ਗੁਰਬਖਸ਼ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਬਖਸ਼ ਸਿੰਘ . ਦੇਖੋ , ਗੁਰੁਬਖਸ਼ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਬਖਸ਼ ਸਿੰਘ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰਬਖਸ਼ ਸਿੰਘ ( ਰਾਮਕੁੰਵਰ ) : ਬਾਬੇ ਬੁੱਢੇ ਦੀ ਵੰਸ਼ ਵਿਚੋਂ ਇਕ ਵਿਦਵਾਨ ਸਿੱਖ ਜਿਸ ਦਾ ਪਹਿਲਾਂ ਨਾਂ ‘ ਰਾਮ ਕੁੰਵਰ’ ਸੀ । ਵੇਖੋ ‘ ਰਾਮ ਕੁੰਵਰ , ਭਾਈ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਰਬਖਸ਼ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਬਖਸ਼ ਸਿੰਘ ( ਵੀ. ਚ. ) : ਇਸ ਸੂਰਬੀਰ ਦਾ ਜਨਮ 26 ਜਨਵਰੀ , 1939 ਨੂੰ ਪਿੰਡ ਸਰਦਾਰਗੜ੍ਹ , ( ਤਹਿਸੀਲ ਰਾਜਪੁਰਾ , ਜ਼ਿਲ੍ਹਾ ਪਟਿਆਲਾ ) ਵਿਖੇ ਸ. ਮਹਾਂ ਸਿੰਘ ਦੇ ਘਰ ਹੋਇਆ । ਇਹ 26 ਜਨਵਰੀ , 1963 ਨੂੰ ਫ਼ੌਜ ਵਿਚ ਭਰਤੀ ਹੋਇਆ ।

8 ਦਸੰਬਰ , 1971 ਨੂੰ ਭਾਰਤ-ਪਾਕਿ ਜੰਗ ਸਮੇਂ ਇਕ ਗ੍ਰੇਨੇਡੀਅਰ ਬਟਾਲੀਅਨ ਸ਼ੱਕਰਗੜ੍ਹ ਖੇਤਰ ਵਿਚ ਨੈਨਾਕੋਟ ਦੀਆਂ ਬਾਹਰਲੀਆਂ ਬਸਤੀਆਂ ਤਕ ਪਹੁੰਚ ਗਈ ਸੀ । ਇਸ ਕਾਰਨ ਦੁਸ਼ਮਣ ਨੇ ਭਾਰਤੀ ਟਿਕਾਣਿਆਂ ਤੇ ਤੋਪਖ਼ਾਨੇ , ਮਾਰਟਰ ਅਤੇ ਟੈਂਕਾਂ ਨਾਲ ਜ਼ੋਰਦਾਰ ਹਮਲਾ ਕੀਤਾ । ਇਸ ਹਮਲੇ ਦੌਰਾਨ ਇਕ ਅਫ਼ਸਰ ਜੋ ਮੋਰਚੇ ਤੋਂ ਬਾਹਰ ਖੁਲ੍ਹੀ ਥਾਂ ਤੇ ਸੀ , ਇਕ ਗੋਲੇ ਦੇ ਟੁਕੜੇ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ । ਇਸ ਨੇ ਜਦੋਂ ਇਹ ਵੇਖਿਆ ਤਾਂ ਹਮਲੇ ਵਿਚ ਹੀ , ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਅਫ਼ਸਰ ਨੂੰ ਬਚਾਉਣ ਲਈ ਦੌੜਿਆ ਅਤੇ ਉਸ ਨੂੰ ਆਪਦੇ ਮੋਢਿਆਂ ਤੇ ਚੁੱਕ ਕੇ ਮੋਰਚੇ ਵਿਚ ਲੈ ਗਿਆ । ਇਸ ਸਮੇਂ ਇਸ ਦੇ ਆਪਣੇ ਸਿਰ ਵਿਚ ਗੋਲੇ ਦਾ ਇਕ ਟੁਕੜਾ ਲੱਗਾ ਜਿਸ ਨਾਲ ਇਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ ।

ਆਪਣੀ ਡਿਊਟੀ ਨੂੰ ਤਨਦੇਹੀ ਤੇ ਬਹਾਦਰੀ ਨਾਲ ਨਿਭਾਉਣ ਸਦਕਾ ਇਸ ਨੂੰ ਵੀਰ ਚੱਕਰ ( ਮਰਨ ਉਪਰੰਤ ) ਨਾਲ ਸਨਮਾਨਿਤ ਕੀਤਾ ਗਿਆ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-39-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.