ਗੁੱਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਤ (ਨਾਂ,ਇ) ਡੋਰੀ ਜਾਂ ਪਰਾਂਦੇ ਵਿੱਚ ਗੁੰਦੇ ਹੋਏ ਇਸਤਰੀ ਦੀ ਪਿੱਠ ਪਿੱਛੇ ਲਟਕਦੇ ਕੇਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੱਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਤ [ਨਾਂਇ] ਲਮਕਦੇ ਹੋਏ ਗੁੰਦੇ ਕੇਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁੱਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਤ. ਗ੍ਰਥਿਤ. ਗੁੰਫਿਤ. ਗੁੰਦੀ ਹੋਈ ਬੇਨੀ. ਡੋਰੀ ਵਿੱਚ ਗੁੰਦੇ ਹੋਏ ਕੇਸ਼.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁੱਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁੱਤ, (ਪ੍ਰਾਕ੍ਰਿਤ : गुत्य; ਸੰਸਕ੍ਰਿਤ : ग्रथित√ग्रथ्=ਗੁੰਦਣਾ) \ ਇਸਤਰੀ ਲਿੰਗ : ੧. ਡੋਰੀ ਵਿੱਚ ਗੁੰਦੇ ਹੋਏ ਕੇਸ਼, ਤੀਵੀਆਂ ਦੇ ਗੁੰਦੇ ਹੋਏ ਵਾਲ ਜੋ ਪਿੱਛੇ ਪਿੱਠ ਤੇ ਲਟਕੇ ਰਹਿੰਦੇ ਹਨ; ੨. ਚੁੰਡਾ (ਭਾਈ ਬਿਸ਼ਨਦਾਸ ਪੁਰੀ); ੩. ਪਰਾਂਦਾ (ਲਾਗੂ ਕਿਰਿਆ : ਹੋਣਾ, ਕਰਨਾ)

–ਗੁੱਤ ਨੂੰ ਬਲ ਦੇਣਾ, ਮੁਹਾਵਰਾ : ਵਾਲ ਪੁੱਟਣਾ

–ਗੁੱਤ ਪਿਛੇ ਮੱਤ ਹੋਣਾ, ਮੁਹਾਵਰਾ : ਤੀਵੀਆਂ ਦੀ ਅਗਿਆਨਤਾ ਜਤਾਉਣ ਲਈ ਕਹਿੰਦੇ ਹਨ

–ਗੁੱਤ ਪੁੱਟਣਾ, ਕਿਰਿਆ ਸਮਾਸੀ : ਵਾਲ ਨੋਚਣਾ

–ਗੁੱਤ ਬਿਗੁਤੀ ਹੋਣਾ, ਗੁੱਤ ਮਗੁਤੀ ਹੋਣਾ, ਗੁੱਤੋ ਗੁੱਤੀ ਹੋਣਾ,ਗੁੱਤੋ ਬੋਦੀ ਹੋਣਾ, ਮੁਹਾਵਰਾ : ਤੀਵੀਆਂ ਦੀ ਲੜਾਈ ਝਗੜਾ ਹੋਣਾ, ਇੱਕ ਦੂਜੀ ਦੀ ਗੁੱਤ ਫੜ ਕੇ ਲੜਨਾ : ‘ਦਾਨੇ ਉਤੋਂ ਗੁਤ ਬਿਗੁਤੀ ਘਰ ਘਰ ਪਈ ਲੜਾਈ’ (ਕਾਫ਼ੀ, ਬੁਲ੍ਹੇ ਸ਼ਾਹ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 32, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-14-04-27-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.