ਗੰਢ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢ (ਨਾਂ,ਇ) 1 ਦੁਰੇਡੇ ਅੰਗਾਂ-ਸਾਕਾਂ ਨੂੰ ਵਿਆਹ ਦਾ ਭੇਜਿਆ ਸੱਦਾ 2 ਰੱਸੀ ਜੋੜਨ ਲਈ ਦਿੱਤੀ ਮਰੋੜੀ 3 ਗੰਨੇ, ਬਾਂਸ ਜਾਂ ਤਿੜ੍ਹ ਆਦਿ ਦੀ ਪੋਰੀ ਵਿਚਕਾਰ ਜੋੜ ਅਤੇ ਫੁਟਾਰੇ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੰਢ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢ [ਨਾਂਇ] ਜੋੜ , ਗੱਠ; ਗੁੰਝਲ, ਉਲ਼ਝਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੰਢ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਢ. ਸੰਗ੍ਯਾ—ਜੋੜ. ਮੇਲ. ਸੰਬੰਧ । ੨ ਗੱਠ. ਗ੍ਰੰਥਿ। ੩ ਮਿਤ੍ਰਤਾ. “ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ.” (ਸੁਖਮਨੀ) ਦੇਖੋ, ਗੰਢੁ ੩। ੪ ਵਿਆਹ ਦੇ ਮੌਕੇ ਮਿਠਾਈ ਮੇਵੇ ਆਦਿ ਨਾਲ ਸੰਬੰਧੀ ਨੂੰ ਭੇਜੀ ਖੰਮ੍ਹਣੀ (ਮੰਗਲ ਸੂਤ੍ਰ). ਇਸ ਤੋਂ ਭਾਵ ਇਹ ਹੋਂਦਾ ਹੈ ਕਿ ਆਪ ਨਾਲ ਸਾਡਾ ਜੋੜ ਮੇਲ (ਗੰਢ) ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਢ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੰਢ, (ਪ੍ਰਾਕ੍ਰਿਤ : गंठि; ਸੰਸਕ੍ਰਿਤ :ग्रन्थि √ग्रथ्) \ ਇਸਤਰੀ ਲਿੰਗ : ੧. ਰੱਸੀ, ਡੋਰੀ ਜਾਂ ਧਾਗੇ ਆਦਿ ਵਿੱਚ ਪਈ ਗੱਠ ਜਾਂ ਗੁੱਥੀ, ਗਿਰ੍ਹਾ; ੨. ਜੋੜ, ਬੰਦਗਿਲਟੀ (ਉਂਗਲ, ਗੰਨੇ ਜਾਂ ਲੱਕੜੀ ਦੀ); ੩. ਜੜ : ੪. ਜੇਬ, ਖੀਸਾ; ੫. ਦੂਰ ਵਸਦੇ ਰਿਸ਼ਤੇਦਾਰਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਲਈ ਭੇਜਿਆ ਸੱਦਾ ਜਾਂ ਸੂਚਨਾ, ਵਿਆਹ ਜਾਂ ਸਾਹੇ ਵਾਲਾ ਗੰਢਾਂ ਵਾਲਾ ਧਾਗਾ; ੬. ਸਰੀਰ ਦੀ ਬਣਤਰ , ਕਾਠੀ; ੭. ਚਾਦਰ ਦੇ ਲੜ ਵਿੱਚ ਲਪੇਟ ਕੇ ਡੱਬ ਵਿੱਚ ਦਿੱਤੇ ਹੋਏ ਰੁਪਈਏ ਪੈਸੇ; ੮. ਗਠੜੀ, ਪੋਟਲੀ, ਗੱਠ, ਭਾਰ, ਬੁਚਕਾ; ੯. ਟਾਕੀ, ਟੋਟਾ; ੧੦. ਕਪੜਿਆਂ ਦੀ ਪੰਡ ਜਿਸ ਦੇ ਉਦਾਲੇ ਪੱਤਰੀਆਂ ਵਲੀਆਂ ਹੁੰਦੀਆਂ ਹਨ; ੧੧. ਇੱਕ ਪੁਰਾਣੀ ਲਿੱਪੀ ਦਾ ਨਾਂ; ੧੨. ਅੱਟਣ

–ਗੰਢ ਕੱਟਣਾ, ਮੁਹਾਵਰਾ : ਖ਼ੀਸਾ ਕਤਰ ਕੇ ਮਾਲ ਲੈ ਜਾਣਾ, ਜੇਬ ਕੱਟਣਾ

–ਗੰਢ ਕਤਰਾ, ਪੁਲਿੰਗ : ਜੇਬ-ਕਤਰਾ, ਗੱਠ-ਕਤਰਾ

–ਗੰਢ ਕੱਪ, (ਪੋਠੋਹਾਰੀ) \ ਵਿਸ਼ੇਸ਼ਣ \ ਪੁਲਿੰਗ : ਖੀਸੇ ਕੱਟਣ ਵਾਲਾ, ਖੀਸੇ-ਕੱਟ, ਗੱਠਕਤਰਾ, ਜੇਬ-ਕਤਰਾ, ਉਚੱਕਾ

