ਖੜਤਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੜਤਾਲ (ਨਾਂ,ਇ) ਲੱਕੜ ਦੀਆਂ ਤਖ਼ਤੀਆਂ ਨੂੰ ਪਿੱਤਲ ਦੇ ਹਿੱਲਣ ਵਾਲੇ ਪੱਤਰੇ ਲੱਗਾ ਹੱਥ ਦੀਆਂ ਉਂਗਲਾਂ ਅਤੇ ਅੰਗੂਠੇ ਨਾਲ ਆਪਸ ਵਿੱਚ ਟਕਰਾਉਣ ’ਤੇ ਛਣਕਾਰ ਪੈਦਾ ਕਰਨ ਵਾਲਾ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੜਤਾਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੜਤਾਲ [ਨਾਂਪੁ] (ਸੰਗੀ) ਇੱਕ ਸਾਜ਼ ਜਿਸ ਵਿੱਚ ਲੱਕੜ ਦੀਆਂ ਦੋ ਤਖ਼ਤੀਆਂ ਵਿਚਕਾਰ ਪਿੱਤਲ ਦੇ ਗੋਲ਼ ਪੱਤਰੇ ਲੱਗੇ ਹੁੰਦੇ ਹਨ ਅਤੇ ਦੋਹਾਂ ਤਖ਼ਤੀਆਂ ਨੂੰ ਆਪੋ ਵਿੱਚ ਟਕਰਾਉਣ ਤੇ ਛਣਕਦੇ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੜਤਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਖੜਤਾਲ. ਦੇਖੋ, ਕਰਤਾਲ। ੨ ਦੇਖੋ, ਤਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੜਤਾਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖੜਤਾਲ : ਖੜਤਾਲ ਇਕ ਅਜਿਹਾ ਸਾਜ਼ ਹੈ ਜੋ ਲੋਕ ਸੰਗੀਤ ਵਿਚ ਪ੍ਰਯੋਗ ਹੁੰਦਾ ਹੈ। ਇਹ ਲੋਕ ਗੀਤਾਂ ਨਾਲ ਸੁਰ ਤਾਲ ਦੀ ਸੰਗਤ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਪ੍ਰਾਚੀਨ ਨਾਮ ਕਰਤਾਲ ਹੈ ਜੋ ਬਦਲਦਾ ਬਦਲਦਾ ਲੋਕ ਭਾਸ਼ਾ ਅਨੁਸਾਰ ਖੜਤਾਲ ਹੋ ਗਿਆ। ਕਰਤਾਲ ਦਾ ਅਰਥ ਹੈ ਕਰ+ਤਾਲ, ਕਰ ਦਾ ਅਰਥ ਹੱਥ ਅਤੇ ਤਾਲ ਦਾ ਭਾਵ ਹੈ ਲੈਅ ਬਧ ਕਿਰਿਆ। ਭਾਵ ਹੱਥਾਂ ਦੁਆਰਾ ਤਾਲ ਉਤਪੰਨ ਕਰਨ ਵਾਲਾ ਸਾਜ਼। ਇਸੇ ਤਰ੍ਹਾਂ ਖੜਤਾਲ = ਖੜ+ਤਾਲ ਦਾ ਆਰਥ ਹੈ ਖੜਕਨਾ। ਇਸ ਦੀ ਆਵਾਜ਼ ਖੜ ਖੜ ਕਰਦੀ ਹੈ ਅਤੇ ਤਾਲ ਉਤਪੰਨ ਕਰਦੀ ਹੈ। ਇਸ ਲਈ ਇਸ ਦਾ ਖੜਤਾਲ ਨਾਂ ਹੀ ਪ੍ਰਸਿੱਧ ਹੋ ਗਿਆ। ਇਹ ਲੱਕੜੀ ਅਤੇ ਧਾਤ ਦੇ ਯੋਗ ਦੁਆਰਾ ਤਿਆਰ ਕੀਤਾ ਜਾਂਦਾ ਹੈ। ਲੱਕੜੀ ਦੇ ਟੋਟਿਆਂ ਵਿਚ ਚਾਰ ਛੇਕ ਕੀਤੇ ਜਾਂਦੇ ਹਨ। ਇਸ ਦਾ ਇਕ ਹਿੱਸਾ ਚਾਰ ਉਂਗਲਾਂ ਵਿਚ ਅਤੇ ਦੂਜਾ ਭਾਗ ਅੰਗੂਠੇ ਨਾਲ ਫੜਿਆ ਜਾਂਦਾ ਹੈ ਅਤੇ ਦੋਵਾਂ ਨੂੰ ਆਪਸ ਵਿਚ ਟਕਰਾ ਕੇ ਵਜਾਇਆ ਜਾਂਦਾ ਹੈ। ਸੁਰਾਖਾਂ ਵਿਚ ਲੋਹੇ ਜਾਂ ਪਿੱਤਲ ਦੇ ਛੱਲੇ ਜਾਂ ਘੁੰਗਰੂ ਪਰੋਏ ਜਾਂਦੇ ਹਨ ਜੋ ਝਰਨਾਹਟ ਉਤਪੰਨ ਕਰਦੇ ਹਨ। ਇਹ ਸੰਗੀਤ ਸਾਜ਼ ਆਮ ਤੌਰ ਤੇ ਭਗਤੀ ਸੰਗੀਤ ਜਾਂ ਲੋਕ ਸੰਗੀਤ ਵਿਚ ਹੀ ਪ੍ਰਯੋਗ ਕੀਤਾ ਜਾਂਦਾ ਹੈ। ਲੋਕ ਸੰਗੀਤ ਤੋਂ ਇਲਾਵਾ ਲੋਕ ਨ੍ਰਿਤਾਂ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਰਾਜਸਥਾਨ ਵਿਚ ਖੜਤਾਲ, ਇਕਤਾਰਾ ਤੇ ਦੋਤਾਰਾ ਨਾਮਕ ਸਾਜ਼ਾਂ ਨਾਲ ਪ੍ਰਯੋਗ ਹੁੰਦਾ ਹੈ। ਰਾਜਸਥਾਨ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਖੜਤਾਲ ਹੁੰਦੀ ਹੈ ਜੋ ਕੇਵਲ ਲਕੜੀ ਤੋਂ ਹੀ ਤਿਆਰ ਕੀਤੀ ਜਾਂਦੀ ਹੈ। ਉਸ ਨਾਲ ਵਾਦਕ ਮਨੋਹਰ ਤੇ ਭਿੰਨ ਭਿੰਨ ਤਾਲਾਂ ਉਤਪੰਨ ਕਰਦਾ ਹੈ। ਮਹਾਰਾਸ਼ਟਰ ਵਿਚ ਖੜਤਾਲ ਨੂੰ ‘ਚਿਮਪਿੜੀ’ ਕਿਹਾ ਜਾਂਦਾ ਹੈ। ਖੜਤਾਲ ਨਾਲ ਮਿਲਦਾ ਜੁਲਦਾ ਸਾਜ਼ ‘ਕਮਰਿਕਾ’ ਵੀ ਹੁੰਦਾ ਹੈ।
ਖੜਤਾਲ ਨੂੰ ਕਈ ਲੋਕ ਇਕ ਹੱਥ ਦੁਆਰਾ ਅਤੇ ਕਈ ਦੋ ਹੱਥਾਂ ਨਾਲ ਵਜਾਉਂਦੇ ਹਨ। ਜੋ ਵਿਅਕਤੀ ਇਕਤਾਰਾ ਜਾਂ ਦੋਤਾਰਾ ਵਜਾਉਂਦੇ ਹੋਏ ਗਾਉਂਦੇ ਹਨ ਉਹ ਇਕ ਹੱਥ ਨਾਲ ਖੜਤਾਲ ਵਜਾਉਂਦੇ ਹਨ ਤੇ ਇਸ ਸਾਜ਼ ਤੋਂ ਤਾਲ ਦਾ ਕੰਮ ਲੈਂਦੇ ਹਨ। ਕਈ ਸਾਧੂ, ਸੰਤ ਭਜਨ,ਕੀਰਤਨ ਕਰਦੇ ਹੋਏ ਦੋਹਾਂ ਹੱਥਾਂ ਵਿਚ ਖੜਤਾਲਾਂ ਪਕੜ ਕੇ ਮਸਤੀ ਵਿਚ ਗਾਉਂਦੇ ਹਨ ਅਤੇ ਖੜਤਾਲਾਂ ਤੋਂ ਭਾਂਤ ਭਾਂਤ ਦੀਆਂ ਤਾਲਾਂ ਉਤਪੰਨ ਕਰਦੇ ਹਨ।
ਖੜਤਾਲ ਦੀ ਬਣਤਰ ਵਿਚ ਸੁਹੱਪਣ ਲਈ ਕਾਰੀਗਰ ਲੋਕ ਥੋੜ੍ਹਾ ਥੋੜ੍ਹਾ ਅੰਤਰ ਕਰ ਦਿੰਦੇ ਹਨ। ਖੜਤਾਲਾਂ ਬਿਲਕੁਲ ਚੋਕੋਰ ਜਾਂ ਕਿਨਾਰਿਆਂ ਤੋਂ ਗੋਲਾਕਾਰ ਜਾਂ ਵਿਚਕਾਰ ਮੀਨਾਕਾਰੀ ਕਿਸਮ ਦੀ ਬਨਾਵਟ ਆਦਿ ਪ੍ਰਕਾਰ ਦੀਆਂ ਮਿਲਦੀਆਂ ਹਨ। ਆਕਾਰ ਵਿਚ ਵੀ ਲੋੜ ਅਨੁਸਾਰ ਅੰਤਰ ਕਰ ਲਿਆ ਜਾਂਦਾ ਹੈ। ਆਮ ਤੌਰ ਤੇ 25 ਸੈਂ. ਮੀ. ਤੋਂ ਇਕ ਫੁੱਟ ਲੰਬਾਈ ਅਤੇ ਢਾਈ ਇੰਚ ਤੋਂ 3 ਇੰਚ ਚੌੜਾਈ ਦੀਆਂ ਖੜਤਾਲਾਂ ਵਰਤੋਂ ਵਿਚ ਆਉਂਦੀਆਂ ਹਨ।
ਲੇਖਕ : -ਡਾ. ਜੋਗਿੰਦਰ ਸਿੰਘ ਬਾਵਰਾ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-03-04-31-10, ਹਵਾਲੇ/ਟਿੱਪਣੀਆਂ:
ਖੜਤਾਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੜਤਾਲ, (ਸੰਸਕ੍ਰਿਤ : करताल= कर=ਹੱਥ+ताल) \ ਇਸਤਰੀ ਲਿੰਗ : ਇੱਕ ਸਾਜ਼, ਲੱਕੜੀ ਦੀਆਂ ਦੋ ਤਖ਼ਤੀਆਂ ਵਿੱਚ ਪਿੱਤਲ ਦੇ ਗੋਲ ਪੱਤਰੇ ਲੱਗੇ ਹੁੰਦੇ ਹਨ ਜੋ ਦੋਹਾਂ ਤਖ਼ਤੀਆਂ ਨੂੰ ਆਪੋ ਵਿੱਚ ਟਕਰਾਉਣ ਤੇ ਛਣਕਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-12-26-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First