ਖੰਜਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਜਰੀ (ਨਾਂ,ਇ) ਲੱਕੜੀ ਦੇ ਗੋਲਾਕਾਰ ਕਾਠ ਦੇ ਇੱਕ ਪਾਸੇ ਚਮੜਾ ਅਤੇ ਚੁਫ਼ੇਰੇ ਖੜਕਵੇਂ ਛੈਣੇ ਲਾ ਕੇ ਬਣਾਇਆ ਸਾਜ਼; ਵੇਖੋ : ਡੱਫਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4936, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੰਜਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਖੰਜਰੀ. ਸੰ. ਸੰਗ੍ਯਾ—ਛੋਟੀ ਡਫ. ਸੰਗੀਤ ਵਿੱਚ ਇਸ ਦਾ ਨਾਉਂ ‘ਕਰਚਕ੍ਰ’ ਭੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੰਜਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਖੰਜਰੀ  : ਇਹ ਭਾਰਤੀ ਸੰਗੀਤ ਸਾਜ਼ਾਂ ਦੀਆਂ ਚਾਰ ਮੁੱਖ ਸ਼੍ਰੇਣੀਆਂ ਵਿਚੋਂ ਘਨ ਸਾਜ਼ ਸ਼੍ਰੇਣੀ ਦਾ ਇਕ ਲੋਕ ਸਾਜ਼ ਹੈ। ਗੀਤ ਜਾਂ ਨਾਚ ਦੀ ਲੈਅ ਅਨੁਸਾਰ ਇਸ ਤੋਂ ਤਾਲ ਕ੍ਰਿਆ ਦੀ ਉਤਪਤੀ ਕੀਤੀ ਜਾਂਦੀ ਹੈ। ਖੰਜਰੀ ਗੋਲਾਕਾਰ ਹੁੰਦੀ ਹੈ ਜਿਸ ਦੇ ਇਕ ਪਾਸੇ ਖੱਲ ਮੜ੍ਹੀ ਹੁੰਦੀ ਹੈ। ਗੋਲਾਕਾਰ ਲੱਕੜੀ, ਲੋਹੇ ਜਾਂ ਪਿੱਤਲ ਦਾ ਹੁੰਦਾ ਹੈ। ਆਕਾਰ ਅਨੁਸਾਰ ਇਸ ਵਿਚ 6 ਜਾਂ 10 ਛੱਲੇ ਪਰੋਏ ਹੁੰਦੇ ਹਨ ਜੋ ਆਪਸ ਵਿਚ ਟਕਰਾਉਣ ਨਾਲ ਧੁਨੀ ਜਾਂ ਝਨਕਾਰ ਪੈਦਾ ਕਰਦੇ ਹਨ। ਇਸ ਨੂੰ ਖੱਬੇ ਹੱਥ ਨਾਲ ਫੜਿਆ ਜਾਂਦਾ ਹੈ ਅਤੇ ਸੱਜੇ ਹੱਥ ਨਾਲ ਵਜਾਇਆ ਜਾਂਦਾ ਹੈ। ਇਸ ਦੀ ਵਰਤੋਂ ਲੋਕ ਗਾਇਕੀ, ਸਮੂਹਗਾਨ, ਕੀਰਤਨ, ਜਗਰਾਤਾ ਤੇ ਕੱਵਾਲੀ ਸਮੇਂ ਕੀਤੀ ਜਾਂਦੀ ਹੈ। ਭਿਖਾਰੀ, ਖੁਸਰੇ ਤੇ ਭੰਡ ਵੀ ਇਸ ਦੀ ਵਰਤੋਂ ਕਰਦੇ ਹਨ। ਲੋਕ ਗਾਇਕ ਤੇ ਨਚਾਰ ਇਸ ਸਾਜ਼ ਨਾਲ ਭਾਂਤ ਭਾਂਤ ਦੀਆਂ ਸਰੀਰਕ ਮੁਦ੍ਰਾਵਾਂ ਬਣਾ ਕੇ ਦਰਸ਼ਕਾਂ ਨੂੰ ਮੋਹ ਲੈਂਦੇ ਹਨ। ਜਿਪਸੀ ਨਾਚ ਦਾ ਇਹ ਇਕ ਅਨਿੱਖੜਵਾਂ ਅੰਗ ਹੈ। ਅੰਗਰੇਜ਼ੀ ਵਿਚ ਇਸ ਨੂੰ ਟੈਮ-ਬੂਰੀਨ ਕਹਿੰਦੇ ਹਨ।


ਲੇਖਕ : –ਡਾ. ਜੋਗਿੰਦਰ ਸਿੰਘ ਬਾਵਰਾ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-02-04-43-19, ਹਵਾਲੇ/ਟਿੱਪਣੀਆਂ:

ਖੰਜਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੰਜਰੀ, (ਫ਼ਾਰਸੀ : ਖੰਜਰੀ ) \ ਇਸਤਰੀ ਲਿੰਗ : ੧. ਡਫ਼ਲੀ ਦੀ ਸ਼ਕਲ ਦਾ ਇੱਕ ਛੋਟਾ ਸਾਜ਼ ਜਿਸ ਦਾ ਗੋਲਾਕਾਰ ਕਾਠ ਚਾਰ ਪੰਜ ਉਂਗਲ ਚੌੜਾ ਹੁੰਦਾ ਹੈ, ਇਸ ਦੇ ਇੱਕ ਪਾਸੇ ਚਮੜਾ ਮੜ੍ਹਿਆ ਹੁੰਦਾ ਹੈ ਤੇ ਦੂਜਾ ਪਾਸਾ ਖੁੱਲ੍ਹਾ ਹੁੰਦਾ ਹੈ, ਇਸ ਲੱਕੜੀ ਦੇ ਗੋਲਾਕਾਰ ਕਾਠ ਵਿੱਚ ਛੈਣੇਂ ਜਾਂ ਝਾਂਜਰਾਂ ਵੀ ਲਾਈਆਂ ਹੁੰਦੀਆਂ ਹਨ ਜੋ ਖੜਕਦੀਆਂ ਹਨ, ਜਲਸੇ ਵਾਲੇ ਤੇ ਖੁਸਰੇ ਇਸ ਦੀ ਆਮ ਵਰਤੋਂ ਕਰਦੇ ਹਨ ; ੨. ਕੜਾ ; ੩. ਇੱਕ ਧਾਰੀਦਾਰ ਰੇਸ਼ਮੀ ਕਪੜਾ

(ਭਾਈ ਬਿਸ਼ਨ ਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-03-04-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.