ਖੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਲ (ਨਾਂ,ਇ) ਇਨਸਾਨ ਜਾਂ ਪਸ਼ੂ ਆਦਿ ਦੇ ਪਿੰਡੇ ਦੀ ਚਮੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਲ [ਨਾਂਪੁ] ਪਸ਼ੂ ਦੇ ਸਰੀਰ ਦਾ ਉਤਲਾ ਹਿੱਸਾ , ਚਮੜਾ, ਚੰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29654, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਲ. ਸੰ. खल्ल. ਸੰਗ੍ਯਾ—ਟੋਆ। ੨ ਚਾਤਕ. ਪਪੀਹਾ । ੩ ਮਸ਼ਕ. ਚਮੜੇ ਦਾ ਥੈਲਾ. “ਭਉ ਖਲਾ ਅਗਨਿ ਤਪ ਤਾਉ.” (ਜਪੁ) ੪ ਚੰਮ. ਚਮੜਾ। ੫ ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਲ, (ਪ੍ਰਾਕ੍ਰਿਤ : खल्ला; ਸੰਸਕ੍ਰਿਤ : खल्ल) \ ਇਸਤਰੀ ਲਿੰਗ : ਇਨਸਾਨ ਜਾਂ ਪਸ਼ੂ ਦੇ ਸਰੀਰ ਦਾ ਉੱਪਰਲਾ ਚੰਮ, ਧੌੜੀ, ਚਮੜੀ ; ੨. ਚਮੜੇ ਦੀ ਧੌਂਕਣੀ ; ੩. (ਲਹਿੰਦੀ) : ਖੱਲਾ, ਜੁੱਤੀ

–ਖੱਲ ਉਧੇੜਨਾ, ਮੁਹਾਵਰਾ : ਬਹੁਤ ਮਾਰਨਾ, ਕੁੱਟਣਾ, ਬਹੁਤੀ ਮਾਰ ਕੁਟਾਈ ਕਰਨਾ, ਖਲੜੀ ਉਧੇੜਨਾ

–ਖੱਲ ਫੂਕਾ, ਵਿਸ਼ੇਸ਼ਣ / ਪੁਲਿੰਗ : ਖੱਲਾਂ ਨਾਲ ਫੂਕਾਂ ਦੇਣ ਵਾਲਾ

–ਖੱਲ ਭੋਹ ਭਰਨਾ, ਮੁਹਾਵਰਾ : ਬਹੁਤ ਮਾਰ-ਕੁਟਾਈ ਕਰਨਾ, ਮਾਰ ਮਾਰ ਕੇ ਭੋਹ ਕਰ ਦੇਣਾ



–ਖੱਲ ਲਾਹੁਣਾ,  ਮੁਹਾਵਰਾ : ੧. ਠੱਗ ਲੈਣਾ, ਛਿੱਲ ਲਾਹੁਣਾ, ਜੂਏ ਵਿੱਚ ਜਿੱਤ ਲੈਣਾ ; ੨. ਬਹੁਤ ਮਾਰਨਾ ਕੁੱਟਣਾ

–ਖੱਲ ਵਿੱਚ ਰਤਾ ਡਰ ਨਾ ਹੋਣਾ, ਮੁਹਾਵਰਾ : ਉੱਕਾ ਨਾ ਡਰਨਾ, ਕਿਸੇ ਦਾ ਭੈ ਨਾ ਹੋਣਾ, ਖੱਲੜੀ ਵਿੱਚ ਡਰ ਨਾ ਹੋਣਾ

–ਖੱਲੜ, (ਪੁਲਿੰਗ+ੜ) \ ਪੁਲਿੰਗ  : ੧. ਸੁੱਕਾ ਚਮੜਾ, ਮੁੜ੍ਹਕੇ ਨਾਲ ਭਿੱਜਿਆ ਹੋਇਆ ਕਪੜਾ ; ੨. ਬੁੱਢਾ ਆਦਮੀ ਜਾਂ ਡੰਗਰ ; ੩. ਚੰਮ ਦਾ ਥੈਲਾ

–ਖੱਲੜੀ, ਇਸਤਰੀ ਲਿੰਗ : ਚਮੜੀ

–ਖੱਲੜੀ ਉਧੇੜਨਾ, ਮੁਹਾਵਰਾ : ਬਹੁਤ ਮਾਰਨਾ, ਛਮਕਾਂ ਨਾਲ ਮਾਰਨਾ

–ਖੱਲੜੀ ਵਿੱਚ ਡਰ ਨਾ ਹੋਣਾ, ਮੁਹਾਵਰਾ : ਨਿੱਡਰ ਹੋਣਾ, ਬੇਖ਼ੌਫ਼ ਹੋਣਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-27-12-45-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.