ਗੁਝ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਝ ਸੰ. ਗੁਹ੍ਯ. ਦੇਖੋ, ਗੁਹਜ. “ਗੁਝੜਾ ਲਧਮੁ ਲਾਲ.” (ਵਾਰ ਮਾਰੂ ੨ ਮ: ੫) “ਨਾਮਰਤਨ ਲੈ ਗੁਝਾ ਰਖਿਆ.” (ਮਾਝ ਅ: ਮ: ੫) “ਦੁਨੀਆ ਗੁਝੀ ਭਾਹਿ.” (ਸ. ਫਰੀਦ) ੨ ਫਿਫੜੇ ਦੀ ਬੀਮਾਰੀ ਨੇਮੋਨੀਆ(Pneumonia) ਦਾ ਨਾਉਂ ਭੀ ਪੰਜਾਬ ਵਿੱਚ ਗੁੱਝਾ ਕਹਿੰਦੇ ਹਨ, ਪਰ ਇਹ ਸ਼ਬਦ , ਵਿਸ਼ੇ ਕਰਕੇ ਇਸਤ੍ਰੀਆਂ ਵਰਤਦੀਆਂ ਹਨ ਅਰ ਖ਼ਾਸ ਕਰਕੇ ਛੋਟੇ ਬੱਚੇ ਦੇ ਨੇਮੋਨੀਏ ਨੂੰ ਗੁੱਝਾ ਆਖਿਆ ਜਾਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਝ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਝ, ਇਸਤਰੀ ਲਿੰਗ : ਗੁੱਝਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-03-20-21, ਹਵਾਲੇ/ਟਿੱਪਣੀਆਂ:
ਗੁਝ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਝ, ਇਸਤਰੀ ਲਿੰਗ : ਲੰਮਾ ਬਾਂਸ, ਵੰਝ : ‘ਬੇੜੀ ਨੂੰ ਗੁਝਾਂ : ਤੁਣਕ ਜਹਾਜ਼ ਨੂੰ ਰਸਿਆਂ ਦੀ’ (ਬਾਢੋ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-03-20-49, ਹਵਾਲੇ/ਟਿੱਪਣੀਆਂ:
ਗੁਝ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਝ, (ਸੰਸਕ੍ਰਿਤ : गुह्य=ਭੇਤ) \ ਇਸਤਰੀ ਲਿੰਗ : ਚਰਖੇ ਦੀ ਦੋ ਮੁੰਨਿਆਂ ਵਿਚਲੀ ਆਰਪਾਰ ਹੋਈ ਲੱਕੜੀ ਜਿਸ ਦੇ ਇੱਕ ਪਾਸੇ ਹੱਥੀ ਲੱਗੀ ਹੁੰਦੀ ਹੈ; ਪੁਲਿੰਗ : ਘਸੁੰਨ, ਮੁੱਕਾ, ਡੁੱਕ
–ਗੁਝ ਚਲਾਉਣਾ, ਕਿਰਿਆ ਸਮਾਸੀ : ਕੱਤਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-03-21-10, ਹਵਾਲੇ/ਟਿੱਪਣੀਆਂ:
ਗੁਝ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਝ, (ਸੰਸਕ੍ਰਿਤ : गुह्य; ਟਾਕਰੀ \ ਹਿੰਦੀ : घूस) \ ਇਸਤਰੀ ਲਿੰਗ : ਰਿਸ਼ਵਤ, ਵੱਢੀ
–ਗੁੱਝ ਖਾਣਾ (ਲੈਣਾ), ਮੁਹਾਵਰਾ : ਰਿਸ਼ਵਤ ਲੈਣੀ, ਵੱਢੀ ਲੈਣਾ
–ਗੁਝ ਸੜੁੱਪ, ਪੁਲਿੰਗ : ਗੁਝਾ ਫੈਸਲਾ, ਆਪਸ ਵਿੱਚ ਕੀਤਾ ਲੁਕਵਾ ਫੈਸਲਾ : ਉਹਨਾਂ ਨੇ ਆਪੋ ਵਿੱਚ ਗੁਝ ਗੜੁਪ ਕਰ ਲਿਐ (ਬਾਢੋ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-03-21-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First