ਗੁੱਝਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਝਾ (ਵਿ,ਪੁ) ਭੇਤ ਵਾਲਾ; ਲੁੱਕਵਾਂ; ਗੁਪਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਝਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਝਾ [ਵਿਸ਼ੇ] ਲੁਕਿਆ ਹੋਇਆ, ਰਹੱਸਪੂਰਨ; ਗੁੰਨ੍ਹਿਆ ਹੋਇਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੱਝਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਝਾ ਸੰ. ਗੁਹ੍ਯ. ਦੇਖੋ, ਗੁਹਜ. “ਗੁਝੜਾ ਲਧਮੁ ਲਾਲ.” (ਵਾਰ ਮਾਰੂ ੨ ਮ: ੫) “ਨਾਮਰਤਨ ਲੈ ਗੁਝਾ ਰਖਿਆ.” (ਮਾਝ ਅ: ਮ: ੫) “ਦੁਨੀਆ ਗੁਝੀ ਭਾਹਿ.” (ਸ. ਫਰੀਦ) ੨ ਫਿਫੜੇ ਦੀ ਬੀਮਾਰੀ ਨੇਮੋਨੀਆ(Pneumonia) ਦਾ ਨਾਉਂ ਭੀ ਪੰਜਾਬ ਵਿੱਚ ਗੁੱਝਾ ਕਹਿੰਦੇ ਹਨ, ਪਰ ਇਹ ਸ਼ਬਦ , ਵਿਸ਼ੇ ਕਰਕੇ ਇਸਤ੍ਰੀਆਂ ਵਰਤਦੀਆਂ ਹਨ ਅਰ ਖ਼ਾਸ ਕਰਕੇ ਛੋਟੇ ਬੱਚੇ ਦੇ ਨੇਮੋਨੀਏ ਨੂੰ ਗੁੱਝਾ ਆਖਿਆ ਜਾਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਝਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਝਾ, (ਸੰਸਕ੍ਰਿਤ : गुह्य) \ ਵਿਸ਼ੇਸ਼ਣ : ੧. ਭੇਤ ਵਾਲਾ, ਗੁਪਤ ਲੁਕਵਾਂ; ੨. ਬੱਚਿਆਂ ਦੀ ਨਮੋਨੀਏ ਦੀ ਬਿਮਾਰੀ ਲਈ ਤੀਵੀਆਂ ਇਹ ਸ਼ਬਦ ਵਰਤਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 12, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-10-03-44-00, ਹਵਾਲੇ/ਟਿੱਪਣੀਆਂ:
ਗੁੱਝਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁੱਝਾ, (ਸੰਸਕ੍ਰਿਤ : गुह्य) \ ਪੁਲਿੰਗ : ਚੁਗਾਠਾਂ ਵਿੱਚ ਲਾਉਣ ਵਾਲੀ ਬਾਂਸ ਦੀ ਮੇਖ
–ਗੁੱਝਾ ਲਾਲ, ਪੁਲਿੰਗ : ਬੜੇ ਕੰਮ ਦਾ, (ਭਲਾ ਪੁਰਸ਼) ਜੋ ਚੁੱਪ ਰਹੇ ਤੇ ਜਿਸ ਦੀ ਬਹੁਤੀ ਵਡਿਆਈ ਪਸਰੀ ਨਾ ਹੋਵੇ ਤੇ ਨਾਂਹੀ ਉਹ ਆਪਣੀ ਚੰਗਿਆਈ ਜ਼ਾਹਰ ਕਰੇ, ਚੰਗਾ ਆਦਮੀ ਛੁਪਿਆ ਰੁਸਤਮ
–ਗੁੱਝੀ, ਇਸਤਰੀ ਲਿੰਗ : ‘ਗੁੱਝਾ’ ਪਦ ਦਾ ਇਸਤਰੀ ਲਿੰਗ
–ਗੁੱਝੀ ਮਾਰ ਮਾਰਨਾ, ਮੁਹਾਵਰਾ : ਇਹੋ ਜਿਹਾ ਮਾਰਨਾ ਕਿ ਚੋਟ ਤਾਂ ਬਹੁਤ ਲੱਗੇ ਪਰ ਨਿਸ਼ਾਨ ਨਾ ਪਏ
(ਭਾਈ ਬਿਸ਼ਨਦਾਸ ਪੁਰੀ)
–ਗੁੱਝੀ ਵੇਦਨ, ਇਸਤਰੀ ਲਿੰਗ : ਗੁੱਝਾ ਰੋਗ, ਇਸ਼ਕ : ਜੇ ਤਨ ਲਗੀ ਸੋ ਤਨ ਜਾਣੇ, ਗੁੱਝੀ ਵੇਦਨ ਅਸ ਨੂੰ ; ਸ਼ਾਹ ਸ਼ਰਫ ਦਿਲ ਦਰਦ ਘਨੇਰੋ ਮਾਲੁਮ ਹਾਲ ਮਿਤਰਾਂ ਨੂੰ’ (ਸ਼ਾਹ ਸ਼ਰਫ਼ )
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 12, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-11-03-38-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First