ਗਾਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਹ (ਨਾਂ,ਪੁ) ਫਲ੍ਹੇ ਜਾਂ ਪਸ਼ੂਆਂ ਦੇ ਖੁਰਾਂ ਹੇਠਾਂ ਮਿੱਧ ਕੇ ਦਾਣੇ ਵੱਖ ਕਰਨ ਲਈ ਪਿੜ ਵਿੱਚ ਖਲਾਰਿਆ ਫ਼ਸਲ ਦਾ ਲਾਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਹ [ਨਾਂਪੁ] ਗਾਹੁਣ ਦਾ ਭਾਵ ਜਾਂ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਹ. ਸੰ. गाह्. ਧਾ—ਨ੄਍ ਕਰਨਾ, ਤੋੜਨਾ, ਹਿਲਾਉਣਾ, ਹੇਠ ਉੱਪਰ ਕਰਨਾ, ਸਨਾਨ ਕਰਨਾ। ੨ ਸੰਗ੍ਯਾ—ਗਾਹਣ ਦੀ ਕ੍ਰਿਯਾ. “ਲਾਟੂ ਮਧਾਣੀਆਂ ਅਨਗਾਹ.” (ਵਾਰ ਆਸਾ) ੩ ਗ੍ਰਹਣ. ਅੰਗੀਕਾਰ. “ਅਖਰੀ ਗਿਆਨੁ ਗੀਤ ਗੁਣਗਾਹ.” (ਜਪੁ) ੪ ਸੰ. ਗਾਹ. ਗੰਭੀਰਤਾ. ਡੂੰਘਿਆਈ। ੫ ਫ਼ਾ ਜਗਾ. ਥਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਾਹ (ਕ੍ਰਿ. ਸੰਸਕ੍ਰਿਤ ਅਗਾਧ ਤੋਂ ਅਗਾਹੁ, ਗਾਹ) ੧. ਸਮੁੰਦਰ। ਯਥਾ-‘ਸੁਣਿਐ ਸਰਾ ਗੁਣਾ ਕੇ ਗਾਹ’ ਨਾਮ ਦੇ ਸੁਣਨ ਕਰ ਸਰੋਵਰ ਤੋਂ ਗੁਣਾਂ ਦਾ ਸਮੁੰਦ੍ਰ ਹੋ ਜਾਂਦਾ ਹੈ।

੨. (ਸੰਸਕ੍ਰਿਤ ਗਾਹ=ਰਿੜਕਨਾ) ਪਾਣੀ ਨੂੰ ਲੰਘ ਜਾਣਾ ਯਾ ਤਰ ਜਾਣ ਨੂੰ ਬੀ ਗਾਹੁਣਾ ਕਹਿੰਦੇ ਹਨ।

੩. -ਗਾਹ- ਜੋ ਬੌਲਦਾਂ ਦਾ ਪਾ ਕੇ ਕਣਕ ਦੇ ਦਾਣੇ ਤੂੜੀ ਤੋਂ ਵਖ ਕਰਦੇ ਹਨ, (ਯਾ ਸੰਸਕ੍ਰਿਤ ਗਾਹ-ਰਿੜਕਨਾ) ਉਸ ਤੋਂ ਗਾਹ ਦਾ ਭਾਵ ਵਿਵੇਚਨਾ ਤੇ ਵਿਚਾਰ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਾਹ, (ਗਾਹੁਣਾ) \ ਪੁਲਿੰਗ : ੧. ਗਾਹੁਣ ਦਾ ਭਾਵ ਜਾਂ ਕਿਰਿਆ; ੨. ਗਾਹੁਣ ਵਾਲਾ ਲਾਂਗਾ; ੩. ਗਾਹੁਣ ਵਾਲੀ ਥਾਂ (ਪਿੜ) ; ੪. ਗ੍ਰਹਿਣ, ਅੰਗੀਕਾਰ : ‘ਅਖਰੀ ਗਿਆਨੁ ਗੀਤ ਗੁਣਗਾਹ’ (ਜਪੁਜੀ ਸਾਹਿਬ); ੫. ਗੰਭੀਰਤਾ, ਡੁੰਘਿਆਈ; ੬. ਖਲਜਗਨ : ‘ਕੀ ਗਾਹ ਪਾਇਆ ਹੋਇਆ ਹੈ’

