ਗ੍ਰਾਮ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਗ੍ਰਾਮ 1 [ਨਾਂਪੁ] (ਗਣਿ) ਤੋਲ ਦੀ ਇੱਕ ਇਕਾਈ  (ਜੋ ਕਿੱਲੋਗ੍ਰਾਮ ਦੇ ਹਜ਼ਾਰਵੇਂ ਭਾਗ  ਦੇ ਬਰਾਬਰ ਹੁੰਦੀ ਹੈ) 2 [ਨਾਂਪੁ] ਗਰਾਂ, ਪਿੰਡ , ਨਗਰ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਗ੍ਰਾਮ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਗ੍ਰਾਮ. ਸੰ. ਸੰਗ੍ਯਾ—ਗਾਂਵ. ਪਿੰਡ. “ਗ੍ਰਾਮ ਗ੍ਰਾਮ ਨਗਰ ਸਭ ਫਿਰਿਆ.” (ਨਟ ਅ: ਮ: ੪) ੨ ਸਮੂਹ. ਸਮੁਦਾਯ। ੩ ਰਾਗ  ਦੀ ਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ  (ਸੁਰ). ਸੰਗੀਤਸ਼ਾਸਤ੍ਰ ਵਿੱਚ ੜਜ, ਮਧ੍ਯਮ ਅਤੇ  ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ  ਨਾਉ, ‘ਨੰਦ੍ਯਾਵਰਤ’ ‘ਸੁਭਦ੍ਰ’ ਅਤੇ ‘ਜੀਮੂਤ’ ਹਨ. ੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ੜਜ ਗ੍ਰਾਮ ਹੈ, ਐਸੇ ਹੀ ਮੱਧਮ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.
	ਕਈ ਸੰਗੀਤਗ੍ਰੰਥਾਂ ਵਿੱਚ ‘ਮੰਦ੍ਰ ’ ਗ੍ਰਾਮ ੜਜ ਹੈ, ਮਧ੍ਯਮ ‘ਮਧ੍ਯ’ ਗ੍ਰਾਮ ਹੈ, ਨਿਸ਼ਾਦ ‘ਤਾਰ’ ਗ੍ਰਾਮ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
      
      
   
   
      ਗ੍ਰਾਮ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਗ੍ਰਾਮ (ਸੰ.। ਸੰਸਕ੍ਰਿਤ  ਗ੍ਰਾਮ:) ਗਾਉਂ, ਪਿੰਡ।  ਯਥਾ-‘ਭਠਿ ਨਗਰ ਸੇ ਗ੍ਰਾਮ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First