੇਤੀ ਮਿਟੇ ਅਤੇ ਨਾ ਹੀ ਛੇਤੀ ਮਨੋ ਵਿੱਸਰੇ, ਦੇਰ ਤੱਕ ਰਹਿਣ ਵਾਲਾ ਕੀਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-40-19, ਹਵਾਲੇ/ਟਿੱਪਣੀਆਂ:
ਖੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਰ, (ਫ਼ਾਰਸੀ : ਖੋਰ ) ਪਛੇਤਰ : ਸ਼ਬਦਾਂ ਦੇ ਪਿੱਛੇ ਆ ਕੇ ਖਾਣ ਵਾਲਾ ਜਾਂ ਪੀਣ ਵਾਲਾ ਦੇ ਅਰਥ ਦਿੰਦਾ ਹੈ ਜਿਵੇਂ : – ਆਦਮ, ਖੋਰ, ਸ਼ਰਾਬ ਖੋਰ
–ਆਦਮ ਖੋਰ, ਵਿਸ਼ੇਸ਼ਣ : ਬੰਦਿਆਂ ਨੂੰ ਖਾ ਜਾਣ ਵਾਲਾ
–ਆਦਮ ਖ਼ੋਰੀ, ਇਸਤਰੀ ਲਿੰਗ : ਬੰਦਿਆਂ ਨੂੰ ਖਾ ਜਾਣ ਦਾ ਭਾਵ
–ਮਰਾਤਬ ਖ਼ੋਰ, ਵਿਸ਼ੇਸ਼ਣ : ਚੰਗਾ ਖਾਣ ਵਾਲੀ : ‘ਘੋੜੀ ਖੀਵੇ ਖਾਨ ਦੀ ਬੜੀ ਮਰਾਤਬ ਖ਼ੋਰ’ (ਪੀਲੂ)
–ਰਿਸ਼ਵਤ ਖ਼ੋਰ, ਵਿਸ਼ੇਸ਼ਣ : ਰਿਸ਼ਵਤ ਖਾਣ ਵਾਲਾ, ਵੱਢੀ ਲੈਣ ਵਾਲਾ : ‘ਰੰਨ ਤਮਾਕੂ ਛਿੱਕਣੀ, ਰਾਜਾ ਰਿਸ਼ਵਤ ਖੋਰ, ਪੁਤਰ ਪਾਲਿਆ ਲਾਡਲਾ, ਤ੍ਰਏ ਤ੍ਰੱਟੀ ਚੌੜ’ (ਅਖਾਣਾਂ ਦੀ ਖਾਣ)
–ਰਿਸ਼ਵਤ ਖ਼ੋਰੀ, ਇਸਤਰੀ ਲਿੰਗ : ਵੱਢੀ ਖਾਣ ਦਾ ਭਾਵ
–ਵੱਢੀ ਖ਼ੋਰ, ਵਿਸ਼ੇਸ਼ਣ : ਰਿਸ਼ਵਤੀ, ਰਿਸ਼ਵਤ ਲੈਣ ਵਾਲਾ
–ਵੱਢੀ ਖ਼ੋਰੀ, ਇਸਤਰੀ ਲਿੰਗ : ਵੱਢੀ ਖਾਣ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-11-04-42-13, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
please describe the word ਖ਼ੌਰੇ in this pedia
Shakeel Ahmed,
( 2020/08/15 09:5632)
ਖੈਰ ਜਾਂ ਖ਼ੈਰ ਸ਼ਬਦ ਜੋੜਿਆ ਜਾਵੇ ਜੀ। ਇਹ ਕਿਸੇ ਦੁਆ ਦੇ ਰੂਪ ਵਿੱਚ ਵੀ ਇਸਤੇਮਾਲ ਹੁੰਦਾ ਹੈ- ਖੈਰ ਮੰਗਣੀ, ਅਤੇ ਗੱਲਬਾਤ ਸਮੇਂ ਭੂਤਕਾਲ ਤੋਂ ਵਰਤਮਾਨ ਵਿੱਚ ਪਰਤਣ ਸਮੇਂ ਵੀ।
Mulkh Singh,
( 2022/02/25 02:3146)
ਨਹੀ ਜੀ। ਇਹ ਸ਼ਬਦ ਆਇਆ:
ਕੀ ਖਬਰ ਏ
ਖਬਰ ਏ
ਖਬਰ
ਖਬਰ ਤੋਂ ਖੌਰੇ
It is used when one is speculating or wondering!
Maybe this or maybe that...... hence ਸ਼ਾਇਦ
JAGWINDER SINGH SIDHU,
( 2022/07/31 09:0049)
Please Login First