–ਗਾਹ ਆਉਣਾ, ਮੁਹਾਵਰਾ : ਬਹੁਤੀ ਬਾਰ ਫਿਰ ਕੇ ਮੁੜ ਆਉਣਾ, ਚੰਗੀ ਤਰ੍ਹਾ ਫਿਰ ਕੇ ਵੇਖ ਲੈਣਾ

–ਗਾਹ ਕੱਢਣਾ, ਮੁਹਾਵਰਾ : ਗਾਹ ਮਾਰਨਾ

–ਗਾਹ ਬਾਹਣਾ, (ਪੋਠੋਹਾਰੀ) / ਮੁਹਾਵਰਾ : ਗਾਹ ਪਾਉਣਾ

–ਗਾਹ ਪਾਉਣਾ, ਕਿਰਿਆ ਸਮਾਸੀ : ਬਲ੍ਹਦਾਂ ਕੋਲੋਂ ਅਨਾਜ ਲਤੜਵਾਉਣਾ

–ਗਾਹ ਪਾਉਣਾ, ਮੁਹਾਵਰਾ :੧. ਸਮਾਨ ਨੂੰ ਬੇਤਰਤੀਬੀ ਨਾਲ ਬਿਖੇਰਨਾ; ੨. ਮਲੀਦਾ ਕਰਨਾ, ਮਧੋਲਣਾ, ਕਚੂਮਰ ਕੱਢਣਾ

–ਗਾਹ ਮਾਰਨਾ, ਮੁਹਾਵਰਾ : ਗਾਹੁਣਾ

–ਕੁੱਤਿਆਂ ਦਾ ਗਾਹ ਪੁਆਉਣਾ, ਮੁਹਾਵਰਾ : ਕਿਸੇ ਚੀਜ਼ ਨੂੰ ਅਣ ਗਹਿਲੀ ਜਾਂ ਅਜੋਗ ਵਰਤੋਂ ਦੁਆਰਾ ਖ਼ਰਾਬ ਕਰਾਉਣਾ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-02-56-21, ਹਵਾਲੇ/ਟਿੱਪਣੀਆਂ:

ਗਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਾਹ, (ਫ਼ਾਰਸੀ : ਗਾਹ ) \ ਪਿਛੇਤਰ : ਜੋ ਸ਼ਬਦਾਂ ਦੇ ਪਿਛੇ ਆ ਕੇ ਥਾਂ ਦੇ ਅਰਥ ਦਿੰਦਾ ਹੈ ਜਿਵੇਂ ਪੇਸ਼ਾਬ ਗਾਹ, ਖਾਨਗਾਹ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-02-56-51, ਹਵਾਲੇ/ਟਿੱਪਣੀਆਂ:

ਗਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਾਹ, (ਫ਼ਾਰਸੀ : ਗਾਹ, ) \ ਅਵਯ : ਕਦੇ

–ਗਾਹ ਬਗਾਹ, ਕਿਰਿਆ ਵਿਸ਼ੇਸ਼ਣ : ਵਕਤ ਬੇਵਕਤ, ਕਦੇ ਕਦੇ, ਕਿਤੇ ਕਿਤੇ

–ਗਾਹੇ ਗਾਹੇ, ਕਿਰਿਆ ਵਿਸ਼ੇਸ਼ਣ : ਕਦੇ ਕਦੇ, ਕਿਤੇ ਕਿਤੇ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-02-57-39, ਹਵਾਲੇ/ਟਿੱਪਣੀਆਂ:

ਗਾਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਾਹ, ਅਵਯ : ਕਦੇ : ਵੇਖ ਛੁਰੀ ਹੱਥ ਸਧਨ ਕਸਾਈ ਗਾਹ ਰੋਵੇ ਗਾਹ ਹੱਸੇ (ਹਕੀਕਤ-ਕਾਦਰ ਯਾਰ)


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-02-58-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.