–ਗੰਢ ਗਹੀਰ, ਵਿਸ਼ੇਸ਼ਣ \ ਪੁਲਿੰਗ : ਗੰਢਾਂ ਢੋਣ ਵਾਲਾ, ਦਾਸ, ਨੌਕਰ, ਕੰਮੀ

–ਗੰਢ ਘਲਣਾ, ਮੁਹਾਵਰਾ : ੧. ਵਿਆਹ ਦਾ ਸੁਨੇਹਾ ਭੇਜਣਾ; ੨. ਫ਼ਕੀਰਾਂ ਦਾ ਮੇਲੇ ਲਈ ਸੁਨੇਹਾ ਭੇਜਣਾ

–ਗੰਢ ਚਤਰਾਵਾ, ਪੁਲਿੰਗ : ਲਾਵਾਂ ਵੇਲੇ ਲਾੜੇ ਦੇ ਪੱਲੇ ਨਾਲ ਲਾੜੀ ਦਾ ਪੱਲਾ ਬੰਨ੍ਹਣ ਦੀ ਰਸਮ

–ਗੰਢ ਤੁਪ (ਤ੍ਰੁਪ), ਪੁਲਿੰਗ : ੧. ਗੰਢਣ ਤੇ ਜੋੜਨ ਦਾ ਕੰਮ ਜਾਂ ਗੁਣ; ੨. ਤੋਪੇ ਜਾਂ ਟਾਕੀਆਂ ਲਾਉਣ ਦਾ ਕੰਮ; ੩. ਸਾਜ਼ਬਾਜ਼, ਸਾਜ਼ਸ਼, ਗੱਠ ਜੋੜ

–ਗੰਢ ਤੁਪ ਕਰਨਾ, ਮੁਹਾਵਰਾ : ੧. ਜੋੜਨਾ, ਮੇਲ ਮਿਲਾਪ ਕਰਨਾ, ਸੀਉਣਾ, ਤ੍ਰੋਪਾ ਲਾਉਣਾ, ਟਾਂਕੇ ਲਾਉਣਾ; ੨. ਸਾਜ਼ ਬਾਜ਼ ਕਰਨਾ

–ਗੰਢ ਦਾ ਪੂਰਾ, ਵਿਸ਼ੇਸ਼ਣ : ੧. ਅਮੀਰ ਆਦਮੀ; ੨. ਹੁਸ਼ਿਆਰ ਆਦਮੀ ਜੋ ਘਾਟਾ ਨਾ ਖਾਏ

–ਗੰਢ ਦੇਣਾ, ਮੁਹਾਵਰਾ : ੧. ਗੱਠ ਭੇਜਣਾ, ਕਿਸੇ ਨਾਈ ਆਦਿ ਦੇ ਹੱਥ ਗੰਢਾਂ ਵਾਲਾ ਧਾਗਾ ਭੇਜ ਕੇ ਕਿਸੇ ਨੂੰ ਵਿਆਹ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣਾ, ਖੁਸ਼ੀ ਦਾ ਸੁਨੇਹਾ ਭੇਜਣਾ; ੨. ਕਿਸੇ ਗੱਲ ਨੂੰ ਯਾਦ ਰੱਖਣ ਲਈ ਕਿਸੇ ਕਪੜੇ ਨੂੰ ਗੰਢ ਮਾਰਨਾ

–ਗੰਢ ਪਾਉਣਾ, (ਲਹਿੰਦੀ) \ ਮੁਹਾਵਰਾ :  ਸਾਹਾ ਧਰਨਾ, ਦਿਨ ਨੀਅਤ ਕਰਨਾ, ਵਿਆਹ ਦਾ ਦਿਨ ਧਰਕੇ ਖਬਰ ਦੇਣਾ : ‘ਮਾਂ ਪਿਉ ਤੇਰੇ ਗੰਢਾਂ ਪਾਈਆਂ’ (ਬੁੱਲ੍ਹੇ ਸ਼ਾਹ ੯੭੫)

–ਗੰਢ ਪੈ ਜਾਣਾ, ਮੁਹਾਵਰਾ : ੧. ਘੁੰਡੀ ਪੈ ਜਾਣਾ, ਗੁੰਝਲ ਪੈ ਜਾਣਾ; ੨. ਆਪਸ ਵਿੱਚ ਕਸ਼ੀਦਗੀ  ਪੈਦਾ ਹੋ ਜਾਣਾ, ਨਾਰਾਜ਼ਗੀ ਪੈਦਾ ਹੋ ਜਾਣਾ

