ਗਲਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਲਤੀ. ਸੰਗ੍ਯਾ—ਗਲ-ਵਲਿਤ. ਗਲ ਨੂੰ ਵਲਿਤ (ਲਪੇਟੀ ਹੋਈ) ਚਾਦਰ. ਕੁੜਤੇ ਦੀ ਥਾਂ ਸ਼ਰੀਰ ਉੱਪਰ ਲਪੇਟੀ ਹੋਈ ਚਾਦਰ. ਅਥਵਾ—ਗਲਤ੍ਰੀ. ਗਲ ਦੀ ਰਖ੍ਯਾ ਕਰਨ ਵਾਲੀ. ਫ਼ਾ
ਗ਼ਲਤ਼ਹ। ੨ ਫ਼ਾ
ਗ਼ਲਤ਼ੀ. ਭੁੱਲ. ਅਸ਼ੁੱਧੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਲਤੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਲਤੀ, ਇਸਤਰੀ ਲਿੰਗ : ਗਿਲਤੀ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-00-10, ਹਵਾਲੇ/ਟਿੱਪਣੀਆਂ:
ਗਲਤੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਲਤੀ, (ਗ਼ਲਤ+ਈ) \ ਟਾਕਰੀ : ਭੁੱਲ, ਅਸ਼ੁੱਧੀ, ਟਪਲਾ, ਭੁਲੇਖਾ, ਭੁੱਲ-ਚੁੱਕ (ਲਾਗੂ ਕਿਰਿਆ : ਹੋਣਾ, ਕਰਨਾ)
–ਗਲਤੀ ਖਾਣਾ, ਮੁਹਾਵਰਾ : ਧੋਖਾ ਖਾਣਾ
–ਗਲਤੀ ਦਾ ਸ਼ਿਕਾਰ ਹੋਣਾ, ਮੁਹਾਵਰਾ : ਭੁਲੇਖੇ ਵਿੱਚ ਫਸਣਾ
–ਗਲਤੀ ਫੜਨਾ, ਕਿਰਿਆ ਸਮਾਸੀ : ਗ਼ਲਤੀ ਕੱਢਣਾ
ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-05-23, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First