ਗਿੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਲ (ਨਾਂ,ਇ) ਭੋਂਏਂ ਵਿੱਚ ਪਾਣੀ ਦੀ ਨਮੀ; ਸਿੱਲ੍ਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਿੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਲ 1 [ਨਾਂਪੁ] ਸਿੱਲ੍ਹ; ਚਿੱਕੜ , ਗਾਰਾ 2.[ਨਿਨਾਂ] ਇੱਕ ਗੋਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਿੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਲ. ਸੰਗ੍ਯਾ—ਨਮੀ. ਤਰਾਵਤ. ਗਿੱਲਾਪਨ। ੨ ਇੱਕ ਜੱਟ ਗੋਤ੍ਰ । ੩ ਗਿੱਲ ਜਾਤਿ ਦੇ ਵਸਾਏ ਅਨੇਕ ਪਿੰਡ. ਦੇਖੋ, ਗਿੱਲ ਕਲਾਂ । ੪ ਤਖਾਣਾਂ ਦਾ ਇੱਕ ਗੋਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਿੱਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਿੱਲ : ਪਿੰਡ––ਇਹ ਪੰਜਾਬ ਰਾਜ ਦੇ ਜ਼ਿਲ੍ਹਾ ਲੁਧਿਆਣਾ ਵਿਚ ਗਿੱਲ ਜੱਟਾਂ ਦਾ ਇਕ ਬਹੁਤ ਵੱਡਾ ਪਿੰਡ ਹੈ ਜਿਹੜਾ ਲੁਧਿਆਣਾ ਸ਼ਹਿਰ ਤੋਂ 8 ਕਿ. ਮੀ. ਪੂਰਬ ਵੱਲ ਨੂੰ ਸਥਿਤ ਹੈ। ਅੱਜ ਕੱਲ੍ਹ ਇਹ ਪਿੰਡ ਲੁਧਿਆਣੇ ਸ਼ਹਿਰ ਦੇ ਸ਼ਹਿਰੀ ਖੇਤਰ ਨਾਲ ਹੀ ਜੁੜਿਆ ਪਿਆ ਹੈ। ਇਥੇ ਇਕ ਮਿਡਲ ਸਕੂਲ, ਸਿਹਤ ਕੇਂਦਰ, ਜੱਚਾ-ਬੱਚਾ ਕੇਂਦਰ, ਭਲਾਈ ਕੇਂਦਰ ਅਤੇ ਪਰਿਵਾਰ ਨਿਯੋਜਨ ਕੇਂਦਰ ਹੈ। ਇਸ ਤੋਂ ਇਲਾਵਾ ਇਥੇ ਪੰਜਾਬ ਰਾਜ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਹੈ।

          ਆਬਾਦੀ, 4,564 (1971)

          30° 50' ਉ. ਵਿਥ. 75° 50' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗਿੱਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਿੱਲ : ਇਹ ਲੁਧਿਆਣੇ ਜ਼ਿਲ੍ਹੇ ਵਿਚ ਗਿੱਲ ਜੱਟਾਂ ਦਾ ਇਕ ਬਹੁਤ ਵੱਡਾ ਪਿੰਡ ਸੀ ਜਿਹੜਾ ਅੱਜਕੱਲ੍ਹ ਲੁਧਿਆਣੇ ਸ਼ਹਿਰ ਦੇ ਸ਼ਹਿਰੀ ਖੇਤਰ ਨਾਲ ਹੀ ਜੁੜ ਗਿਆ ਹੈ। ਇੰਜਨੀਅਰਿੰਗ ਦੀ ਪ੍ਰਸਿੱਧ ਵਿਦਿਅਕ ਸੰਸਥਾ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਤੋਂ ਇਲਾਵਾ ਇਥੇ ਇਕ ਮਿਡਲ ਸਕੂਲ, ਸਿਹਤ ਕੇਂਦਰ, ਪਰਿਵਾਰ ਨਿਯੋਜਨ ਕੇਂਦਰ ਆਦਿ ਕਾਇਮ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-08-03-04-32, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਸੈਂ. ਹੈਂ. ਬੁ. -ਲੁਧਿਆਣਾ

ਗਿੱਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗਿੱਲ : ਇਹ ਜੱਟਾਂ ਦਾ ਇਕ ਗੋਤ ਹੈ ਅਤੇ ਵਧੇਰੇ ਕਰ ਕੇ ਇਸ ਨੂੰ ਹੋਰਨਾਂ ਗੋਤਾਂ ਨਾਲੋਂ ਸਭ ਤੋਂ ਵੱਡਾ ਅਤੇ ਪ੍ਰਸਿੱਧ ਮੰਨਿਆ ਜਾਂਦਾ ਹੈ। ਇਸ ਗੋਤ ਦਾ ਵੱਡਾ-ਵਡੇਰਾ ਗਿੱਲ ਨਾਮੀ ਇਕ ਵਿਅਕਤੀ ਸੀ ਜਿਹੜਾ ‘ਸ਼ੇਰ ਗਿੱਲ’ ਦਾ ਪਿਤਾ ਸੀ। ਸ਼ੇਰ ਗਿੱਲ ਦੇ ਨਾਂ ਦੀ ਉਤਪਤੀ ਬਾਰੇ ਵਿਚਾਰ ਹੈ ਕਿ ਪ੍ਰਿਥੀਪਤ ਦੇ ਕੋਈ ਪੁੱਤਰ ਨਹੀਂ ਸੀ। ਉਸ ਨੂੰ ਕਿਸੇ ਹੋਰ ਕਬੀਲੇ ਦੀ ਇਸਤਰੀ ਨਾਲ ਵਿਆਹ ਕਰਨ ਦੀ ਸਲਾਹ ਦਿੱਤੀ ਗਈ। ਇਸ ਤਰ੍ਹਾਂ ਉਸ ਨੇ ਭੁੱਲਰ ਜੱਟ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਜਿਸ ਦੀ ਕੁੱਖੋਂ ਇਕ ਪੁੱਤਰ ਨੇ ਜਨਮ ਲਿਆ ਪਰ ਪ੍ਰਿਥੀਪਤ ਦੀਆਂ ਬਾਕੀ ਤਿੰਨ ਰਾਜਪੂਤ ਪਤਨੀਆਂ ਨੇ ਇਸ ਬੱਚੇ ਨੂੰ ਜੰਗਲ ਵਿਚ ਸੁਟਵਾ ਦਿਤਾ। ਕੁਝ ਸਮੇਂ ਬਾਅਦ ਜਦੋਂ ਰਾਜਾ ਪ੍ਰਿਥੀਪਤ ਸ਼ਿਕਾਰ ਖੇਡਣ ਲਈ ਜੰਗਲ ਵੱਲ ਗਿਆ ਤਾਂ ਉਸ ਨੇ ਉਥੇ ਇਕ ਬੱਚੇ ਨੂੰ ਸ਼ੇਰ ਕੋਲ ਵੇਖਿਆ। ਇਹ ਬੱਚਾ ਕਿਉਂਕਿ ਇਕ ਦਲਦਲੀ (ਗਿੱਲ) ਥਾਂ ਤੋਂ ਮਿਲਿਆ ਸੀ। ਇਸ ਲਈ ਉਸ ਬੱਚੇ ਦਾ ਨਾ ‘ ਸ਼ੇਰ ਗਿੱਲ’ ਰੱਖਿਆ ਗਿਆ।

ਦੇਸ਼ ਦੀ ਵੰਡ ਤੋਂ ਪਹਿਲਾਂ ‘ਗਿੱਲ’ ਗੋਤ ਦੇ ਬਹੁਤ ਸਾਰੇ ਪਿੰਡ ਜ਼ਿਲ੍ਹਾ ਲਾਹੌਰ ਅਤੇ ਫ਼ਿਰੋਜ਼ਪੁਰ ਵਿਚ ਸ਼ਾਮਲ ਸਨ। ਗਿੱਲ ਬਿਆਸ ਅਤੇ ਸਤਲੁਜ ਦਰਿਆ ਦੇ ਨਾਲ ਨਾਲ ਪਹਾੜੀਆਂ ਦੇ ਹੇਠਾਂ ਪੱਛਮ ਵੱਲ ਸਿਆਲਕੋਟ ਦੇ ਇਲਾਕੇ ਤਕ ਵੀ ਰਹਿੰਦੇ ਸਨ। ਲਾਇਲਪੁਰ ਜ਼ਿਲ੍ਹੇ (ਪਾਕਿਸਤਾਨ) ਵਿਚ ਇਨ੍ਹਾਂ ਦੇ ਪਿੰਡ ਚੱਕ ਨੰ: 91,93,96,97 ਅਤੇ 99 ਇਕੱਠੇ ਹੀ ਵਸੇ ਹੋਏ ਸਨ। ਲਾਇਲਪੁਰ ਅਤੇ ਸਿਆਲਕੋਟ ਜ਼ਿਲ੍ਹਿਆਂ ਦੇ ਗਿੱਲ ਜੱਟ ਪੂਰਬੀ ਪੰਜਾਬ ਆ ਵਸੇ। ਇਸ ਵੇਲੇ ਜ਼ਿਲ੍ਹਾ ਅੰਮ੍ਰਿਤਸਰ, ਫ਼ਰੀਦਕੋਟ, ਮੋਗਾ ਅਤੇ ਲੁਧਿਆਣਾ ਵਿਚ ਕਈ ਪਿੰਡ ਗਿੱਲਾਂ ਦੇ ਹਨ।

