ਗਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਲਾ. ਸੰਗ੍ਯਾ—ਗ੍ਰੀਵਾ. ਗਲ. ਕੰਠ. ਗਰਦਨ.1 “ਗਲਾ ਬਾਂਧਿ ਦੁਹਿਲੇਇ ਅਹੀਰ.” (ਸਾਰ ਨਾਮਦੇਵ) ੨ ਗੱਲ (ਬਾਤ) ਦਾ ਬਹੁਵਚਨ. ਗੱਲਾਂ. “ਗਲਾ ਕਰੇ ਘਣੇਰੀਆ.” (ਮ: ੨ ਵਾਰ ਆਸਾ) ੩ ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ. “ਗਲਾ ਪਿਟਨਿ ਸਿਰੁ ਖੁਹੇਨਿ.” (ਸਵਾ ਮ: ੧) ੪ ਓਲਾ. ਗੜਾ. ਹਿਮਉਪਲ. “ਗਲਿਆਂ ਸੇਤੀ ਮੀਹ ਕੁਰੁੱਤਾ.” (ਭਾਗੁ) ੫ ਮੋਰਾ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬ ਅੰਨ ਦਾ ਉਤਨਾ ਪ੍ਰਮਾਣ, ਜੋ ਖ਼ਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆ ਸਕੇ। ੭ ਅ਼ ਗ਼ੱਲਹ. ਅਨਾਜ. ਦਾਣਾ. ਅੰਨ. “ਗਲਾ ਪੀਹਾਵਣੀ.” (ਭਾਗੁ) ੮ ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. “ਫਿਟਾ ਵਤੈ ਗਲਾ.” (ਮ: ੧ ਵਾਰ ਮਾਝ) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ। ੯ ਫ਼ੌਜੀ ਰੰਗਰੂਟਾਂ ਦਾ ਟੋਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਲਾ (ਸੰ.। ਫ਼ਾਰਸੀ ਗੱਲਹ) ੧. ਵੱਗ , ਇਜੜ ਭਾਵ ਇਕੱਠ। ਯਥਾ-‘ਫਿਟਾ ਵਤੈ ਗਲਾ’।

੨. (ਪੰਜਾਬੀ ਗਲ ਦਾ ਬਹੁਬਚਨ ਗੱਲਾਂ) ਬਾਤਾਂ। ਯਥਾ-‘ਮਨਮੁਖਿ ਹੋਰੇ ਗਲਾ’। ਦੇਖੋ , ‘ਗਲੀ ਗਲਾ’, ‘ਗਲਾ ਗੋਈਆ’

੩. (ਸੰ.। ਸੰਸਕ੍ਰਿਤ ਗਲਲੑ। ਪੰਜਾਬੀ ਗੱਲ) ਮੂੰਹ ਦਾ ਉਹ ਮਾਸ ਜੋ ਦੰਦਾਂ ਦੇ ਬਾਹਰ ਹੈ, ਖਾਖ, ਰੁਖਸਾਰ। ਯਥਾ-‘ਗਲਾੑ ਪਿਟਨਿ ਸਿਰੁ ਖੋਹੇਨਿ’।

੪. ਗਰਦਨ। ਸਿਰ ਤੇ ਛਾਤੀ ਦਾ ਵਿਚਕਲਾ ਹਿੱਸਾ। ਯਥਾ-‘ਗਲਾ ਬਾਂਧਿ ਦੁਹਿ ਲੇਇ ਅਹੀਰੁ’ (ਵੱਛੇ ਦੇ) ਗਲ ਵਿਚ (ਰੱਸੀ ਬੰਨ੍ਹ ਕੇ ਗੁੱਜਰ ਚੋ ਲੈਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲਾ, (ਗਲੀ+ਆ) \ ਪੁਲਿੰਗ : ਵੱਡੀ ਗਲੀ, ਵਾੜ ਦੀ ਮੋਰੀ, ਮੋਘਾ, ਮਘੋਰਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-30-46, ਹਵਾਲੇ/ਟਿੱਪਣੀਆਂ:

ਗਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲਾ, ਪੁਲਿੰਗ : ਗੜਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-32-04, ਹਵਾਲੇ/ਟਿੱਪਣੀਆਂ:

ਗਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲਾ, (ਫ਼ਾਰਸੀ : ਗੱਲਾਂ, ) \ ਪੁਲਿੰਗ : ਚੱਕੀ ਵਿੱਚ ਜਿੰਨਾ ਅਨਾਜ ਇੱਕ ਵਾਰ ਪੈ ਸਕੇ, ਗਾਲਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-32-40, ਹਵਾਲੇ/ਟਿੱਪਣੀਆਂ:

ਗਲਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਲਾ, (ਪ੍ਰਾਕ੍ਰਿਤ : गला; ਸੰਸਕ੍ਰਿਤ : गल+ ਆ) \ ਪੁਲਿੰਗ : ਗਲ, ਗਰਦਨ, ਗਿੱਚੀ, ਸੰਘ

–ਗਲਾ ਕੱਟਣਾ, ਮੁਹਾਵਰਾ : ੧. ਜ਼ੁਲਮ ਕਰਨਾ, ਸਤਾਉਣਾ, ਕਿਸੇ ਦਾ ਹੱਕ ਦੱਬਣਾ

–ਗਲਾ ਖੁੱਲ ਜਾਣਾ, ਮੁਹਾਵਰਾ : ਆਵਾਜ਼ ਦਾ ਸਾਫ਼ ਹੋ ਜਾਣਾ

–ਗਲਾ ਖੋਲ੍ਹਣਾ, ਮੁਹਾਵਰਾ : ਆਵਾਜ਼ ਸਾਫ਼ ਕਰਨਾ

–ਗਲਾ ਘੁੱਟਣਾ, ਮੁਹਾਵਰਾ : ਗਲ ਘੁੱਟ ਕੇ ਮਾਰ ਦੇਣਾ, ਗਿੱਚੀ ਦਬਾਉਣਾ

–ਗਲਾ ਘੋਪਣਾ, ਮੁਹਾਵਰਾ / (ਪੋਠੋਹਾਰੀ) : ਗਲ ਘੁੱਟਣਾ

–ਗਲਾ ਦਬਾਉਣਾ, ਮੁਹਾਵਰਾ : ਗਲ ਘੁੱਟਣਾ

–ਗਲਾ ਫੜਨਾ, ਮੁਹਾਵਰਾ :੧. ਕਸੈਲੀ ਚੀਜ਼ ਦਾ ਗਲ ਦੀਆਂ ਰਗਾਂ ਤੇ ਐਸਾ ਅਸਰ ਕਰਨਾ ਕਿ ਆਵਾਜ਼ ਘਗਿਆ ਕੇ ਨਿਕਲੇ; ੨. ਤੰਗ ਕਰਨਾ, ਮਜਬੂਰ ਕਰਨਾ

–ਗਲਾ ਬੈਠਣਾ, ਮੁਹਾਵਰਾ : ਜ਼ੁਕਾਮ ਜਾਂ ਜ਼ਿਆਦਾ ਬੋਲਣ ਜਾਂ ਰੋਣ ਕਾਰਨ ਆਵਾਜ਼ ਦਾ ਭਾਰੀ ਹੋ ਜਾਣਾ, ਸੰਘ ਬੈਠਣਾ

–ਗਲੇ ਤੇ ਛੁਰੀ ਫੇਰਨਾ, ਮੁਹਾਵਰਾ :੧. ਜ਼ੁਲਮ ਕਰਨਾ, ਜਬਰ ਕਰਨਾ ; ੨. ਹੱਕ ਮਾਰਨਾ

–ਗਲੇ ਦਾ ਹਾਰ, ਵਿਸ਼ੇਸ਼ਣ : ੧. ਉਹ ਜੋ ਹਰ ਵੇਲੇ ਨਾਲ ਰਹੇ, ਉਹ ਜੋ ਕਿਸੇ ਵੇਲੇ ਵੀ ਜੁਦਾ ਨਾ ਹੋਵੇ ; ੨. ਬਹੁਤ ਪਿਆਰਾ, ਅਜ਼ੀਜ਼

–ਗਲੇ ਨਾਲ ਲਾਉਣਾ, ਮੁਹਾਵਰਾ : ਪਿਆਰ ਕਰਨਾ

–ਗਲੇ ਮੜ੍ਹਨਾ, ਮੁਹਾਵਰਾ : ਜ਼ਬਰਦਸਤੀ ਕੋਈ ਚੀਜ਼ ਹਵਾਲੇ ਕਰਨਾ, ਮੱਲੋ ਮੱਲੀ ਕੋਈ ਚੀਜ਼ ਕਿਸੇ ਦੇ ਜੁੰਮੇ ਲਾਉਣਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-23-11-35-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

It is not showing


Tushar Bhola, ( 2023/09/14 10:2619)

ਮੱਲਾਂ


Tushar Bhola, ( 2023/09/14 10:2635)

ਮੱਲਾਂ


Tushar Bhola, ( 2023/09/14 10:2638)

ਮੱਲਾਂ


Tushar Bhola, ( 2023/09/14 10:2639)

ਮੱਲਾਂ


Tushar Bhola, ( 2023/09/14 10:2641)

ਮੱਲਾਂ


Tushar Bhola, ( 2023/09/14 10:2643)

ਮੱਲਾਂ


Tushar Bhola, ( 2023/09/14 10:2645)

ਮੱਲਾਂ


Tushar Bhola, ( 2023/09/14 10:2649)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.