ਗੁੱਗਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਗਾ [ਨਿਪੁ] ਨਾਗ ਦਾ ਦੇਵਤਾ ਮੰਨੇ ਜਾਂਦੇ ਇੱਕ ਪੀਰ ਦਾ ਨਾਮ; ਸੱਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁੱਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਗਾ. ਦੇਖੋ, ਗੁਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁੱਗਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁੱਗਾ : ਇਹ ਚੌਹਾਨ ਰਾਜਪੂਤ ਗਿਆਰ੍ਹਵੀਂ ਸਦੀ ਵਿਚ ਹੋਇਆ ਸੀ। ਇਹ ਹਿੰਦੂ ਧਰਮ ਛੱਡ ਕੇ ਮੁਸਲਮਾਨ ਹੋ ਗਿਆ ਸੀ ਅਤੇ ਸੱਪ ਦੀ ਜ਼ਹਿਰ ਦੂਰ ਕਰਨ ਲਈ ਬਹੁਤ ਪ੍ਰਸਿੱਧ ਸੀ। ਲੋਕ ਇਸ ਨੂੰ ਸ਼ੇਸਨਾਗ ਦਾ ਅਵਤਾਰ ਮੰਨਦੇ ਹਨ ਅਤੇ ਇਸ ਦਾ ਸਥਾਨ (ਮਾੜੀ) ਬਣਾ ਕੇ ਪੂਜਦੇ ਹਨ। ਖ਼ਾਸ ਕਰਕੇ ਭਾਦੋਂ ਵਦੀ ਨੌਵੀਂ ਨੂੰ (ਜੋ ਇਸ ਦਾ ਜਨਮ ਦਿਨ ਹੈ) ਇਸ ਦੀ ਪੂਜਾ ਹੁੰਦੀ ਹੈ। ਇਸ ਦਾ ਜਨਮ ਬੀਕਾਨੇਰ ਰਾਜ ਵਿਚ ਓਡੇਰੋ ਪਿੰਡ ਵਿਚ ਹੋਇਆ ਅਤੇ ਇਸ ਦੀ ਮੌਤ ਤੈਹਰ ਨਗਰ ਵਿਚ ਹੋਈ ਜਿਥੇ ਲੋਕ ਇਸ ਦੀ ਕਬਰ ਪੂਜਦੇ ਹਨ। ਇਹ ਕਥਾ ਵੀ ਪ੍ਰਸਿੱਧ ਹੈ ਕਿ ਵਾਛਲ ਨਾਮਕ ਰਾਜਪੂਤ ਕੰਨਿਆਂ ਨੂੰ ਗੋਰਖ ਨਾਥ ਨੇ ਸੰਤਾਨ ਲਈ ਗੁੱਗਲ ਦਿੱਤੀ ਸੀ ਜਿਸ ਤੋਂ ਗੁੱਗੇ ਦਾ ਜਨਮ ਹੋਇਆ। ਇਸ ਦੀ ਪਤਨੀ ਦਾ ਨਾਂ ਸ਼ਿਰਿਯਾਲ ਅਤੇ ਘੋੜੇ ਦਾ ਨਾਂ ਜਵਾਦਿਯਾ ਸੀ।

          ਇਸ ਦੀ ਪੂਜਾ ਵਿਚ ਆਟੇ ਦੇ ਸੱਪ ਅਤੇ ਗੰਡਗੰਡੋਏ ਬਣਾ ਕੇ ਸੇਵੀਆਂ ਅਤੇ ਕੱਚਾ ਦੁੱਧ ਚੜ੍ਹਾਇਆ ਜਾਂਦਾ ਹੈ ਅਤੇ ਸੱਪਾਂ ਤੋਂ ਮਿਹਰ ਲਈ ਬਿਨੈ ਕੀਤੀ ਜਾਂਦੀ ਹੈ।

          ਹ. ਪੁ.––ਮ. ਕੋ : 411


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਗੁੱਗਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁੱਗਾ : ਪੰਜਾਬੀ ਲੋਕਾਂ ਵਿਚ ਗੁੱਗਾ ਪੀਰ ਦੇ ਨਾਂ ਨਾਲ ਪ੍ਰਸਿੱਧ ਇਹ ਚੌਹਾਨ ਰਾਜਪੂਤ ਗਿਆਰ੍ਹਵੀਂ ਸਦੀ (ਈਸਵੀ) ਵਿਚ ਹੋਇਆ। ਇਹ ਹਿੰਦੂ ਧਰਮ ਛੱਡ ਕੇ ਮੁਸਲਮਾਨ ਬਣ ਗਿਆ ਸੀ । ਗੁੱਗਾ ਸੱਪ ਦਾ ਜ਼ਹਿਰ ਦੂਰ ਕਰਨ ਵਿਚ ਨਿਪੁੰਨ ਸੀ।

ਲੋਕ ਇਸ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਦੇ ਹਨ ਅਤੇ ਇਸ ਦੀ ਮਾੜੀ ਬਣਾ ਕੇ ਪੂਜਦੇ ਹਨ। ਖਾਸ ਤੌਰ ਤੇ ਭਾਦੋਂ ਵਦੀ 9 ਨੂੰ (ਜੋ ਗੁੱਗੇ ਦਾ ਜਨਮ ਦਿਨ ਹੈ) ਵਿਸ਼ੇਸ਼ ਪੂਜਨ ਕੀਤਾ ਜਾਂਦਾ ਹੈ। ਜਗਰਾਓਂ (ਜ਼ਿਲ੍ਹਾ ਲੁਧਿਆਣਾ) ਵਿਖੇ ਸਥਿਤ ਗੁੱਗੇ ਦੀ ਮਾੜੀ ਤੇ ਲੱਗਣ ਵਾਲਾ ਰੌਸ਼ਨੀ ਦਾ ਮੇਲਾ ਬਹੁਤ ਪ੍ਰਸਿੱਧ ਹੈ।

ਗੁੱਗੇ (ਅਥਵਾ ਗੋਗੇ) ਦਾ ਜਨਮ ਬੀਕਾਨੇਰ ਰਾਜ ਵਿਚ ਓਡੇਰੇ ਪਿੰਡ ਵਿਚ ਹੋਇਆ। ਇਸ ਦਾ ਦੇਹਾਂਤ ਤੈਹਰ ਨਗਰ ਵਿਚ ਹੋਇਆ ਜਿਥੇ ਲੋਕ ਹੁਣ ਇਸ ਦੀ ਕਬਰ ਪੂਜਦੇ ਹਨ।

ਗੁੱਗੇ ਦੇ ਜਨਮ ਸਬੰਧੀ ਇਹ ਕਥਾ ਵੀ ਪ੍ਰਚਲਿਤ ਹੈ ਕਿ ਵਾਛਲ ਨਾਮੀ ਇਕ ਰਾਜਪੂਤ ਕੰਨਿਆ ਨੂੰ ਗੋਰਖ ਨਾਥ ਨੇ ਸੰਤਾਨ ਉਤਪਤੀ ਲਈ ਗੁੱਗਲ ਦਿੱਤੀ ਸੀ ਜਿਸ ਤੋਂ ਗੁੱਗੇ ਦਾ ਜਨਮ ਹੋਇਆ। ਗੁੱਗੇ ਦੀ ਪਤਨੀ ਦਾ ਨਾਂ ਸ਼ਿਰਿਯਾਲ ਅਤੇ ਘੋੜੇ ਦਾ ਨਾਂ ਜਵਾਦਿਯਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-02-05-24, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.