ਗਸ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਸ਼ੀ (ਨਾਂ,ਇ) ਬੇਸੁਰਤੀ; ਬੇਹੋਸ਼ੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਸ਼ੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਸ਼ੀ. ਦੇਖੋ, ਗਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਸ਼ੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗਸ਼ੀ : ਬੇਹੋਸ਼ ਮੂਰਛਾਂ ਜਾਂ ਕੁਝ ਸਮੇਂ ਲਈ ਹੋਸ਼ ਗੁੰਮ ਹੋ ਜਾਣ ਦੀ ਹਾਲਤ ਨੂੰ ਗਸ਼ੀ ਕਿਹਾ ਜਾਂਦਾ ਹੈ। ਸਰਦੀ, ਗਰਮੀ, ਭੁੱਖ, ਡਰ, ਪੀੜ ਆਦਿ ਤੋਂ ਲੱਗਾ ਕੋਈ ਮਾਨਸਿਕ ਸਦਮਾ ਇਸ ਦਾ ਕਾਰਨ ਹੋ ਸਕਦਾ ਹੈ। ਇਸ ਦੇ ਸਿੱਟੇ ਵਜੋਂ ਦਿਮਾਗ਼ ਵੱਲ ਲਹੂ ਦੀ ਸਪਲਾਈ ਵਿਚ ਰੁਕਾਵਟ ਪੈਂਦੀ ਹੈ। ਸਿੱਧੇ ਖੜ੍ਹੇ ਰਹਿਣ ਦੀ ਹਾਲਤ ਵਿਚ ਲੱਤਾਂ ਦੀਆਂ ਵਹਿਣੀਆਂ ਵੱਲ ਲਹੂ ਜ਼ਿਆਦਾ ਜਾਣ ਲੱਗ ਜਾਂਦਾ ਹੈ ਅਤੇ ਬਿਨਾਂ ਹਿੱਲੇ-ਜੁੱਲੇ ਇਸ ਹਾਲਤ ਵਿਚ ਰਹਿਣ ਨਾਲ ਵੀ ਗਸ਼ੀ ਪੈਣ ਦਾ ਡਰ ਹੁੰਦਾ ਹੈ। ਜੋਸ਼ ਵਿਚ ਆਉਣ ਨਾਲ ਲਹੂ ਦੀਆਂ ਵਹਿਣੀਆਂ ਫ਼ੈਲਦੀਆਂ ਹਨ ਅਤੇ ਸੁਸਤੀ ਨਾਲ ਲਹੂ ਦਿਲ ਵੱਲ ਪਰਤ ਜਾਂਦਾ ਹੈ।

ਸਵੇਰ ਵੇਲੇ ਇਕ ਦਮ ਬਿਸਤਰ ਵਿਚੋਂ ਬਾਹਰ ਆਉਣ ਜਾਂ ਕੁਰਸੀ ਤੋਂ ਇਕ ਦਮ ਉੱਠ ਖੜ੍ਹੇ ਹੋਣ ਨਾਲ ਵੀ ਕਈ ਵਾਰ ਗਸ਼ੀ ਪੈ ਜਾਂਦੀ ਹੈ। ਇਸ ਹਾਲਤ ਨੂੰ ਪੋਸਚੁਰਲ ਹਾਈਪੋਟੈਨਸ਼ਨ ਕਿਹਾ ਜਾਂਦਾ ਹੈ। ਲੰਬੇ ਪੈਣ ਜਾਂ ਬੈਠਣ ਨਾਲ ਲਹੂ ਵਹਿਣੀਆਂ ਫੈਲੀਆਂ ਹੋਈਆਂ ਹੁੰਦੀਆਂ ਹਨ ਤੇ ਇਕ ਦਮ ਉੱਠਣ ਨਾਲ ਲਹੂ ਸਰੀਰ ਦੇ ਹੇਠਲੇ ਹਿੱਸੇ ਵੱਲ ਜ਼ਿਆਦਾ ਜਾਂਦਾ ਹੈ। ਤਕਰੀਬਨ 7 ਤੋਂ 10 ਸੈਕੰਡ ਬਾਅਦ ਕਮਜ਼ੋਰੀ ਜਾਂ ਚੱਕਰ ਜਿਹੇ ਆਉਂਦੇ ਮਹਿਸੂਸ ਹੁੰਦੇ ਹਨ। ਇਸ ਦਾ ਇਲਾਜ ਅੱਧਾ ਕੁ ਮਿੰਟ ਬੈਠੇ ਜਾਂ ਲੇਟੇ ਰਹਿਣਾ ਹੈ।

