ਗਰਜ਼ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਰਜ਼ (ਨਾਂ,ਇ) ਲੋੜ, ਜ਼ਰੂਰਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਰਜ਼ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਰਜ਼, (ਅਰਬੀ : ਗ਼ਰਜ਼
) \ ਇਸਤਰੀ ਲਿੰਗ : ੧. ਹਾਜਤ, ਜ਼ਰੂਰਤ; ੨. ਅਵੱਸ਼ਕਤਾ, ਲੋੜ; ੩. ਗੌਂ, ਕੰਮ, ਮਤਲਬ (ਲਾਗੂ ਕਿਰਿਆ : ਹੋਣਾ, ਪੈਣਾ, ਰੱਖਣਾ)
–ਗ਼ਰਜ਼ ਕੱਢਣਾ, ਮੁਹਾਵਰਾ : ਆਪਣਾ ਮਤਲਬ ਪੂਰਾ ਕਰਨਾ, ਹਾਜਤ ਪੂਰੀ ਕਰਨਾ, ਕੰਮ ਕੱਢਣਾ
–ਗਰਜ਼ ਕਰਨਾ, ਮੁਹਾਵਰਾ : ੧. ਸਸਤਾ ਵੇਚਣਾ (ਭਾਈ ਬਿਸ਼ਨਦਾਸ ਪੁਰੀ); ੨. ਆਪਣਾ ਮਤਲਬ ------- ਉਧਾਰ ਪੈਸੇ ਲੈਣਾ ਜਾਂ ਦੇਣਾ
–ਗਰਜ਼ ਕੀ, ਕਿਰਿਆ ਵਿਸ਼ੇਸ਼ਣ : ਗੱਲ ਕਾਹਦੀ, ਮੁਕਦੀ ਗੱਲ (ਭਾਈ ਬਿਸ਼ਨਦਾਸ ਪੁਰੀ), ਕਿੱਸਾ ਕੋਤਾ
–ਗ਼ਰਜ਼ ਦਾ ਬੱਧਾ (ਪਏ ਤੋਂ) ਗੱਧੇ ਨੂੰ ਬਾਪ ਕਹਿ ਦਿੰਦਾ ਹੈ, ਅਖੌਤ : ਲੋੜ ਪੈਣ ਤੇ ਆਦਮੀ ਘਟੀਆ ਬੰਦੇ ਦੀ ਵੀ ਖ਼ੁਸ਼ਾਮਦ ਕਰਦਾ ਹੈ
–ਗ਼ਰਜ਼ ਨਿਕਲੀ ਅੱਖ ਬਦਲੀ, ਅਖੌਤ : ਮਤਲਬ ਪੂਰਾ ਹੋ ਜਾਣ ਮਗਰੋਂ ਕੋਈ ਪਰਵਾਹ ਨਹੀਂ ਕਰਦਾ
–ਗਰਜ਼ ਪੂਰਨਾ, ਮੁਹਾਵਰਾ : ਕਿਸੇ ਦੀ ਲੋੜ ਪੂਰੀ ਕਰਨਾ
–ਗ਼ਰਜ਼ਮੰਦ, ਵਿਸ਼ੇਸ਼ਣ : ਲੋੜਵੰਦ, ਜ਼ਰੂਰਤਮੰਦ, ਹਾਜਤਮੰਦ
–ਗ਼ਰਜ਼ੀ, ਵਿਸ਼ੇਸ਼ਣ : ਲੋੜਵੰਦ, ਗ਼ਰਜ਼ਮੰਦ
–ਗਰਜੂ, ਵਿਸ਼ੇਸ਼ਣ : ਲੋੜਵੰਦ, ਹਾਜਤਮੰਦ
–ਅਲਗਰਜ਼, ਵਿਸ਼ੇਸ਼ਣ : ਬੇਪਰਵਾਹ, ਲਾਪਰਵਾਹ
–ਅਲਗ਼ਰਜ਼ੀ, ਇਸਤਰੀ ਲਿੰਗ : ਬੇਪਰਵਾਹੀ, ਲਾਪਰਵਾਹੀ, ਵਿਸ਼ੇਸ਼ਣ : ਬੇਪਰਵਾਹ, ਲਾਪਰਵਾਹ
–ਬੇਗਰਜ਼, ਵਿਸ਼ੇਸ਼ਣ : ਜਿਸ ਨੂੰ ਗਰਜ਼ ਨਹੀਂ, ਗਰਜ਼ ਨਾ ਰੱਖਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 2533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-04-02-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First