ਗੁਰੂ ਤੇਗ ਬਹਾਦਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਗੁਰੂ ਤੇਗ ਬਹਾਦਰ ਜੀ (1664-1675) ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਜੋ ਰਿਸ਼ਤੇ ਵਿਚ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਜੀ ਸਨ। ਆਪ ਨੌਵੇਂ ਗੁਰੂ ਬਣੇ। ਆਪ ਨੂੰ ਮਾਲਵੇ ਦੇ ਕਿਸਾਨਾਂ ਨੂੰ ਮੁਗ਼ਲ ਸਰਕਾਰ ਵਿਰੁੱਧ ਭੜਕਾਉਣ ਦੇ ਝੂਠੇ ਦੋਸ਼ ਵਿਚ ਗ੍ਰਿਫਤਾਰ ਕਰ ਕੇ ਦਿੱਲੀ ਵਿਚ ਮੱਘਰ ਸੁਦੀ ਪੰਚਮੀ , 1675 ਨੂੰ ਔਰੰਗਜ਼ੇਬ ਦੇ ਹੁਕਮ ਨਾਲ ਸ਼ਹੀਦ ਕਰ ਦਿੱਤਾ ਗਿਆ । ਗੁਰੂ ਤੇਗ ਬਹਾਦਰ ਜੀ ਨੇ ਮੁਗਲਾਂ ਦੀ ਜਬਰੀ ਤੌਰ ਤੇ ਲੋਕਾਂ ਦਾ ਧਰਮ ਪਰਿਵਰਤਨ ਕਰਨ ਦੀ ਨੀਤੀ ਵਿਰੁੱਧ ਇਤਰਾਜ਼ ਕੀਤਾ । ਸਿੱਖ ਇਤਿਹਾਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਕ ਮਾਮੂਲੀ ਘਟਨਾ ਨਹੀਂ ਸੀ । ਇਸ ਦੇ ਮਹਾਨ ਨਤੀਜੇ ਨਿਕਲੇ । ਇਸ ਸ਼ਹੀਦੀ ਲਈ ਤਿਆਰ ਹੋਣਾ ਸਰਕਾਰ ਸਾਹਮਣੇ ਝੁਕਣ ਦੀ ਕਿਸੇ ਭਾਵਨਾ ਦਾ ਸੰਕੇਤ ਨਹੀਂ ਸੀ। ਇਹ ਤਾਂ ਉਤਪੰਨ ਹੋਈ ਇਕ ਸਥਿਤੀ ਦਾ ਸਾਹਮਣਾ ਕਰਨ ਲਈ ਇਕ ਉੱਚ-ਸਾਹਸੀ ਅਤੇ ਸੋਚਿਆ ਵਿਚਾਰਿਆ ਤੇ ਨਰੋਆ ਨਿਰਣਾ ਸੀ।
ਲੇਖਕ : ਡਾ. ਭਗਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-03-17-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First