ਗ਼ੈਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗ਼ੈਰ, ਵਿਸ਼ੇਸ਼ਣ : ੧. ਓਪਰਾ, ਬੇਗ਼ਾਨਾ, ਪਰਾਇਆ; ੨. ਨਾਜ਼ਕ, ਤਸ਼ਵੀਸ਼ਨਾਕ (ਹਾਲਤ); ਪੁਲਿੰਗ : ਗ਼ੈਰ ਆਦਮੀ, ਓਪਰਾ ਬੰਦਾ, ਪਰਾਇਆ ਬੰਦਾ; ਅਵਯ : ਬਿਨਾਂ, ਸਿਵਾਏ, ਛੁੱਟ; ਅਗੇਤਰ : ਸ਼ਬਦਾਂ ਦੇ ਅੱਗੇ ਆ ਕੇ ਅਭਾਵ, ਉਲਟ ਆਦਿ ਦੇ ਅਰਥ ਦਿੰਦਾ ਹੈ
–ਗ਼ੈਰ ਆਬਾਦ, ਵਿਸ਼ੇਸ਼ਣ : ਵੀਰਾਨ, ਜੋ ਆਬਾਦ ਨਾ ਹੋਵੇ, ਉਜਾੜ
–ਗ਼ੈਰ ਇਲਾਕਾ, ਪੁਲਿੰਗ : ੧. ਦੂਸਰੇ ਦਾ ਇਲਾਕਾ, ਆਪਣੇ ਇਲਾਕੇ, ਤੋਂ ਬਾਹਰ; ੨. ਦੂਸਰਾ ਰਾਜ
–ਗ਼ੈਰਸਾਲੀ, ਇਸਤਰੀ ਲਿੰਗ : ਦੁਸ਼ਮਨੀ : ‘ਪਹਾੜਾ ਸਿੰਘ ਸੀ ਯਾਰ ਫ਼ਰੰਗੀਆਂ ਦਾ ਸਿੰਘਾਂ ਨਾਲ ਸੀ ਉਸ ਦੀ ਗ਼ੈਰ ਸਾਲੀ’ (ਸ਼ਾਹ ਮੁਹੰਮਦ)
–ਗ਼ੈਰ ਹਕੂਮਤ, ਇਸਤਰੀ ਲਿੰਗ : ਬਿਦੇਸੀ ਰਾਜ, ਕਿਸੇ ਹੋਰ ਦਾ ਰਾਜ, ਪਰਾਈ ਹਕੂਮਤ
–ਗ਼ੈਰ ਹਾਜ਼ਰ, ਵਿਸ਼ੇਸ਼ਣ / ਪੁਲਿੰਗ : ਜੋ ਮੌਜੂਦ ਨਹੀਂ, ਜੋ ਹਾਜ਼ਰ ਨਹੀਂ
–ਗ਼ੈਰ ਹਾਜ਼ਰੀ, ਇਸਤਰੀ ਲਿੰਗ : ਹਾਜ਼ਰ ਹੋਣ ਦਾ ਭਾਵ, ਅਣਹੋਂਦ, ਗ਼ੈਰ ਮੌਜੂਦਗੀ
–ਗ਼ੈਰ ਕਨੂੰਨੀ, ਇਸਤਰੀ ਲਿੰਗ : ਗ਼ੈਰ ਕਾਨੂੰਨੀ
–ਗ਼ੈਰ ਕਾਸ਼ਤਕਾਰ, ਵਿਸ਼ੇਸ਼ਣ : ਜੋ ਵਾਹੀ ਨਾ ਕਰੇ
–ਗ਼ੈਰ ਕਾਨੂੰਨੀ, ਵਿਸ਼ੇਸ਼ਣ / ਪੁਲਿੰਗ : ਜੋ ਕਾਨੂੰਨ ਦੇ ਅਨੁਕੂਲ ਨਾ ਹੋਵੇ, ਕਾਨੂੰਨ ਤੋਂ ਉਲਟ, ਕਾਨੂੰਨ ਵਿਰੋਧੀ
–ਗ਼ੈਰ ਜ਼ਰੂਰੀ, ਵਿਸ਼ੇਸ਼ਣ : ਜੋ ਜ਼ਰੂਰੀ ਨਾ ਹੋਵੇ, ਬੇ ਲੋੜਾ
–ਗ਼ੈਰ ਜ਼ੁੰਮੇਵਾਰ, ਵਿਸ਼ੇਸ਼ਣ : ਜੋ ਅਪਣੀ ਜ਼ੁੰਮੇਵਾਰੀ ਮਹਿਸੂਸ ਨਾ ਕਰੇ ਜੋ ਜ਼ੁੰਮੇਵਾਰ ਨਾ ਹੋਵੇ
–ਗ਼ੈਰ ਤਸੱਲੀਬਖ਼ਸ਼, ਵਿਸ਼ੇਸ਼ਣ : ਨਾਤਸੱਲੀਬਖਸ਼, ਅਸੰਤੋਸ਼ ਜਨਕ
–ਗ਼ੈਰਫ਼ਾਨੀ, ਵਿਸ਼ੇਸ਼ਣ : ਫ਼ਨਾਹ ਨਾ ਹੋਣ ਵਾਲਾ, ਨਾ ਮਿਟਣ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-01-10-50-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First