ਗੁੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲਾ (ਨਾਂ,ਪੁ) ਬੇੜ ਵੱਟਣ ਲਈ ਅੱਠ ਉਂਗਲ ਦੇ ਲਗ-ਪਗ ਲੰਮਾਂ ਘੜਿਆ ਲੱਕੜ ਦਾ ਟੁਕੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲਾ 1 [ਨਾਂਪੁ] ਇੱਕ ਮੱਛੀ 2 [ਨਾਂਪੁ] ਵੱਡੀ ਗੁੱਲੀ 3 [ਨਾਂਪੁ] (ਪੋਠੋ) ਤਾਸ਼ ਦਾ ਇੱਕ ਪੱਤਾ (ਗ਼ੁਲਾਮ)
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24536, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲਾ. ਸੰਗ੍ਯਾ—ਮੱਕੀ ਆਦਿਕ ਦਾ ਉਹ ਨਰਮ ਗੋਲਾ , ਜਿਸ ਪੁਰ ਦਾਣੇ ਲੱਗੇ ਹੋਏ ਹੁੰਦੇ ਹਨ। ੨ ਲਕੜੀ ਦੇ ਅੰਦਰ ਦਾ ਚਿਕਨਾ ਅਤੇ ਸਾਰ ਭਾਗ । ੩ ਘੋੜੇ ਦੀ ਦੁਮ ਦਾ ਦੰਡ, ਜਿਸ ਪੁਰ ਬਾਲ ਜੜੇ ਰਹਿੰਦੇ ਹਨ। ੪ ਗ਼ੁਲ. ਸ਼ੋਰ. ਜੈਸੇ ਹੱਲਾ ਗੁੱਲਾ। ੫ ਗੁਲਾਮ ਜਾਂ ਗੋਲਾ ਦਾ ਸੰਖੇਪ. ਜਿਵੇਂ—ਤਾਸ਼ ਵਿੱਚ ਪਾਨ ਦਾ ਗੁੱਲਾ। ੬ ਮੋਟੀ ਅਤੇ ਛੋਟੀ ਰੋਟੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁੱਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁੱਲਾ (Gullah) : ਇਹ ਅੰਗਰੇਜ਼ੀ ਉਤੇ ਆਧਾਰਿਤ ਇਕ ਉਪ-ਭਾਸ਼ਾ (Creole) ਹੈ ਜਿਸ ਨੂੰ ਮੁਢਲੇ ਹਬਸ਼ੀ ਗ਼ੁਲਾਮ ਅਤੇ ਉਨ੍ਹਾਂ ਦੀ ਸੰਤਾਨ (ਜਿਨ੍ਹਾਂ ਨੂੰ ਗੁੱਲਾਂ ਵੀ ਕਹਿੰਦੇ ਹਨ) ਦੱਖਣੀ ਕੈਰੋਲਾਈਨਾ ਅਤੇ ਜਾਰਜੀਆ ਦੇ ਟਾਪੂਆਂ ਅਤੇ ਮੁੱਖ ਭੂਮੀ ਦੇ ਨੇੜੇ ਤੇੜੇ ਬੋਲਦੇ ਸਨ। ਗੁੱਲਾ ਵਿਚ ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਦੀਆਂ ਬਰਤਾਨਵੀ ਬਸਤੀਆਂ ਦੀ ਬੋਲੀ ਦੀ ਰਲੀ-ਮਿਲੀ ਅੰਗਰੇਜ਼ੀ ਅਤੇ ਭਿੰਨ ਭਿੰਨ ਪੱਛਮੀ ਅਫ਼ਰੀਕੀ ਭਾਸ਼ਾਵਾਂ ਜਿਵੇਂ ਕਿ ਵਾਈ (Vai), ਮੈਂਡੇ (Mende) ਟਵਾਈ (Twi), ਏਵੇ (Ewe), ਹੌਸਾ (Hause), ਯੋਰੁਬਾ (Yoruba), ਇਬੋ (Ibo), ਕਿਕੋਂਗੇ (Kikongo) ਆਦਿ ਤੋਂ ਨਿਕਲੀ ਸ਼ਬਦਾਵਲੀ ਅਤੇ ਕੁਝ ਵਿਆਕਰਣ ਰੂਪ ਸ਼ਾਮਲ ਹਨ। ਗੁੱਲਾ ਉਤੇ ਇਨ੍ਹਾਂ ਅਫ਼ਰੀਕੀ ਭਾਸ਼ਾਵਾਂ ਦਾ ਅਸਰ ਇਸ ਦੀ ਧੁਨੀ-ਪ੍ਰਣਾਲੀ, ਵਾਕ-ਰਚਨਾ, ਸ਼ਬਦ-ਅਲਾਪ, ਵਿਆਕਰਣ ਸ਼ਬਦਾਵਲੀ ਅਤੇ ਨਵੇਂ ਸ਼ਬਦ ਦੀ ਰਚਨਾ ਤੋਂ ਦੇਖਿਆ ਜਾ ਸਕਦਾ ਹੈ। ਗੁੱਲਾ ਵਿਚ ਲਗਭਗ 6000 ਅਫ਼ਰੀਕੀ ਸ਼ਬਦ ਮਿਲਦੇ ਹਨ। ਗੁੱਲਾ ਦੇ ਅਨੇਕਾਂ ਅਫ਼ਰੀਕੀ ਸ਼ਬਦ ਅੰਗਰੇਜ਼ੀ ਨੇ ਅਪਣਾ ਲਏ ਹਨ। ਗੁੱਲਾ ਬੋਲਣ ਵਾਲੇ ਅੰਗਰੇਜ਼ੀ ਦੇ ਸ਼ਬਦਾਂ ਅਤੇ ਵਾਕਾਂ ਨੂੰ ਬਹੁਤ ਸੰਖੇਪ ਵਿਚ ਅਤੇ ਕਾਹਲੀ ਕਾਹਲੀ ਨਾਲ ਬੋਲਦੇ ਹਨ ਅਤੇ ਇਸ ਤਰ੍ਹਾਂ ਅੰਗਰੇਜ਼ੀ ਰੂਪ ਨੂੰ ਕੁਝ ਤੋਂ ਕੁਝ ਬਣਾ ਦਿੰਦੇ ਹਨ; ਜਿਵੇਂ ਗੁੱਲਾ ਵਾਕ ‘Dey fa go shun’ ਦਾ ਭਾਵ ਹੈ ‘They went do see her.’
ਹ. ਪੁ.––ਐਨ. ਬ੍ਰਿ. ਮਾ. 4 : 797
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16663, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Tushar Bhola,
( 2023/09/14 10:2619)
Tushar Bhola,
( 2023/09/14 10:2635)
Tushar Bhola,
( 2023/09/14 10:2638)
Tushar Bhola,
( 2023/09/14 10:2639)
Tushar Bhola,
( 2023/09/14 10:2641)
Tushar Bhola,
( 2023/09/14 10:2643)
Tushar Bhola,
( 2023/09/14 10:2645)
Tushar Bhola,
( 2023/09/14 10:2649)
Please Login First