ਗੁਰਮੁਖ:---
ਹਰਿ, ਰਾਮ, ਵਾਹ, ਓਅੰ ਆਦਿ ਸ਼ਬਦਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਆਖਿਆ ਗਿਆ ਹੈ ।ਇਹਨਾਂ ਸ਼ਬਦਾਂ ਨੂੰ ਮੁਖ ਤੋਂ ਉਚਾਰਣ ਨਾਲ ਜੋ ਸ਼ਬਦ ਧੁੰਨ ਪੈਦਾ ਹੁੰਦੀ ਹੈ ਉਸਨੂੰ ਗੁਰ ਸਬਦੁ ਕਿਹਾ ਗਿਆ ਹੈ ।ਹਰਿ, ਰਾਮ, ਵਾਹ ਓਅੰ ਆਦਿ ਨਾਮੁ ਜਪਣ ਯੋਗ ਸ਼ਬਦ ਹਨ ।ਉਹ ਪ੍ਰਾਣੀ ਜੋ ਕੋਈ ਗੁਰ ਲੈ ਕੇ ਮੁੱਖ ਤੋਂ ਉਸ ਦਾ ਜਾਪ ਕਰਕੇ ਪਰਮਾਤਮਾ ਨੂੰ ਪਾਉਣ ਦੀ ਵਿਧੀ ਅਪਣਾਉਂਦੇ ਹਨ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮੁਖ ਆਖਿਆ ਗਿਆ ਹੈ ।।
ਬਾਣੀ ਪ੍ਮਾਣ:---
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ।।
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ।।
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ।। ਅੰਗ੩੦
ਗੁਰਮੁਖ ਦਾ ਵਿਰੋਧੀ ਸ਼ਬਦ ਮਨਮੁਖ ਹੈ । ਮਨਮੁਖ ਪ੍ਰਾਣੀ ਨਾਮੁ ਜਪਣ ਦੀ ਵਿਧੀ ਵਿੱਚ ਵਿਸਵਾਸ ਨਹੀਂ ਕਰਦੇ ।ਉਹ ਮਨ ਦੇ ਪਿੱਛੇ ਦੌੜਦੇ ਹਨ । ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ ।
ਮਨਮੁਖ ਮਨੁ ਤਨੁ ਅੰਧ ਹੈ ਤਿਸਨਉ ਠਉਰ ਨ ਠਾਉ ।।
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈ ਘਰਿ ਕਾਉ ।। ਅੰਗ ੩੦
Sohan Singh Retd. Professor Mathematics Dept.