–ਗੰਢ ਪੈਣਾ, ਮੁਹਾਵਰਾ : ਘੁੰਢੀ ਪੈਣਾ, ਉਲਝਾ ਪੈ ਜਾਣਾ, ਨਾਰਾਜ਼ਗੀ ਪੈਦਾ ਹੋ ਜਾਣਾ

–ਗੰਢ ਫੇਰਨਾ, ਮੁਹਾਵਰਾ : ਗੰਢ ਭੇਜਣਾ, ਵਿਆਹ ਦਾ ਸੁਨੇਹਾ ਭੇਜਣਾ

–ਗੰਢ ਬੰਨ੍ਹਣਾ, ਮੁਹਾਵਰਾ : ਜਮ੍ਹਾ ਕਰਨਾ, ਇਕੱਠਾ ਕਰਨਾ, ਸੰਗ੍ਰਹਿ ਕਰਨਾ

–ਗੰਢ ਭੇਜਣਾ, ਮੁਹਾਵਰਾ : ਗੰਢਾਂ ਵਾਲਾ ਧਾਗਾ ਭੇਜ ਕੇ ਲੋਕਾਂ ਨੂੰ ਵਿਆਹ ਜਾਂ ਮੇਲੇ ਦੀ ਖ਼ਬਰ ਕਰਨਾ, ਖੁਸ਼ੀ ਦਾ ਸੁਨੇਹਾ ਭੇਜਣਾ

–ਗੰਢ ਲਿਪੀ, ਇਸਤਰੀ ਲਿੰਗ :ਇਕ ਕਿਸਮ ਦੀ ਪੁਰਾਤਨ ਲਿਪੀ ਜਿਸ ਵਿੱਚ ਧਾਗਿਆਂ ਨੂੰ ਗੰਢਾਂ ਦੇ ਕੇ ਗੱਲ ਸਮਝਾਈ ਜਾਂਦੀ ਸੀ

–ਗੰਢੀਂ ਪਵਾਉਣਾ, ਮੁਹਾਵਰਾ : ਵਿਆਹ ਰਚਾਉਣਾ : ਗੰਢੀ ਪਵਾਉਂਦੇ ਜਦੋਂ ਫਿਕਰ ਹੋਇਆ (ਹੀਰ ਹਾਮਦ)

–ਗੰਢੀਂ ਪਾਉਣਾ, ਮੁਹਾਵਰਾ : ਵਿਆਹ ਦੀ ਪਹਿਲੀ ਰਸਮ ਅਨੁਸਾਰ ਭਾਜੀਦਾਰਾਂ ਨੂੰ ਵਿਆਹ ਉੱਤੇ ਆਉਣ ਲਈ ਇਤਲਾਹ ਦੇਣਾ, ਰਿਸ਼ਤੇਦਾਰਾਂ ਨੂੰ ਸੱਦਾ ਭੇਜਣਾ, ਕਿਸੇ ਕਾਰਜ ਤੇ ਬੁਲਾਉਣਾ : ‘ਕਰ ਕੇ ਦਾਜ ਦਾ ਕਾਜ ਤਿਆਰ ਕਰਦੇ, ਕੁਝ ਰੋਜ਼ ਪਾ ਕੇ ਗੰਢੀਂ ਪਾਂਵਦੇ ਜੀ’ (ਸੋਹਨੀ ਮਹੀਂਵਾਲ, ਫ਼ਜ਼ਲ ਸ਼ਾਹ)

–ਗੰਢੀ ਪੈਣੀਆਂ, ਲਹਿੰਦੀ \ ਮੁਹਾਵਰਾ : ਵਿਆਹ ਦਾ ਦਿਨ ਨੀਯਤ ਹੋਣਾ : ‘ਪਈਆਂ ਗੰਢੀ ਤੇ ਪੁੰਨੇ ਨੇ ਸ਼ਾਹ ਆ ਤਮਾਸ਼ੇ ਵੇਖੇਂ ਆ ਮੇਰੀ ਓੜਕ ਢੁਕਦੀ ਜੰਝ ਦੇ’ (ਬਾਰ ਦੇ ਢੋਲੇ)

–ਗੰਢੋਂ ਖਾਲੀ, ਰੱਬ ਦੇ ਸਵਾਲੀ, ਅਖੌਤ : ਮਜਾਉਰ ਲੋਕ ਖਾਲੀ ਹੱਥ ਆਉਣ ਵਾਲੇ ਸ਼ਰਧਾਲੂਆਂ ਲਈ ਕਹਿੰਦੇ ਹਨ

–ਅੱਖ (ਅਕਲ) ਦਾ ਅੰਨ੍ਹਾ ਗੰਢ ਦਾ ਪੂਰਾ, ਅਖੌਤ : ਮੂਰਖ ਪਰ ਅਮੀਰ ਗਾਹਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-11-49-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.