ਗਿੱਲਾਂ ਦਾ ਮੁੱਖ ਕਿੱਤਾ ‘ਖੇਤੀਬਾੜੀ’ ਹੀ ਹੈ ਅਤੇ ਇਸ ਦੀ ਉੱਨਤੀ ਲਈ ਇਨ੍ਹਾਂ ਨੇ ਬੜਾ ਯੋਗਦਾਨ ਪਾਇਆ ਹੈ। ਅੱਜਕੱਲ੍ਹ ਕਈ ਗਿੱਲ ਵਪਾਰ ਜਾਂ ਹੋਰ ਕਾਰੋਬਾਰ ਵੀ ਕਰਨ ਲਗ ਪਏ ਹਨ। ਪੜ੍ਹਨ ਪੜ੍ਹਾਉਣ ਵਿਚ ਵੀ ਇਹ ਲੋਕ ਕਾਫ਼ੀ ਅੱਗੇ ਹਨ ਜਿਸ ਕਰ ਕੇ ਇਹ ਕਈ ਅਦਾਰਿਆਂ ਵਿਚ  ਵੀ ਉੱਚ ਅਧਿਕਾਰੀ ਲੱਗੇ ਹੋਏ ਹਨ। ਇਸ ਤੋਂ ਇਲਾਵਾ ਮੈਡੀਕਲ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਵੀ ਇਨ੍ਹਾਂ ਲੋਕਾਂ ਨੇ ਕਾਫ਼ੀ ਉੱਨਤੀ ਕੀਤੀ ਹੈ। ਲੁਧਿਆਣੇ ਦੇ ਨੇੜੇ ਗਿੱਲ ਪਿੰਡ ਵਿਖੇ ਇਨ੍ਹਾਂ ਨੇ 300 ਵਿੱਘੇ ਜ਼ਮੀਨ ਇਕ ਟਰਸਟ ਨੂੰ ਦੇ ਕੇ ਇੰਜੀਨੀਅਰਿੰਗ ਕਾਲਜ ਸਥਾਪਤ ਕਰਵਾਇਆ ਹੈ। ਮੋਗੇ ਨੇੜਲੇ ਪਿੰਡ ਚੂਹੜ ਚੱਕ ਦਾ ਜੰਮਪਲ ਲਛਮਣ ਸਿੰਘ ‘ਗਿੱਲ’ ਪੰਜਾਬ ਦਾ ਇਕ ਧੜੱਲੇਦਾਰ ਮੁੱਖ ਮੰਤਰੀ ਵੀ ਰਿਹਾ ਹੈ। ਇਹ ਲੋਕ ਬਦੇਸ਼ਾਂ ਵਿਚ ਕਾਫ਼ੀ ਗਿਣਤੀ ਵਿਚ ਵਸੇ ਹੋਏ ਹਨ। ਸਿੱਖ ਰਾਜ ਵੇਲੇ ਵੀ ਇਸ ਗੋਤ ਦੇ ਲੋਕਾਂ ਨੇ ਆਪਣੀ ਥਾਂ ਬਣਾਈ ਹੋਈ ਸੀ।

 ਰਵਾਇਤ ਹੈ ਕਿ ਗਿੱਲ ਚੇਤ ਦੀ ਚੌਦਵੀਂ ਥਿਤ ਨੂੰ ਪਿੰਡ ਰਾਜੇਆਣਾ (ਜ਼ਿਲ੍ਹਾ ਮੋਗਾ) ਵਿਖੇ ਆਪਣੇ ਵੱਡੇ-ਵਡੇਰੇ ਦੇ ਮੰਦਰ ਵਿਚ ਜਾ ਕੇ ਉਸ ਦੀ ਪੂਜਾ ਕਰਦੇ ਹੁੰਦੇ ਸਨ। ਇਸ ਵੱਡ-ਵਡੇਰੇ ਨੂੰ ਰਾਜ ਪੀਰ ਵੀ ਕਿਹਾ ਜਾਂਦਾ ਹੈ। ਇਹ ਨਾਂ ਵਿਸ਼ੇਸ਼ ਤੌਰ ਤੇ ਵੈਰਸੀ ਗਿੱਲ ਨੇ ਪ੍ਰਚਲਿਤ ਕੀਤਾ ਸੀ। ਜੀਂਦ ਦੇ ਇਲਾਕੇ ਵਿਚ ਇਨ੍ਹਾਂ ਦਾ ਜਠੇਰਾ ਸੁਰਤ ਰਾਮ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-08-03-05-19, ਹਵਾਲੇ/ਟਿੱਪਣੀਆਂ: ਹ. ਪੁ. – ਪੰ. ਕਾ. 2 : 299

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.