ਖੋਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਹ [ਨਾਂਇ] ਗੁਫ਼ਾ , ਪਹਾੜ ਦੀ ਕੰਦਰਾ; ਦਿਲ ਘਟਣ ਦੀ ਅਵਸਥਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੋਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੋਹ. ਸੰਗ੍ਯਾ—ਅੱਚਵੀ. ਹੱਡਭੰਨਣੀ। ੨ ਭੁੱਖ ਨਾਲ ਹੋਇਆ ਭ. ਮੇਦੇ ਨੂੰ ਗਿਜ਼ਾ ਦੀ ਰੁਚੀ, ਜਿਵੇਂ—ਮੈਨੂੰ ਖੋਹ ਲੱਗ ਰਹੀ ਹੈ। ੩ ਗੁਹਾ. ਕੰਦਰਾ. “ਗਿਰਿ ਕੀ ਖੋਹਨ ਮੇ ਵਿਚਰੰਤੇ.” (ਗੁਪ੍ਰਸੂ) ੪ ਦੇਖੋ, ਖੋਹਣਾ. “ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ.” (ਮਾਝ ਬਾਰਹਮਾਹਾ) ੫ ਦੇਖੋ, ਖੋਣਾ. “ਸਚਿਸਬਦਿ ਮਲ ਖੋਹੁ.” (ਆਸਾ ਛੰਤ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਹ, (ਸੰਸਕ੍ਰਿਤ : गोह=ਗੁਫ਼ਾ) \ ਇਸਤਰੀ ਲਿੰਗ : ੧. ਪਹਾੜ ਦੇ ਪਾਸੇ ਤੇ ਕਾਫ਼ੀ ਚੌੜੇ ਮੂੰਹ ਵਾਲਾ ਲੰਮਾ ਘੁਰਨਾ, ਖੁੰਧਰ, ਕੰਦਰਾ, ਗੁਫ਼ਾ, ਪਹਾੜ ਵਿਚਲੀ ਤੰਗ ਥਾਂ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-46-13, ਹਵਾਲੇ/ਟਿੱਪਣੀਆਂ:
ਖੋਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਹ, (ਪ੍ਰਾਕ੍ਰਿਤ : खोह, खोभ; ਸੰਸਕ੍ਰਿਤ : क्षोभ ਜਾਂ ਪ੍ਰਾਕ੍ਰਿਤ : ਖੁਧਾ, ਸੰਸਕ੍ਰਿਤ : क्षुधा) : ੧. ਭੁੱਖ ਆਦਿ ਦੇ ਕਾਰਨ ਦਿਲ ਘਟਣ ਦੀ ਅਵਸਥਾ, ਦਿਲ ਖੁੱਸਣ ਦੀ ਕਿਰਿਆ; ੨. ਅੱਚਵੀ, ਹੱਡ -ਭੰਨਣੀ
–ਖੋਹ ਖਾਇਆ, ਵਿਸ਼ੇਸ਼ਣ / ਪੁਲਿੰਗ : ਜਿਸ ਸ਼ਖਸ ਲਈ ਆਪਣਾ ਆਪ ਮੁਖ ਹੋਵੇ ਤੇ ਹੋਰ ਕਿਸੇ ਦੀ ਉੱਕਾ ਪਰਵਾਹ ਨਾ ਰਖੇ
–ਖੋਹ ਖਾਣਾ, ਮੁਹਾਵਰਾ : ਲੁੱਟ ਖਾਣਾ
–ਖੋਹ ਖਿੰਜ, ਇਸਤਰੀ ਲਿੰਗ : ਲੁੱਟ-ਮਾਰ, ਲੁੱਟ-ਖਸੁੱਟ
–ਖੋਹੀ ਮੋਹੀ, ਖੋਹਾ ਮੋਹੀ, ਖੋਹੀ ਮੋਹੀ, ਇਸਤਰੀ ਲਿੰਗ : ਖੋਹ ਖਿੰਜ, ਲੁੱਟ ਖਸੁੱਟ, ਖੋਹਣ ਖਿੰਜਣ ਦੀ ਕਿਰਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-46-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Kwj,
( 2024/06/18 02:5719)
Please Login First