ਗਸ਼ੀ ਦੇ ਆਮ ਲੱਛਣ ਭੌਂ ਚੜ੍ਹਨੇ, ਦੇਖਣ ਵਿਚ ਤਕਲੀਫ਼ ਹੋਣੀ, ਕੰਨਾ ਵਿਚ ਸ਼ਾਂ ਸ਼ਾਂ ਦੀ ਆਵਾਜ਼ ਆਉਣੀ, ਰੰਗ ਪੀਲਾ ਪੈ ਜਾਣਾ ਤੇ ਅਖ਼ੀਰ ਇਕ ਲੰਮੇ ਸਾਹ ਨਾਲ ਜ਼ਮੀਨ ਵੱਲ ਝੁਕਣਾ ਜਾਂ ਡਿੱਗ ਪੈਣਾ ਹਨ। ਕੁਝ ਪਲਾਂ ਲਈ ਤਾਂ ਇਹ ਮਰੀਜ਼ ਮਰਿਆ ਵਰਗਾ ਲਗਦਾ ਹੈ; ਦਿਲ ਦੀ ਧੜਕਨ ਤੇ ਨਬਜ਼ ਬੰਦ ਹੋ ਗਏ ਜਾਪਦੇ ਹਨ।

ਡਿੱਗਣ ਨਾਲ ਦਿਮਾਗ਼ ਵੱਲ ਲਹੂ ਦਾ ਵਹਾਓ ਠੀਕ ਹੋ ਜਾਂਦਾ ਹੈ ਤੇ ਸੁਰਤ ਪਰਤ ਆਉਂਦੀ ਹੈ। ਇਸ ਲਈ ਗਸ਼ੀ ਪੈਣ ਤੋਂ ਬਾਅਦ ਮਰੀਜ਼ ਨੂੰ ਇਕ ਦਮ ਬਿਠਾਉਣਾ ਜਾਂ ਸਿੱਧਾ ਖੜ੍ਹਾ ਨਹੀਂ ਕਰਨਾ ਚਾਹੀਦਾ। ਕੁਝ ਚਿਰ ਲੰਮੇ ਪਏ ਰਹਿਣਾ ਅਤੇ ਦਿਮਾਗ਼ ਵੱਲ ਲਹੂ ਦਾ ਵਹਾਓ ਵਧਾਉਣਾ ਹੀ ਇਸ ਦਾ ਇਲਾਜ ਹੈ। ਮਰੀਜ਼ ਦਾ ਸਿਰ ਬਾਕੀ ਸਰੀਰ ਨਾਲੋਂ ਨੀਵਾਂ ਕਰ ਦੇਣਾ ਚਾਹੀਦਾ ਹੈ, ਉਸ ਨੂੰ ਖੁੱਲ੍ਹੀ ਹਵਾ ਵਿਚ ਅਤੇ ਕੱਪੜੇ ਢਿੱਲੇ ਕਰ ਕੇ ਲਿਟਾਉਣਾ ਚਾਹੀਦਾ ਹੈ। ਬ੍ਰਾਂਡੀ ਜਾਂ ਕੋਈ ਵੀ ਅਲਕੋਹਲ ਆਦਿ ਨਹੀਂ ਦੇਣੀ ਚਾਹੀਦੀ। ਇਲਾਜ ਤੋਂ ਕੁਝ ਚਿਰ ਬਾਅਦ ਹੀ ਮਰੀਜ਼ ਦੇ ਚਿਹਰੇ ਦੀ ਰੰਗਤ ਬਦਲ ਜਾਂਦੀ ਹੈ ਅਤੇ ਹੋਸ਼ ਪਰਤ ਆਉਦੀ ਹੈ।

ਹ. ਪੁ. – ਫੈ. ਮੈ. ਡਿ. ਹੈਮਲਿਨ : 142, ਮੈ. ਹੈ. ਐਨ. 2 : 612


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.