ਗੁਰੂਆਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰੂਆਣਾ . ਵਿ— ਗੁਰੂ ਦਾ. ਗੁਰੂ ਨਾਲ ਹੈ ਜਿਸ ਦਾ ਸੰਬੰਧ ।         ੨ ਸੰਗ੍ਯਾ— ਜਿਲਾ ਅਮ੍ਰਿਤਸਰ , ਤਸੀਲ ਤਰਨਤਾਰਨ , ਥਾਣਾ ਵੈਰੋਵਾਲ ਦਾ ਇੱਕ ਪਿੰਡ ਭਰੋਵਾਲ ਹੈ , ਉਸ ਤੋਂ ਪੂਰਵ ਵੱਲ ਆਬਾਦੀ ਦੇ ਪਾਸ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਅਸਥਾਨ ਹੈ. ਗੁਰੂ ਜੀ “ ਛਾਪਰੀ” ਪਿੰਡ ਤੋਂ ਖਡੂਰ ਸਾਹਿਬ ਜਾਂਦੇ ਕੁਝ ਸਮਾਂ ਇੱਥੇ ਵਿਰਾਜੇ ਹਨ.

ਰੇਲਵੇ ਸਟੇਸ਼ਨ ਤਰਨਤਾਰਨ ਤੋਂ ਪੱਛਮ ਉੱਤਰ ੧੦ ਮੀਲ ਹੈ. ਸੜਕ ਪੱਕੀ ਹੈ ।

੩ ਜਿਲਾ ਲਹੌਰ , ਤਸੀਲ ਕੁਸੂਰ ਵਿੱਚ ਕਸਬਾ ਪੱਟੀ ਤੋਂ ਦੱਖਣ ਪੂਰਵ ਦੋ ਫਰਲਾਂਗ ਦੇ ਕਰੀਬ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ. ਗੁਰਦ੍ਵਾਰਾ ਅਜੇ ਨਹੀਂ ਬਣਿਆ , ਸਾਧਾਰਣ ਮੰਜੀ ਸਾਹਿਬ ਹੈ. ਇੱਥੇ ਸ਼ਹਿਰ ਵਿੱਚ “ ਭੱਠ ਸਾਹਿਬ” ਹੈ , ਜਿੱਥੇ ਭਾਈ ਬਿਧੀਚੰਦ ਜੀ ਸਰਦੀ ਦੇ ਬਚਾਉ ਲਈ ਭੱਠ ਵਿੱਚ ਰਹੇ ਸਨ ।

੪ ਜਿਲਾ ਹੁਸ਼ਿਆਰਪੁਰ , ਤਸੀਲ ਊਂਨਾ , ਥਾਣਾ ਆਨੰਦਪੁਰ ਦਾ ਇੱਕ ਪਿੰਡ ਜਿੰਦਵੜੀ ਹੈ , ਇਸ ਤੋਂ ਉੱਤਰ ਵੱਲ ਬਾਹਰਵਾਰ ਬਾਬਾ ਗੁਰਦਿੱਤਾ ਜੀ ਦਾ ਗੁਰਦ੍ਵਾਰਾ ਹੈ. ਬਾਬਾ ਜੀ ਨੇ ਇੱਥੇ ਮੋਈ ਹੋਈ ਗਊ ਜਿਵਾਈ ਸੀ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਚਰਣ ਪਾਏ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ਪੂਰਵ ੨੦ ਮੀਲ ਸਤਲੁਜ ਪਾਰ ਹੈ. ਪੱਚੀ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਅਕਾਲੀ ਸਿੰਘ ਪੁਜਾਰੀ ਹੈ ।

੫ ਦੇਖੋ , ਮਾਣਕ ਟਬਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 769, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰੂਆਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂਆਣਾ ( ਪਿੰਡ ) : ਵੇਖੋ ‘ ਜਿੰਦਵੜੀ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.